ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਬਿਕਰਮ ਸਿੰਘ ਮਜੀਠੀਆ ਮਾਨਹਾਨੀ ਕੇਸ ਦੇ ਵਿੱਚ ਅੱਜ ਅੰਮ੍ਰਿਤਸਰ ਦੀ ਮਾਨਯੋਗ ਕੋਰਟ ਵਿੱਚ ਪਹੁੰਚੇ ਓਥੇ ਹੀ ਉਹਨਾਂ ਵੱਲੋਂ ਪੰਜਾਬ ਸਰਕਾਰ ਅਤੇ ਬੀਜੇਪੀ ਦੇ ਉੱਤੇ ਨਿਸ਼ਾਨਾ ਸਾਧ ਦੇ ਹੋਏ ਉਹਨਾਂ ਤੇ ਸਬਦੀ ਹਮਲੇ ਕੀਤੇ ਗਏ। ਉੱਥੇ ਹੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮਜੀਠੀਆ ਨੇ ਕਿਹਾ ਕਿ ਜੋ ਮਾਨਹਾਨੀ ਕੇਸ ਉਹਨਾਂ ਵੱਲੋਂ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਮਨੀਸ਼ ਸਿਸੋਦੀਆ ਦੇ ਖਿਲਾਫ ਕੀਤਾ ਗਿਆ ਸੀ ਉਸ ਨੂੰ ਲੈ ਕੇ ਲਗਾਤਾਰ ਹੀ ਉਸ ਤੋਂ ਭੱਜਦੇ ਹੋਏ ਨਜ਼ਰ ਆ ਰਹੇ ਹਨ। ਅਤੇ ਜਾਣ ਬੁਝ ਕੇ ਮਾਨਯੋਗ ਕੋਰਟ ਦੇ ਵਿੱਚ ਪੇਸ਼ੀ ਚ ਨਹੀਂ ਪਹੁੰਚ ਪਾ ਰਹੇ ਅਤੇ ਉਹਨਾਂ ਵੱਲੋਂ ਪੰਜਾਬ ਵਿੱਚ ਲਗਾਤਾਰ ਪੂਰੇ ਬਲਾਸਟਾ ਤੇ ਬੋਲਦੇ ਹੋਏ ਕਿਹਾ ਕਿ ਜਿਸ ਵਿੱਚ ਹਰਪਾਲ ਸਿੰਘ ਰੰਧਾਵਾ ਵਰਗੇ ਪੁਲਿਸ ਅਧਿਕਾਰੀ ਹੁਣ ਉਸ ਜਗ੍ਹਾ ਤੇ ਅਮਨ ਕਾਨੂੰਨ ਹਮੇਸ਼ਾ ਹੀ ਖਰਾਬ ਰਵੇਗਾ। ਮਜੀਠੀਆ ਨੇ ਬੀਜੇਪੀ ਤੇ ਵੀ ਜੰਮ ਕੇ ਨਿਸ਼ਾਨੇ ਸਾਧੇ|
ਅੰਮ੍ਰਿਤਸਰ ਵਿੱਚ ਹੋਏ ਬਲਾਸਟ ਤੇ ਇੱਕ ਵਾਰ ਫਿਰ ਤੋਂ ਮਜੀਠੀਆ ਵੱਲੋਂ ਪੰਜਾਬ ਪੁਲਿਸ ਨੂੰ ਕਟਕਰੇ ਚ ਖੜਾ ਕੀਤਾ ਗਿਆ। ਅਤੇ ਉਹਨਾਂ ਨੇ ਕਿਹਾ ਕਿ ਹਰਪਾਲ ਸਿੰਘ ਰੰਧਾਵਾ ਵੱਲੋਂ ਜਿਸ ਤਰ੍ਹਾਂ ਦੀ ਪੰਜਾਬ ਪੁਲਿਸ ਨੂੰ ਛਵੀ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਸ ਨਾਲ ਸਾਫ ਸਿੱਧ ਹੋ ਰਿਹਾ ਹੈ ਕਿ ਪੰਜਾਬ ਦੇ ਹਾਲਾਤ ਲਗਾਤਾਰ ਹੀ ਖਰਾਬ ਹੋ ਰਹੇ ਹਨ ਉਹਨਾਂ ਨੇ ਕਿਹਾ ਕਿ ਇੰਨੀ ਸਰਦੀ ਦੇ ਵਿੱਚ ਕਿਸੇ ਗੱਡੀ ਦਾ ਰੇਡੀਏਟਰ ਫਟਣਾ ਜਾਂ ਮੋਟਰਸਾਈਕਲ ਦਾ ਟਾਇਰ ਫਟਣ ਨਾਲ ਡੀਜੀਪੀ ਮੌਕੇ ਤੇ ਪਹੁੰਚਣਾ ਇਹ ਇੱਕ ਹੈਰਾਨੀਜਨਕ ਘਟਨਾ ਸਾਹਮਣੇ ਆ ਰਹੀ ਹੈ ਉਹਨਾਂ ਨੇ ਕਿਹਾ ਕਿ ਜੇਕਰ ਕਿਸੇ ਹੋਰ ਸਟੇਟ ਦੇ ਵਿੱਚ ਰੇਡੀਏਟਰ ਜਾਂ ਮੋਟਰਸਾਈਕਲ ਦਾ ਟਾਇਰ ਫਟਿਆ ਹੁੰਦਾ ਤਾਂ ਸ਼ਾਇਦ ਕੋਈ ਵੀ ਪੁਲਿਸ ਅਧਿਕਾਰੀ ਉਥੇ ਨਹੀਂ ਪਹੁੰਚਦਾ ਲੇਕਿਨ ਪੰਜਾਬ ਦੇ ਡੀਜੀਪੀ ਦਾ ਉੱਥੇ ਪਹੁੰਚਣਾ ਜਰੂਰ ਸਵਾਲਾਂ ਦੇ ਘੇਰੇ ਵਿੱਚ ਉਹਨਾਂ ਨੂੰ ਖੜਾ ਕਰਦਾ ਹੈ। ਉਹਨਾਂ ਨੇ ਅੱਗੇ ਬੋਲਦੇ ਹੋਏ ਕਿਹਾ ਕਿ ਲਗਾਤਾਰ ਚੰਡੀਗੜ੍ਹ ਨੂੰ ਪੰਜਾਬ ਤੋਂ ਖੋਹਣ ਦੀ ਕੋਸ਼ਿਸ਼ ਭਾਰਤੀ ਜਨਤਾ ਪਾਰਟੀ ਵੱਲੋਂ ਕੀਤੀ ਜਾ ਰਹੀ ਹੈ ਲੇਕਿਨ ਪੰਜਾਬ ਦੀ ਮੌਜੂਦਾ ਸਰਕਾਰ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੰਡੀਗੜ੍ਹ ਦਾ ਘਾਣ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਚੰਡੀਗੜ੍ਹ ਨੂੰ ਪੰਜਾਬ ਦੇ ਹੱਥੋਂ ਗਵਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਅੱਗੇ ਬੋਲਦੇ ਹੋਏ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਮੌਜੂਦਾ ਹਾਲਾਤਾਂ ਨੂੰ ਵੇਖਦੇ ਹੋਏ ਪੰਜਾਬ ਸਰਕਾਰ ਕਿਸੇ ਵੀ ਨਜਰੀਏ ਨਾਲ ਪੰਜਾਬ ਚ ਨਜ਼ਰ ਨਹੀਂ ਆ ਰਹੀ ਅਤੇ ਉਹਨਾਂ ਵੱਲੋਂ ਸੁਖਬੀਰ ਸਿੰਘ ਬਾਦਲ ਉੱਤੇ ਹੋਏ ਜਾਣ ਲਵੇ ਹਮਲਾ ਦੇ ਬਾਰੇ ਵੀ ਇੱਕ ਵਾਰ ਫਿਰ ਤੋਂ ਵਿਚਾਰ ਸਾਂਝਾ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਵੱਲੋਂ ਪਹਿਲੇ ਦਿਨ ਹੀ ਆਪਣਾ ਅਸਤੀਫਾ ਦੇ ਦਿੱਤਾ ਗਿਆ ਸੀ ਅਤੇ ਹੁਣ ਕਮੇਟੀ ਦਾ ਹੀ ਫੈਸਲਾ ਜੋ ਹੈ ਉਹ ਸਾਹਮਣੇ ਆਵੇਗਾ ਅਤੇ ਕਮੇਟੀ ਹੀ ਇਸ ਵਿੱਚ ਸਰਵੁੱਚ ਨਜ਼ਰ ਆਉਂਦੀ ਹੈ। ਉੱਥੇ ਹੀ ਉਹਨਾਂ ਵੱਲੋਂ ਇੱਕ ਵਾਰ ਫਿਰ ਤੋਂ ਕਿਸਾਨ ਆਗੂ ਜਗਦੀਸ਼ ਸਿੰਘ ਡਲੇਵਾਲ ਦੇ ਹੱਕ ਦੇ ਵਿੱਚ ਨਿਤਰੇ ਅਤੇ ਕਿਹਾ ਕਿ 46 ਦਿਨ ਤੋਂ ਜਗਜੀਤ ਸਿੰਘ ਡੱਲੇਵਾਲ ਭੁੱਖ ਹੜਤਾਲ ਤੇ ਬੈਠੇ ਹੋਏ ਹਨ ਲੇਕਿਨ ਭਾਰਤੀ ਜਨਤਾ ਪਾਰਟੀ ਅਤੇ ਜਾਂ ਪੰਜਾਬ ਦੀ ਮੌਜੂਦਾ ਸਰਕਾਰ ਉਹਨਾਂ ਦਾ ਜੋ ਸੁਨੇਹਾ ਹੈ ਉਹ ਕੇਂਦਰ ਸਰਕਾਰ ਤੱਕ ਪਹੁੰਚਾਉਣ ਵਿੱਚ ਹਰ ਜਗ੍ਹਾ ਤੋਂ ਫੇਲ ਹੁੰਦੀ ਹੋਈ ਨਜ਼ਰ ਆ ਰਹੀ ਹੈ। ਉਹਨਾਂ ਨੇ ਕਿਹਾ ਕਿ ਕਿਸਾਨੀ ਅੰਦੋਲਨ ਨੂੰ ਲੈ ਕੇ ਇਸ ਉੱਤੇ ਸਿਰਫ ਤੇ ਸਿਰਫ ਸਿਆਸਤ ਹੋ ਰਹੀ ਹੈ ਇਸ ਤੋਂ ਜਿਆਦਾ ਕੁਝ ਨਹੀਂ|