ਸਥਾਨਕ ਸ਼ਹਿਰ ਭਵਾਨੀਗੜ੍ਹ ਵਿਖੇ ਅੱਜ ਸਵੇਰੇ ਉਸ ਸਮੇਂ ਭਿਆਨਕ ਸੜਕ ਹਾਦਸਾ ਵਾਪਰ ਗਿਆ ਜਦੋਂ ਭਵਾਨੀਗੜ੍ਹ-ਨਾਭਾ ਕੈਂਚੀਆਂ ਕੋਲ ਇੱਕ ਪ੍ਰਾਈਵੇਟ ਸਕੂਲ ਸੰਸਕਾਰ ਵੈਲੀ ਸਮਾਰਟ ਸਕੂਲ ਦੀ ਬੱਸ ਦੀ ਇੱਕ ਆਈ 20 ਕਾਰ ਨਾਲ ਟੱਕਰ ਹੋ ਗਈ। ਜਿਸ ਵਿੱਚ 11 ਬੱਚੇ ਇਸ ਹਾਦਸੇ ਦਾ ਸ਼ਿਕਾਰ ਹੋ ਗਏ। ਜਿਨ੍ਹਾਂ ਨੂੰ ਭਵਾਨੀਗੜ੍ਹ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਅਤੇ ਮੌਕੇ ‘ਤੇ ਹੀ ਮੁੱਢਲੀ ਸਹਾਇਤਾ ਦਿੱਤੀ ਗਈ। ਸੜਕ ਸੁਰੱਖਿਆ ਬਲ ਮੌਕੇ ‘ਤੇ ਪਹੁੰਚ ਗਏ ਅਤੇ ਬੱਚਿਆਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਇਸ ਹਾਦਸੇ ਸਬੰਧੀ ਪ੍ਰਾਈਵੇਟ ਸਕੂਲ ਦੇ ਕਿਸੇ ਵੀ ਪ੍ਰਿੰਸੀਪਲ ਜਾਂ ਅਧਿਆਪਕ ਵੱਲੋਂ ਕੋਈ ਬਿਆਨ ਨਹੀਂ ਆਇਆ।
ਸਕੂਲ ਖੁੱਲਦੇ ਸਾਰ ਹੀ ਹੋਇਆ ਵੱਡਾ ਹਾਦਸਾ, ਕਾਰ ਨੇ ਮਾਰੀ ਸਕੂਲ ਵੈੱਨ ਨੂੰ ਟੱਕਰ, ਮੌਕੇ ਤੇ ਹੀ ਪੈ ਗਿਆ ਚੀਕ ਚਿਹਾੜਾ

Related tags :
Comment here