ਪਟਿਆਲਾ ਦੇ ਥਾਣਾ ਤ੍ਰਿਪਤੀ ਦੇ ਅਧੀਨ ਪੈਂਦੇ ਦੀਪ ਨਗਰ ਵਿਖੇ ਪੁਲਿਸ ਨੇ ਗੁਪਤ ਸੂਚਨਾ ਦੇ ਅਧਾਰ ਤੇ ਇੱਕ ਘਰ ਦੇ ਵਿੱਚ ਰੈਡ ਕੀਤੀ ਜੋ ਕੇ ਪੋਲੂਸ਼ਨ ਕੰਟਰੋਲ ਦੇ ਮੁਲਾਜਮਾਂ ਵੱਲੋ ਮੁਖਵਰੀ ਮਿਲੀ ਸੀ ਕਿ ਦੀਪ ਨਗਰ ਦੇ ਇਲਾਕੇ ਦੇ ਵਿੱਚ ਇੱਕ ਵਿਅਕਤੀ ਘਰ ਦੇ ਵਿੱਚ ਭਾਰੀ ਮਾਤਰਾ ਚ ਚਾਈਨਾ ਡੋਰ ਰੱਖੀ ਬੈਠਾ ਸੀ ਜਦੋ ਪੁਲਿਸ ਵਿਭਾਗ ਦੇ ਨਾਲ ਜਾਕੇ ਰੇਡ ਕੀਤੀ ਗਈ ਤਾਂ ਓਥੇ ਵੱਡੀ ਮਾਤਰਾ ਦੇ ਵਿੱਚ ਚਾਈਨਾ ਡੋਰ ਬਰਾਮਦ ਕੀਤੀ ਗਈ |
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਪ੍ਰਦੀਪ ਬਾਜਵਾ ਨੇ ਕਿਹਾ ਕਿ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਉਸਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ |