ਬੀਤੇ ਦਿਨ ਅਸਾਮ ਦੇ ਗੁਹਾਟੀ ਨਜ਼ਦੀਕ ਸੜਕ ਦੇ ਨਿਰਮਾਣ ਚ ਕੰਮ ਕਰ ਰਹੇ ਫੌਜ ਦੇ ਗ੍ਰਿਫ ਵਿਭਾਗ ਚ ਕ੍ਰੇਨ ਆਪਰੇਟਰ ਵਜੋਂ ਸੇਵਾ ਨਿਭਾ ਰਹੇ ਕਰਮਬੀਰ ਸਿੰਘ ਨੇ ਡਿਊਟੀ ਦੌਰਾਨ ਸ਼ਹਾਦਤ ਦਾ ਜਾਮ ਪੀਤਾ ਹੈ। ਦੱਸ ਦਈਏ ਕਿ ਸੜਕ ਦੇ ਨਿਰਮਾਣ ਚ ਕੰਮ ਕਰਦਿਆਂ ਇੱਕ ਪਹਾੜੀ ਦੇ ਪੱਥਰ ਕਰੇਨ ਉੱਤੇ ਆ ਡਿੱਗੇ ਜਿਸ ਨਾਲ ਪੱਥਰਾਂ ਦੇ ਹੇਠਾਂ ਦੱਬ ਜਾਣ ਕਾਰਨ ਕਰਮਬੀਰ ਸਿੰਘ ਸ਼ਹੀਦ ਹੋ ਗਿਆ ਸੀ। ਸ਼ਹੀਦ ਕਰਮਵੀਰ ਸਿੰਘ ਦੀ ਮ੍ਰਿਤਕ ਦੇਹ ਸ਼ੁਕਰਵਾਰ ਨੂੰ ਪਿੰਡ ਪੁੱਜੀ ਹੈ। ਪਿੰਡ ਦੇ ਸਰਪੰਚ ਸੁਖਵਿੰਦਰ ਸਿੰਘ ਅਤੇ ਪਿੰਡ ਵਾਸੀਆਂ ਵੱਲੋਂ ਪੂਰੇ ਮਾਨ ਸਨਮਾਨ ਨਾਲ ਮ੍ਰਿਤਕ ਦੇਹ ਨੂੰ ਕਾਦੀਆਂ ਚੁੰਗੀ ਬਟਾਲਾ ਤੋਂ ਵੱਡੇ ਕਾਫਲੇ ਦੇ ਰੂਪ ਚ ਲਿਜਾਇਆ ਗਿਆ ਅਤੇ ਪਿੰਡ ਦੀਵਾਨੀ ਵਾਲ ਕਲਾਂ ਚ ਫੌਜ ਦੀ ਟੁਕੜੀ ਵੱਲੋਂ ਸਰਕਾਰੀ ਸਨਮਾਨ ਦੇਣ ਉਪਰੰਤ ਅੰਤਿਮ ਸਸਕਾਰ ਕੀਤਾ ਗਿਆ। ਸ਼ਹੀਦ ਦੀ ਪਤਨੀ ਅਤੇ ਉਸ ਦੀ 14 ਸਾਲਾ ਬੱਚੇ ਨੇ ਸਲੂਟ ਮਾਰ ਕੇ ਅੰਤਿਮ ਵਿਦਾਇਗੀ ਦਿੱਤੀ। ਇਸ ਮੌਕੇ ਹਰ ਅੱਖ ਨਾਮ ਹੋ ਗਈ।
ਅਸਾਮ ‘ਚ ਡਿਊਟੀ ਦੌਰਾਨ ਸ਼ਹੀਦ ਹੋਇਆ ਪੰਜਾਬ ਦਾ ਜਵਾਨ,ਮਗਰ ਰੋਂਦਾ ਛੱਡ ਗਿਆ ਪਰਿਵਾਰ ,ਪਤਨੀ ਰੋਂਦੇ-ਰੋਂਦੇ ਹੋਈ ਬੇਸੁੱਧ !
January 10, 20250
Related Articles
January 5, 20230
Center’s decision after target killing, 1800 CRPF jawans will be deployed in Jammu
On the first day of the year, an alert has been issued regarding the terrorist attack on Hindu families in Rajouri, Jammu and Kashmir. Security agencies have been alerted as intelligence has been rece
Read More
November 29, 20230
ज्ञानवापी मस्जिद की रिपोर्ट सबमिट करने के लिए ASI को मिलेगा 3 हफ़्तों का समय
भारतीय पुरातत्व सर्वेक्षण (एएसआई) ने ज्ञानवापी परिसर की सर्वे रिपोर्ट जमा करने के लिए जिला जज की अदालत से तीन हफ्ते का समय मांगा है। जिस पर जिला अदालत में 29 नवंबर यानी आज सुनवाई होगी। एक अधिवक्ता के
Read More
June 11, 20220
ਪੰਜਾਬ ‘ਚ ਭਲਕੇ ਤੋਂ ਬਦਲੇਗਾ ਮੌਸਮ ਦਾ ਮਿਜ਼ਾਜ, ਤੇਜ਼ ਹਵਾਵਾਂ ਨਾਲ ਭਾਰੀ ਮੀਂਹ ਪੈਣ ਦੀ ਸੰਭਾਵਨਾ
ਜੂਨ ਮਹੀਨੇ ਵਿੱਚ ਪੈ ਰਹੀ ਗਰਮੀ ਨੇ ਲੋਕਾਂ ਨੂੰ ਬੇਹਾਲ ਕਰ ਦਿੱਤਾ ਹੈ । ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਪਾਰਾ 47 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਹੈ। ਇਸ ਦੇ ਨਾਲ ਹੀ ਸ਼ੁੱਕਰਵਾਰ ਨੂੰ ਵੀ ਗਰਮੀ ਦਾ ਕਹਿਰ ਬਰਕਰਾਰ ਹੈ। ਸਵੇਰ ਤੋਂ ਕੜਕਦੀ ਧੁੱਪ
Read More
Comment here