ਪਠਾਨਕੋਟ ਅੰਮ੍ਰਿਤਸਰ ਦੇ ਨੈਸ਼ਨਲ ਹਾਈਵੇ ਤੇ ਗੁਰਦਾਸਪੁਰ ਦੇ ਬਾਹਰਵਾਰ ਬੱਬਰੀ ਬਾਈਪਾਸ ਨਾਕੇ ਤੇ ਇੱਕ ਵੱਡੀ ਦੁਰਘਟਨਾ ਹੋਣੋ ਟੱਲ ਗਈ। ਬਾਈਪਾਸ ਦੇ ਮੋੜ ਤੇ ਇੱਕ ਕਿੰਨੂਆਂ ਨਾਲ ਭਰਿਆ ਟਰੱਕ ਅਸੰਤੁਲਿਤ ਹੋਣ ਕਾਰਨ ਪਲਟ ਗਿਆ ਤੇ ਕਾਰ ਤੇ ਆ ਡਿੱਗਿਆ। ਕਾਰ ਵਿੱਚ ਤਿੰਨ ਨੌਜਵਾਨ ਸਵਾਰ ਸਨ ਜੋ ਜਿਮ ਲਗਾ ਕੇ ਬਟਾਲਾ ਸਾਈਡ ਤੋਂ ਆਪਣੇ ਪਿੰਡ ਘੁਰਾਲਾ ਨੂੰ ਜਾ ਰਹੇ ਸਨ। ਗਨੀਮਤ ਇਹ ਰਹੀ ਕਿ ਟਰੱਕ ਕਾਰ ਦੇ ਪਿਛਲੇ ਪਾਸੇ ਡਿੱਗਿਆ ਜਿਸ ਕਾਰਨ ਕਾਰ ਸਵਾਰ ਨੌਜਵਾਨ ਬਾਲ ਬਾਲ ਬਚ ਗਏ ਪਰ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ । ਉੱਥੇ ਹੀ ਟਰੱਕ ਡਰਾਈਵਰ ਨੂੰ ਵੀ ਸੱਟਾਂ ਲੱਗੀਆਂ ਹਨ ਜਿਸ ਨੂੰ ਪੁਲਿਸ ਵੱਲੋਂ ਸਰਕਾਰੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ। ਟਰੱਕ ਪਲਟਣ ਤੋਂ ਬਾਅਦ ਟਰੱਕ ਵਿੱਚ ਲੱਦੇ ਗਏ ਕਿੱਨੂੰ ਵੀ ਸੜਕ ਤੇ ਬਿਖਰ ਗਏ।
ਜਾਣਕਾਰੀ ਦਿੰਦਿਆ ਕੱਖ ਡਰਾਈਵਰ ਅਤੇ ਸੜਕ ਸੁਰੱਖਿਆ ਫੋਰਸ ਕਰਮਚਾਰੀ ਨੇ ਦੱਸਿਆ ਕਿ ਗੁਰਦਾਸਪੁਰ ਦੇ ਬੱਬਰੀ ਬਾਈਪਾਸ ਦੇ ਮੋੜ ਤੇ ਮੋੜ ਕੱਟਦੇ ਹੋਏ ਟ੍ਰਕ ਡਰਾਈਵਰ ਦਾ ਸੰਤੁਲਨ ਵਿਗੜ ਗਿਆ ਤੇ ਕਿੰਨੂਆਂ ਨਾਲ ਭਰਿਆ ਹੋਇਆ ਟਰੱਕ ਪਲਟ ਕੇ ਕਾਰ ਤੇ ਡਿੱਗਿਆ। ਹਾਲਾਂਕਿ ਦੁਰਘਟਨਾ ਵਿੱਚ ਮਾਲੀ ਨੁਕਸਾਨ ਹੋਣ ਤੋਂ ਬਚ ਗਿਆ ਹੈ ਪਰ ਟਰੱਕ ਡਰਾਈਵਰ ਦੇ ਮਾਮੂਲੀ ਸੱਟਾਂ ਲੱਗਣ ਦੀ ਖਬਰ ਹੈ। ਜਿਸ ਦੀ ਪਹਿਚਾਨ ਲੱਕੀ ਬਲੁਵਾਲਾ ਫਿਰੋਜ਼ਪੁਰ ਦੇ ਤੌਰ ਤੇ ਹੋਈ ਹੈ।