ਲੁਧਿਆਣਾ ਦੇ ਤਾਜਪੁਰ ਰੋਡ ਤੇ ਇੱਕ ਬੇਹਦ ਦੀ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਇੱਕ ਛਾਤਰ ਚੋਰ ਗਰੋਹ ਦੇ ਮੈਂਬਰਾਂ ਵੱਲੋਂ ਏਟੀਐਮ ਦੇ ਵਿੱਚੋਂ ਭੋਲੇ ਭਾਲੇ ਲੋਕਾਂ ਦੇ ਪੈਸੇ ਚੋਰੀ ਕੀਤੇ ਜਾ ਰਹੇ ਸੀ।ਪੁਲਸ ਡਿਵੀਜ਼ਨ ਨੰਬਰ ਸੱਤ ਤੋਂ ਮਿਲੀ ਜਾਣਕਾਰੀ ਅਨੁਸਾਰ ਕਾਬੂ ਕੀਤੇ ਗਏ ਪਤੀ ਪਤਨੀ ਅਤੇ ਉਹਨਾਂ ਦਾ ਇੱਕ ਸਾਥੀ ਪਹਿਲਾਂ ਏਟੀਐਮ ਦੇ ਵਿੱਚ ਜਾ ਕੇ ATM ਵਿੱਚੋ ਪੈਸੇ ਨਿਕਲਦੇ ਹਨ। ਉਥੇ ਟੇਪ ਅਤੇ ਲੋਹੇ ਪੱਤੀ ਲਗਾ ਦਿੰਦੇ ਸਨ। ਅਤੇ ਜਦ ਕੋਈ ਵਿਅਕਤੀ ਪੈਸੇ ਕਢਾਉਂਦਾ ਸੀ। ਪੈਸੇ ਨਹੀਂ ਨਿਕਲਦੇ ਸੀ। ਪੈਸੇ ਲੋਹੇ ਦੀ ਪੱਤੀ ਵਿੱਚ ਫਸ ਜਾਂਦੇ ਸੀ।ਅਤੇ ਉਹ ਉਥੋਂ ਚਲੇ ਜਾਂਦਾ ਸੀ। ਛਾਤਰ ਚੋਰ ਪਤੀ ਪਤਨੀ ਏਟੀਐਮ ਵਿੱਚ ਜਾ ਕੇ ਜੋਂ ਪੈਸੇ ਲੋਹੇ ਦੀ ਪੱਤੀ ਵਿੱਚ ਅਟਕ ਜਾਂਦੇ ਸਨ। ਉਥੋਂ ਚੁੱਕ ਲੈਂਦੇ ਸਨ। ਛਾਤਰ ਚੋਰ ਤਾਜਪੁਰ ਰੋਡ ਤੇ ਉਸ ਸਮੇਂ ਲੋਕਾਂ ਨੇ ਕਾਬੂ ਕਰ ਲਏ ਜਦ ਇਹ ਏਟੀਐਮ ਦੇ ਅੰਦਰ ਗਏ ਤਾਂ ਲੋਕਾਂ ਨੇ ਏਟੀਐਮ ਦਾ ਸ਼ਟਰ ਬੰਦ ਕਰ ਦਿੱਤਾ ਅਤੇ ਪੁਲਿਸ ਨੂੰ ਮੌਕੇ ਤੇ ਬੁਲਾਇਆ ਤੇ ਪੁਲਿਸ ਨੇ ਏਟੀਐਮ ਦਾ ਛਟਰ ਖੋਲ ਕੇ ਦੋਨਾਂ ਪਤੀ ਪਤਨੀ ਨੂੰ ਗਿਰਫਤਾਰ ਕਰ ਲਿਆ ਇਸ ਮਾਮਲੇ ਦੇ ਵਿੱਚ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਤਸਵੀਰਾਂ ਕੈਦ ਹੋਈਆਂ ਹਨ। ਕਿਸ ਤਰ੍ਹਾਂ ਨਾਲ ਇਹ ਛਾਤਰ ਚੋਰ ਪਤੀ ਪਤਨੀ ਏ ਟੀ ਐਮ ਦੇ ਵਿੱਚ ਜਾਂਦੇ ਸੀ ।ਅਤੇ ਫਿਰ ਪੈਸੇ ਚੋਰੀ ਕਰਦੇ ਸੀ। ਇਹਨਾਂ ਦੇ ਸ਼ਿਕਾਰ ਹੋਏ ਵਿਅਕਤੀਆਂ ਨੇ ਦੱਸਿਆ ਕਿ ਉਹਨਾਂ ਵੱਲੋ ਇਹਨਾਂ ਉਪਰ ਅੱਖ ਰੱਖੀ ਗਈ ਤਦ ਕੁਝ ਹੀ ਸਮੇਂ ਬਾਅਦ ਇਹ ਏਟੀਐਮ ਦੇ ਵਿੱਚ ਗਏ ਅਤੇ ਇੱਕ ਲੜਕਾ ਬਾਹਰ ਖੜਾ ਸੀ ਅਤੇ ਪਤੀ ਪਤਨੀ ਅੰਦਰ ਚਲੇ ਗਏ ਤੇ ਲੋਕਾਂ ਵੱਲੋਂ ਤੁਰੰਤ ਸ਼ਟਰ ਬੰਦ ਕਰ ਦਿੱਤਾ ਗਿਆ ਤੇ ਪੁਲਿਸ ਨੂੰ ਬੁਲਾਇਆ ਗਿਆ ਅਤੇ ਮੌਕੇ ਤੇ ਪੁਲਿਸ ਨੇ ਇਹਨਾਂ ਨੂੰ ਕਾਬੂ ਕੀਤਾ ਮੌਕੇ ਤੇ ਲੋਕਾਂ ਨੇ ਇੱਕ ਛਾਤਰ ਚੋਰ ਦੀ ਛਿੱਤਰ ਪਰੇਡ ਵੀ ਕੀਤੀ ਜਿਹਦੀਆਂ ਤਸਵੀਰਾਂ ਕੈਮਰੇ ਦੇ ਵਿੱਚ ਕੈਦ ਹੋ ਗਈਆਂ ਨੰਬਰ ਸੱਤ ਦੀ ਪੁਲਿਸ ਨੇ ਦੱਸਿਆ ਕਿ ਇਹਨਾਂ ਤੇ ਨਵਾਂ ਸ਼ਹਿਰ ਦੇ ਵਿੱਚ ਵੀ ਇੱਕ ਮਾਮਲਾ ਦਰਜ ਹੈ ਅਤੇ ਇਹ ਨੂਰ ਮਹਿਲ ਦੇ ਰਹਿਣ ਵਾਲੇ ਹਨ ਇਹ ਤਿੰਨਾਂ ਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ |