ਅੰਮ੍ਰਿਤਸਰ ਦੇ ਕੋਟ ਖਾਲਸਾ ਇਲਾਕੇ ਦੇ ਰਹਿਣ ਵਾਲੇ ਸੰਨੀ ਸਿੰਘ ਨੇ ਇਕ ਘਰ ‘ਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ, ਜਿਸ ਦੀ ਤਲਾਸ਼ ‘ਚ ਪਿਛਲੇ 7 ਮਹੀਨਿਆਂ ਤੋਂ ਸੰਨੀ ਦੇ ਘਰ ਪਹੁੰਚੀ ਸੀ ਸੰਨੀ ਦੇ ਘਰ ਦੇ ਬਾਹਰ ਢੋਲ ਵਜਾ ਕੇ ਅਤੇ ਪਰਿਵਾਰ ਨੂੰ ਜਲਦੀ ਤੋਂ ਜਲਦੀ ਸੰਨੀ ਨੂੰ ਪੇਸ਼ ਕਰਨ ਲਈ ਕਿਹਾ।
ਇਸ ਮਾਮਲੇ ਸਬੰਧੀ ਸਬ-ਇੰਸਪੈਕਟਰ ਕਿਰਪਾਲ ਸਿੰਘ ਨੇ ਦੱਸਿਆ ਕਿ ਸੰਨੀ ਨੇ ਮਥੁਰਾ ‘ਚ ਇਕ ਪੁਜਾਰੀ ਦੇ ਘਰ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ, ਜਿੱਥੇ ਇਸ ਮਾਮਲੇ ‘ਚ ਪੁਲਸ ਵੱਲੋਂ ਸੰਨੀ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ ਅਤੇ ਉਹ ਕਾਫੀ ਸਮੇਂ ਤੋਂ ਭਗੌੜਾ ਸੀ। ਇਸ ਸਬੰਧੀ ਅੱਜ ਉਹ ਸੰਨੀ ਦੇ ਘਰ ਪਹੁੰਚਿਆ ਹੈ ਜਿੱਥੇ ਸੰਨੀ ਦੇ ਘਰ ਦੇ ਬਾਹਰ ਢੋਲ ਵਜਾ ਕੇ ਨੋਟਿਸ ਚਿਪਕਾਇਆ ਗਿਆ ਹੈ ਅਤੇ ਸੰਨੀ ਨੂੰ ਜਲਦੀ ਤੋਂ ਜਲਦੀ ਪੇਸ਼ ਕਰਨ ਲਈ ਕਿਹਾ ਗਿਆ ਹੈ।