ਸ਼ਹਿਰ ਵਿੱਚ ਤਿੱਬੜੀ ਰੋਡ ਤੇ ਸਥਿਤ ਭਾਈ ਲਾਲੋ ਚੌਂਕ ਦੇ ਨਿਰਮਾਣ ਨੂੰ ਲੈ ਕੇ ਨੌਜਵਾਨ ਕਾਂਗਰਸੀ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਸਿੱਧੇ ਸਿੱਧੇ ਆਮ ਆਦਮੀ ਪਾਰਟੀ ਦੇ ਪ੍ਰਭਾਵ ਹੇਠ ਕੰਮ ਕਰਦੇ ਹੋਏ ਵਿਕਾਸ ਵਿੱਚ ਰੋੜਾ ਅਟਕਾਉਣ ਦੇ ਦੋਸ਼ ਲਗਾਏ ਹਨ। ਦੱਸ ਦਈਏ ਕਿ ਕਾਂਗਰਸ ਦੇ ਕਬਜ਼ੇ ਵਾਲੀ ਨਗਰ ਕੌਂਸਲ ਵੱਲੋਂ ਤਿਬੜੀ ਰੋਡ ਵਿਖੇ ਭਾਈ ਲਾਲੋ ਚੌਂਕ ਦੇ ਨਿਰਮਾਣ ਦੀ ਮਨਜ਼ੂਰੀ ਦਿੱਤੀ ਗਈ ਹੈ ਅਤੇ 10 ਦਿਨ ਪਹਿਲਾਂ ਇਸ ਦਾ ਨਿਰਮਾਣ ਕਾਰਜ ਸ਼ੁਰੂ ਕਰਵਾ ਦਿੱਤਾ ਗਿਆ ਸੀ। ਚੌਂਕ ਲਈ ਲਗਭਗ 20 ਫੁੱਟੀ ਚੌੜਾ ਅਤੇ ਚਾਰ ਫੁਟੀ ਡੂੰਘਾ ਗੋਲਾਕਾਰ ਟੋਇਆ ਪੁੱਟਿਆ ਗਿਆ ਸੀ ਜਿਸ ਵਿੱਚ ਬੀਤੇ ਦਿਨ ਕਿਸੇ ਨੇ ਜੇਸੀਬੀ ਮਸ਼ੀਨ ਨਾਲ ਮਿੱਟੀ ਪਾ ਕੇ ਭਰਨ ਦੀ ਕੋਸ਼ਿਸ਼ ਕੀਤੀ ਸੀ , ਦੋਸ਼ ਲਗਾਇਆ ਗਿਆ ਸੀ ਕਿ ਮਿੱਟੀ ਪਾਉਣ ਵਾਲੇ ਨੇ ਚੌਂਕ ਵਿੱਚ ਲੱਗੇ ਕੈਮਰਿਆਂ ਦਾ ਮੂੰਹ ਵੀ ਮੋੜ ਦਿੱਤਾ ਸੀ ਤਾਂ ਜੋ ਉਸ ਦੀ ਪਹਿਚਾਨ ਨਾ ਹੋ ਸਕੇ ਜਿਸ ਤੋਂ ਬਾਅਦ ਨਗਰ ਕੌਂਸਲ ਦੇ ਪ੍ਰਧਾਨ ਬਲਜੀਤ ਪਾਹੜਾ , ਕਾਂਗਰਸੀ ਕੌਂਸਲਰਾਂ ਅਤੇ ਰਾਮਗੜੀਆ ਬਰਾਦਰੀ ਦੇ ਲੋਕਾਂ ਵੱਲੋਂ ਪਾਹੜਾ ਸਮਰਥਕਾਂ ਦੇ ਨਾਲ ਚੌਂਕ ਵਿੱਚ ਧਰਨਾ ਦਿੱਤਾ ਗਿਆ । ਦੇਰ ਸ਼ਾਮ ਐਮਐਲਏ ਬਰਿੰਦਰ ਪਾਹੜਾ ਨੇ ਆ ਕੇ ਚੌਂਕ ਦਾ ਕੰਮ ਸ਼ੁਰੂ ਕਰਵਾ ਦਿੱਤਾ ਤੇ ਦੇਰ ਰਾਤ ਤੱਕ ਬੈਠ ਕੇ ਇੱਕ ਦਿਨ ਵਿੱਚ ਹੀ ਚੌਂਕ ਬਣਵਾ ਦਿੱਤਾ। ਐਮਐਲਏ ਪਾਹੜਾ ਦਾ ਦਾਅਵਾ ਹੈ ਕਿ ਚੌਂਕ ਬਣਨ ਨਾਲ ਇਲਾਕੇ ਦੀ ਟਰੈਫਿਕ ਵਿਵਸਥਾ ਤੇ ਕੰਟਰੋਲ ਹੋ ਜਾਏਗਾ ਪਰ ਪ੍ਰਸ਼ਾਸਨ ਸੱਤਾਧਾਰੀ ਪਾਰਟੀ ਦੇ ਆਗੂਆਂ ਦੀ ਸ਼ਹਿ ਤੇ ਇਸ ਕੰਮ ਵਿੱਚ ਰੋੜਾ ਅਟਕਾ ਰਿਹਾ ਹੈ।
ਨੌਜਵਾਨ ਕਾਂਗਰਸੀ ਐਮ.ਐਲ.ਏ ਬਰਿੰਦਰ ਪਾਹੜਾ ਇੱਕ ਵਾਰ ਫਿਰ ਜਿਲਾ ਅਧਿਕਾਰੀਆਂ ਤੇ ਦਹਾੜਿਆ
January 13, 20250
Related Articles
May 20, 20210
Pinarayi Vijayan Takes Oath As Chief Minister Of Kerala For The 2nd Time
The all-new Kerala cabinet includes the dropping of former Health Minister KK Shailaja, who received widespread praise for her handling of the Covid health crisis
Pinarayi Vijayan was sworn in as C
Read More
February 15, 20240
पंजाब में 4 बजे तक ट्रेनों के चक्के जाम
पंजाब में 13 फरवरी से शुरू हुए किसान आंदोलन ने बड़ा रूप ले लिया है। किसानों पर दागे गए आंसू गैस के गोले और रबड़ व प्लास्टिक की गोलियों के कारण पंजाब के अन्य किसान संगठन भी भड़क गए हैं। इसके चलते संयुक्त
Read More
August 11, 20210
ਟੋਕਿਓ ਓਲੰਪਿਕ ਤੋਂ ਪਰਤੇ ‘ਪਦਕਵੀਰ’ ਖਿਡਾਰੀ, ਸ੍ਰੀ ਗੁਰੂ ਰਾਮਦਾਸ ਏਅਰਪੋਰਟ ‘ਤੇ ਹੋਇਆ ਸ਼ਾਨਦਾਰ ਸਵਾਗਤ
ਭਾਰਤੀ ਪੁਰਸ਼ ਹਾਕੀ ਟੀਮ ਨੇ ਟੋਕੀਓ ਓਲੰਪਿਕ 2020 ਵਿੱਚ 41 ਸਾਲਾਂ ਬਾਅਦ ਕਾਂਸੀ ਦਾ ਤਗਮਾ ਜਿੱਤ ਕੇ ਨਵਾਂ ਇਤਿਹਾਸ ਰਚਦਿਆਂ ਵਾਪਸੀ ਕੀਤੀ ਹੈ। ਮਹਿਲਾ ਹਾਕੀ ਖਿਡਾਰਨ ਗੁਰਜੀਤ ਕੌਰ ਵੀ ਨਜ਼ਰ ਆਈ। ਬੁੱਧਵਾਰ ਸਵੇਰੇ 6.30 ਵਜੇ ਟੀਮ ਵਿੱਚ ਸ਼ਾਮਲ ਪੰਜਾਬ
Read More
Comment here