News

ਸੱਜ ਗਏ ਸ਼ਹਿਰ ਦੇ ਸਾਰੇ ਚੌਰਾਹੇ, ਦੁਪਹਿਰ ਬਾਅਦ ਜੈ ਸ਼੍ਰੀ ਰਾਮ ਦੇ ਨਾਅਰਿਆਂ ਨਾਲ ਗੂੰਜੇਗਾ ਸਾਰਾ ਗੁਰਦਾਸਪੁਰ

ਗੁਰਦਾਸਪੁਰ ਸ਼ਹਿਰ ਦੀ ਵੱਖਰੀ ਹੀ ਦਿੱਖ ਨਜ਼ਰ ਆ ਰਹੀ ਹੈ । ਸ਼ਹਿਰ ਦੇ ਸਾਰੇ ਮੁੱਖ ਚੌਂਕ ਲਾਈਟਾਂ ਅਤੇ ਕੇਸਰੀ ਆ ਝੰਡਿਆਂ ਨਾਲ ਸਜਾ ਦਿੱਤੇ ਗਏ ਹਨ। ਦੁਕਾਨਾਂ ਦੇ ਬਾਹਰ ਅਤੇ ਘਰਾਂ ਦੇ ਚੁਬਾਰਿਆਂ ਤੇ ਵੀ ਕੇਸ ਰਿਹਾ ਝੰਡੇ ਹੀ ਨਜ਼ਰ ਆ ਰਹੇ ਹਨ। ਸ਼੍ਰੀ ਸਨਾਤਨ ਜਾਗਰਨ ਮੰਚ ਵੱਲੋਂ ਅਯੋਧਿਆ ਵਿਖੇ ਸ਼੍ਰੀ ਰਾਮ ਮੰਦਰ ਵਿੱਚ ਮੂਰਤੀ ਸਥਾਪਨਾ ਦੀ ਪਹਿਲੀ ਸਾਲਗਿਰਹ ਧੂਮਧਾਮ ਨਾਲ ਮਨਾਈ ਜਾ ਰਹੀ ਹ ਤੇ ਇਸ ਮੌਕੇ ਵਿਸ਼ਾਲ ਸ਼ੋਭਾ ਯਾਤਰਾ ਸਜਾਈ ਜਾ ਰਹੀ ਹੈ। ਦੁਪਹਿਰ ਬਾਅਦ ਸਾਰੇ ਸ਼ਹਿਰ ਵਿੱਚ ਪਿਛਲੇ ਸਾਲ ਵਾਂਗ ਹਰ ਪਾਸੇ ਜੈ ਸ਼੍ਰੀ ਰਾਮ ਦੇ ਨਾਰੇ ਗੁੰਜਨਗੇ। ਪਿਛਲੇ ਸਾਲ ਇਹ ਸ਼ੋਭਾ ਯਾਤਰਾ ਇੰਨੀ ਵਿਸ਼ਾਲ ਸੀ ਕਿ ਪੰਜ ਕਿਲੋਮੀਟਰ ਤੱਕ ਕੇਸਰੀ ਝੰਡੇ ਹੀ ਨਜ਼ਰ ਆ ਰਹੇ ਸਨ ਤੇ ਇਸ ਵਾਰ ਵੀ ਸ਼ੋਭਾ ਯਾਤਰਾ ਨੂੰ ਵਿਸ਼ਾਲ ਬਣਾਉਣ ਲਈ ਸ਼੍ਰੀ ਸਨਾਤਨ ਜਾਗਰਨ ਮੰਚ ਦੇ ਅਹੁਦੇਦਾਰਾਂ ਵੱਲੋਂ ਭਰਪੂਰ ਮਿਹਨਤ ਕੀਤੀ ਗਈ ਹੈ। ਦੁਪਹਿਰ ਬਾਅਦ ਸ਼ਹਿਰ ਵਿੱਚ ਵੱਖਰਾ ਹੀ ਮੁੱਖ ਮਾਹੌਲ ਨਜ਼ਰ ਆਏਗਾ।

Comment here

Verified by MonsterInsights