ਭਗਵਾਨਗੜ੍ਹ ਵਿੱਚ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਸੜਕ ਸੁਰੱਖਿਆ ਫੋਰਸ (SSF) ਦੀ ਗੱਡੀ ਨਾਲ ਇੱਕ ਵੱਡਾ ਹਾਦਸਾ ਵਾਪਰਿਆ। ਇੱਥੇ ਬੁੱਧਵਾਰ ਦੇਰ ਰਾਤ ਨੂੰ, ਇੱਕ ਤੇਜ਼ ਰਫ਼ਤਾਰ ਸਵਿਫਟ ਕਾਰ ਨੇ ਬਾਲਦ ਕਾਂਚੀ ਵਿਖੇ ਹਾਈਵੇਅ ‘ਤੇ ਖੜ੍ਹੇ SSF ਵਾਹਨ ਨੂੰ ਬੁਰੀ ਤਰ੍ਹਾਂ ਟੱਕਰ ਮਾਰ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਸਵਿਫਟ ਕਾਰ ਦਾ ਡਰਾਈਵਰ ਸ਼ਰਾਬੀ ਸੀ। ਹਾਦਸੇ ਵਿੱਚ ਜਿੱਥੇ ਐਸਐਸਐਫ ਸਰਕਾਰੀ ਵਾਹਨ ਸਮੇਤ ਦੋਵੇਂ ਵਾਹਨਾਂ ਨੂੰ ਭਾਰੀ ਨੁਕਸਾਨ ਪਹੁੰਚਿਆ, ਉੱਥੇ ਹੀ ਰਾਤ ਦੀ ਡਿਊਟੀ ‘ਤੇ ਤਾਇਨਾਤ ਦੋ ਐਸਐਸਐਫ ਜਵਾਨ ਗੰਭੀਰ ਜ਼ਖਮੀ ਹੋ ਗਏ ਅਤੇ ਕਾਰ ਚਾਲਕ ਨੂੰ ਵੀ ਸੱਟਾਂ ਲੱਗੀਆਂ। ਐਸਐਸਐਫ ਜਵਾਨਾਂ ਨੂੰ ਇਲਾਜ ਲਈ ਪਟਿਆਲਾ ਅਮਰ ਹਸਪਤਾਲ ਲਿਜਾਇਆ ਗਿਆ ਹੈ।
ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਸੜਕ ਸੁਰੱਖਿਆ ਫੋਰਸ ਦੀ ਗੱਡੀ ਨਾਲ ਇੱਕ ਵੱਡਾ ਹਾਦਸਾ

Related tags :
Comment here