ਥਾਣਾ ਫਿਲੌਰ ਅਧੀਨ ਪੈਂਦੇ ਪਿੰਡ ਅਕਲਪੁਰ ਵਿਖੇ ਬੀਤੀ ਰਾਤ ਕੁਝ ਵਿਅਕਤੀਆਂ ਨੇ ਪਿੰਡ ਦੇ ਇੱਕ ਵਿਅਕਤੀ ਜਗਤਾਰ ਸਿੰਘ (37-38) ਪੁੱਤਰ ਜਸਵੀਰ ਸਿੰਘ ਵਾਸੀ ਅਕਲਪੁਰ (ਫਿਲੌਰ) ਨੂੰ ਫੋਨ ਕਰਕੇ ਘਰੋਂ ਸੱਦਿਆਂ ਅਤੇ ਜਦੋਂ ਉਹ ਵਿਅਕਤੀ ਉਕਤ ਥਾਂ ਤੇ ਪੁੱਜਾ ਤੇ ਮੌਕੇ ਤੇ ਮੌਜੂਦ 5-6 ਅਣਪਛਾਤੇ ਵਿਅਕਤੀਆਂ ਨੇ ਉਸ ਉੱਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਗੰਭੀਰ ਹਾਲਤ ਵਿੱਚ ਜ਼ਖ਼ਮੀ ਕਰ ਦਿੱਤਾ। ਰੋਲਾਂ ਪੈਣ ਤੇ ਘਰ ਵਾਲੇ ਅਤੇ ਪਿੰਡ ਵਾਸੀ ਮੌਕੇ ਤੇ ਪੁੱਜੇ। ਉਦੋਂ ਤੱਕ ਹਮਲਾਵਰ ਮੌਕੇ ਤੋਂ ਫਰਾਰ ਹੋ ਚੁੱਕੇ ਸਨ। ਜਗਤਾਰ ਸਿੰਘ ਨੂੰ ਤੁਰੰਤ ਸਿਵਲ ਹਸਪਤਾਲ ਫਿਲੌਰ ਵਿਖੇ ਲਿਆਂਦਾ ਗਿਆ ਤਾਂ ਜਿਥੇ ਉਸ ਦੀ ਹਾਲਤ ਗੰਭੀਰ ਹੋਣ ਕਾਰਨ ਮੁਢਲੀ ਸਹਾਇਤਾ ਉਪਰੰਤ ਲੁਧਿਆਣਾ ਹਸਪਤਾਲ ਵਿੱਚ ਭੇਜ ਦਿੱਤਾ ਗਿਆ। ਜਿਥੇ ਉਹ ਜ਼ਖਮਾਂ ਦੀ ਤਾਬ ਨਾ ਸਹਿੰਦਾ ਹੋਇਆ ਦਮ ਤੋੜ ਗਿਆ। ਮੌਕੇ ‘ਤੇ ਪੁੱਜੇ ਡੀ.ਐਸ.ਪੀ ਫਿਲੌਰ ਸ੍ਰੀ ਸਰਵਣ ਸਿੰਘ ਬੱਲ ਅਤੇ ਥਾਣਾ ਮੁਖੀ ਫਿਲੌਰ ਇੰਸਪੈਕਟਰ ਸੰਜੀਵ ਕਪੂਰ ਭਾਰੀ ਪੁਲਸ ਪਾਰਟੀ ਨਾਲ ਪੁੱਜੇ ਅਤੇ ਕਾਤਲਾਂ ਦੀ ਭਾਲ ਲਈ ਵੱਖ-ਵੱਖ ਟੀਮਾਂ ਬਣਾ ਕੇ ਫ਼ੜਨ ਲਈ ਭੇਜ ਦਿੱਤੀਆਂ ਗਈਆਂ ਅਤੇ ਉਨ੍ਹਾਂ ਕਿਹਾ ਕਿ ਕਾਤਲਾਂ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਲਾਸ਼ ਪੋਸਟਮਾਰਟਮ ਲਈ ਸਿਵਲ ਹਸਪਤਾਲ ਫਿਲੌਰ ਵਿਖੇ ਲਿਆਂਦੀ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਜਗਤਾਰ ਸਿੰਘ ਘਰ ਨੂੰ ਚਲਾਉਣ ਵਾਲਾ ਇਕੱਲਾ ਜੀਅ ਸੀ, ਉਹ ਅਪਣੇ ਪਿੱਛੇ ਪਤਨੀ ਤੇ ਦੋ ਮਾਸੂਮ ਬੱਚੇ ਛੱਡ ਗਿਆ।
ਪਿੰਡ ਅਕਲਪੁਰ ਵਿਖੇ ਬੀਤੀ ਰਾਤ ਕੀਤੀ ਤੇਜ਼ਧਾਰ ਹਥਿਆਰਾਂ ਨਾਲ ਵਿਅਕਤੀ ਦੀ ਹੱਤਿਆ
January 7, 20250
Related tags :
#MurderCase #CrimeNews #JusticeForVictim
Related Articles
November 26, 20220
चीन में एक दिन में मिले 31 हजार कोरोना केस, अब तक के सबसे ज्यादा मामले, 8 जिलों में लॉकडाउन
चीन में कोरोना का संक्रमण फिर से बढ़ने लगा है। गुरुवार को 31,454 नए मामले सामने आए। कोरोना काल में यह सबसे ज्यादा मामले हैं। इससे पहले इस अप्रैल में सबसे ज्यादा 28,000 मामले सामने आए थे। राष्ट्रीय स्व
Read More
January 30, 20230
Sad news: 4-year-old only son of parents died due to falling from the roof in Balachore
A very unfortunate news has come out from Balachore. In fact, a four-year-old child has died due to falling from the roof of a house at Nawa village Taprian under here. The deceased child has been ide
Read More
December 10, 20240
ਸੜਕ ਹਾਦਸੇ ਦਾ ਸ਼ਿਕਾਰ ਹੋਇਆ ਰਾਈਡਰ
ਅੱਜ ਦੁਪਹਿਰ ਕਰੀਬ 3 ਵਜੇ ਪਿੰਡ ਚਹਿਲਾਂ ਦੇ ਕੋਲ ਇੱਕ ਦਰਦਨਾਕ ਸੜਕ ਹਾਦਸਾ ਹੋਇਆ ਜਿਸ ਦੇ ਵਿੱਚ ਬਾਈਕ ਰਾਈਡਰ ਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਛਾਣ ਨਿਹਾਰ ਖਾਨ 32 ਸਾਲਾ ਵਾਸੀ ਪਿੰਡ ਗਿੱਲ ਜ਼ਿਲ੍ਹਾ ਲੁਧਿਆਣਾ ਵਜੋਂ ਹੋਈ। ਸੜਕ ਹਾਦਸਾ ਹੋਣ ਤ
Read More
Comment here