ਸੂਤਰਾਂ ਤੇ ਹਵਾਲੇ ਤੋਂ ਪਤਾ ਲੱਗਾ ਹੈ ਕਿ ਇਸ ਦੀ ਜਿੰਮੇਵਾਰੀ ਵੀ ਬੱਬਰ ਖਾਲਸਾ ਵੱਲੋਂ ਲਿੱਤੀ ਗਈ ਹੈ। ਪਰ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਗੱਡੀ ਦਾ ਰੈਡੀਏਟਰ ਫਟਣ ਦੇ ਕਾਰਨ ਧਮਾਕਾ ਹੋਇਆ ਹੈ।
ਤਹਾਨੂੰ ਦਸ ਦਈਏ ਕਿ ਪਿਹਲਾ ਵੀ ਅਮ੍ਰਿਤਸਰ ਦੇ ਪੁਲਿਸ ਥਾਣਿਆਂ ਨੂੰ ਆਪਣਾ ਨਿਸ਼ਾਨਾ ਬਣਾਇਆ ਗਿਆ ਸੀ ਜਿਸ ਦੇ ਚਲਦੇ ਪੁਲਿਸ ਵੱਲੋਂ ਥਾਣਿਆਂ ਦੇ ਬਾਹਰ ਤਰਪਾਲਾਂ ਲਗਾਈਆਂ ਗਈਆਂ ਸਨ ਪਰ ਅੱਜ ਦੇ ਰਾਤ ਗੁਮਟਾਲਾ ਚੌਂਕੀ ਨੂੰ ਨਿਸ਼ਾਨਾ ਬਣਾਇਆ ਗਿਆ ਤੇ ਜਿਸਦੇ ਚਲਦੇ ਬਲਾਸਟ ਹੋਣ ਦੀ ਘਟਨਾ ਸਾਹਮਣੇ ਆਈ ਹੈ ਫਿਲਹਾਲ ਕੋਈ ਵੀ ਅਧਿਕਾਰੀ ਬੋਲਣ ਲਈ ਤਿਆਰ ਨਹੀਂ ਹੈ। ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਅਜਨਾਲਾ ਦੇ ਵਿੱਚ ਥਾਣੇ ਦੇ ਬਾਹਰ ਆਰਡੀਐਕਸ ਰੱਖਣ ਦਾ ਮਾਮਲਾ ਸਾਹਮਣੇ ਆਇਆ ਸੀ ਤੇ ਫਿਰ ਗੁਰਬਖਸ਼ ਨਗਰ ਚੌਂਕੀ ਵਿੱਚ ਬਲਾਸਟ ਦੀ ਘਟਨਾ ਸਾਹਮਣੇ ਆਈ ਸੀ ਉਸ ਤੋਂ ਬਾਅਦ ਮਜੀਠਾ ਹਲਕੇ ਵਿੱਚ ਥਾਣੇ ਦੇ ਵਿੱਚ ਬਲਾਸਟ ਦੀ ਘਟਨਾ ਸਾਹਮਣੇ ਆਈ ਸੀ ਤੇ ਫਿਰ ਅੰਮ੍ਰਿਤਸਰ ਦੇ ਥਾਣਾ ਇਸਲਾਮਾਬਾਦ ਵਿੱਚ ਤੜਕਸਾਰ ਬਲਾਸਟ ਦੀ ਘਟਨਾ ਵਾਪਰੀ ਤੇ ਜਿਸ ਦੀ ਜਿੰਮੇਵਾਰੀ ਹੈਪੀ ਪੰਛੀਆਂ ਵੱਲੋਂ ਲਿੱਤੀ ਗਈ ਤੁਹਾਨੂੰ ਦੱਸ ਦਈਏ ਕਿ ਐਨਆਈਏ ਵੱਲੋਂ ਹੈਪੀ ਪੰਛੀਆਂ ਤੇ 5 ਲੱਖ ਰੁਪਏ ਦਾ ਇਨਾਮ ਵੀ ਰੱਖਿਆ ਗਿਆ ਸੀ ਕਿ ਜਿਹੜਾ ਇਸ ਦੀ ਸੂਚਨਾ ਦੇਗਾ ਉਸਦਾ ਨਾਮ ਗੁਪਤ ਰੱਖਿਆ ਜਾਵੇਗਾ ਅਜੇ ਉਸ ਗੱਲ ਨੂੰ ਇੱਕ ਦਿਨ ਹੀ ਹੋਇਆ ਹੈ ਤੇ ਅੱਜ ਪੁਲਿਸ ਚੌਕੀ ਗੁਮਟਾਲਾ ਦੇ ਬਾਹਰ ਬਲਾਸਟ ਦੀ ਘਟਨਾ ਸਾਹਮਣੇ ਆਈ ਹੈ ਅੰਮ੍ਰਿਤਸਰ ਦੇ ਸਾਰੇ ਥਾਣਿਆਂ ਦੇ ਬਾਹਰ ਪੁਲਿਸ ਵੱਲੋਂ ਹਰੀਆਂ ਤਰਪਾਲਾਂ ਵੀ ਲਗਾਈਆਂ ਗਈਆਂ ਹਨ ਤਾਂ ਕੋਈ ਬੰਬਨੁਮਾ ਚੀਜ ਡਿੱਗੇ ਤਾਂ ਬਾਹਰ ਹੀ ਡਿੱਗੇ ਪਰ ਫਿਰ ਵੀ ਅੱਜ ਇਹ ਜਿਹੜੇ ਬਲਾਸਟ ਦੀ ਘਟਨਾ ਸਾਹਮਣੇ ਆਈ ਹੈ ਇਸ ਨੇ ਸ਼ਹਿਰ ਵਾਸੀਆਂ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇਸ ਮੌਕੇ ਪੁਲਿਸ ਅਧਿਕਾਰੀ ਏਸੀਪੀ ਸ਼ਿਵਦਰਸ਼ਨ ਨੇ ਦੱਸਿਆ ਕਿ ਗੁਮਟਾਲਾ ਚੌਂਕੀ ਵਿੱਚ ਪੁਲਿਸ ਅਧਿਕਾਰੀ ਦੀ ਗੱਡੀ ਬਾਹਰ ਖੜੀ ਸੀ ਜਿਸਦੇ ਥੱਲੇ ਬਲਾਸਟ ਹੋਇਆ ਜਦੋਂ ਚੈੱਕ ਕੀਤਾ ਗਿਆ ਤਾ ਉਸਦਾ ਰੇਡਏਟਰ ਫਟਿਆ ਨਜ਼ਰ ਆਇਆ ਜਿਸ ਦੇ ਚਲਦੇ ਇਹ ਧਮਾਕਾ ਹੋਇਆ ਏਸੀਪੀ ਸ਼ਿਵਦਰਸ਼ਨ ਸਿੰਘ ਨੇ ਕਿਹਾ ਕਿ ਸੋਸ਼ਲ ਮੀਡੀਆ ਤੇ ਝੂਠੀਆਂ ਅਫਵਾਵਾਂ ਫੈਲਾਈਆਂ ਜਾ ਰਹੀਆਂ ਹਨ ਕਿ ਥਾਣੇ ਦੇ ਬਾਹਰ ਬਲਾਸਟ ਹੋਇਆ ਹੈ। ਇਹ ਗੱਡੀ ਦਾ ਰੇਡੀਏਟਰ ਫਟਣ ਦੇ ਕਾਰਨ ਬਲਾਸਟ ਹੋਇਆ ਸੀ।
Comment here