ਥਾਣਾ ਫਿਲੌਰ ਅਧੀਨ ਪੈਂਦੇ ਪਿੰਡ ਅਕਲਪੁਰ ਵਿਖੇ ਬੀਤੀ ਰਾਤ ਕੁਝ ਵਿਅਕਤੀਆਂ ਨੇ ਪਿੰਡ ਦੇ ਇੱਕ ਵਿਅਕਤੀ ਜਗਤਾਰ ਸਿੰਘ (37-38) ਪੁੱਤਰ ਜਸਵੀਰ ਸਿੰਘ ਵਾਸੀ ਅਕਲਪੁਰ (ਫਿਲੌਰ) ਨੂੰ ਫੋਨ ਕਰਕੇ ਘਰੋਂ ਸੱਦਿਆਂ ਅਤੇ ਜਦੋਂ ਉਹ ਵਿਅਕਤੀ ਉਕਤ ਥਾਂ ਤੇ ਪੁੱਜਾ ਤੇ ਮੌਕੇ ਤੇ ਮੌਜੂਦ 5-6 ਅਣਪਛਾਤੇ ਵਿਅਕਤੀਆਂ ਨੇ ਉਸ ਉੱਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਗੰਭੀਰ ਹਾਲਤ ਵਿੱਚ ਜ਼ਖ਼ਮੀ ਕਰ ਦਿੱਤਾ। ਰੋਲਾਂ ਪੈਣ ਤੇ ਘਰ ਵਾਲੇ ਅਤੇ ਪਿੰਡ ਵਾਸੀ ਮੌਕੇ ਤੇ ਪੁੱਜੇ। ਉਦੋਂ ਤੱਕ ਹਮਲਾਵਰ ਮੌਕੇ ਤੋਂ ਫਰਾਰ ਹੋ ਚੁੱਕੇ ਸਨ। ਜਗਤਾਰ ਸਿੰਘ ਨੂੰ ਤੁਰੰਤ ਸਿਵਲ ਹਸਪਤਾਲ ਫਿਲੌਰ ਵਿਖੇ ਲਿਆਂਦਾ ਗਿਆ ਤਾਂ ਜਿਥੇ ਉਸ ਦੀ ਹਾਲਤ ਗੰਭੀਰ ਹੋਣ ਕਾਰਨ ਮੁਢਲੀ ਸਹਾਇਤਾ ਉਪਰੰਤ ਲੁਧਿਆਣਾ ਹਸਪਤਾਲ ਵਿੱਚ ਭੇਜ ਦਿੱਤਾ ਗਿਆ। ਜਿਥੇ ਉਹ ਜ਼ਖਮਾਂ ਦੀ ਤਾਬ ਨਾ ਸਹਿੰਦਾ ਹੋਇਆ ਦਮ ਤੋੜ ਗਿਆ। ਮੌਕੇ ‘ਤੇ ਪੁੱਜੇ ਡੀ.ਐਸ.ਪੀ ਫਿਲੌਰ ਸ੍ਰੀ ਸਰਵਣ ਸਿੰਘ ਬੱਲ ਅਤੇ ਥਾਣਾ ਮੁਖੀ ਫਿਲੌਰ ਇੰਸਪੈਕਟਰ ਸੰਜੀਵ ਕਪੂਰ ਭਾਰੀ ਪੁਲਸ ਪਾਰਟੀ ਨਾਲ ਪੁੱਜੇ ਅਤੇ ਕਾਤਲਾਂ ਦੀ ਭਾਲ ਲਈ ਵੱਖ-ਵੱਖ ਟੀਮਾਂ ਬਣਾ ਕੇ ਫ਼ੜਨ ਲਈ ਭੇਜ ਦਿੱਤੀਆਂ ਗਈਆਂ ਅਤੇ ਉਨ੍ਹਾਂ ਕਿਹਾ ਕਿ ਕਾਤਲਾਂ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਲਾਸ਼ ਪੋਸਟਮਾਰਟਮ ਲਈ ਸਿਵਲ ਹਸਪਤਾਲ ਫਿਲੌਰ ਵਿਖੇ ਲਿਆਂਦੀ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਜਗਤਾਰ ਸਿੰਘ ਘਰ ਨੂੰ ਚਲਾਉਣ ਵਾਲਾ ਇਕੱਲਾ ਜੀਅ ਸੀ, ਉਹ ਅਪਣੇ ਪਿੱਛੇ ਪਤਨੀ ਤੇ ਦੋ ਮਾਸੂਮ ਬੱਚੇ ਛੱਡ ਗਿਆ।
ਪਿੰਡ ਅਕਲਪੁਰ ਵਿਖੇ ਬੀਤੀ ਰਾਤ ਕੀਤੀ ਤੇਜ਼ਧਾਰ ਹਥਿਆਰਾਂ ਨਾਲ ਵਿਅਕਤੀ ਦੀ ਹੱਤਿਆ
January 7, 20250
Related tags :
#MurderCase #CrimeNews #JusticeForVictim
Related Articles
October 12, 20210
ਲਖੀਮਪੁਰ ਮਾਮਲਾ : ਟਿਕੈਤ ਨੇ ਕਿਹਾ -‘ਪੁਲਿਸ ਦੀ ਹਿੰਮਤ ਨਹੀਂ ਕਿ ਮੰਤਰੀ ਦੇ ਪੁੱਤ ਤੋਂ ਕਰੇ ਪੁੱਛਗਿੱਛ’, ਰਿਮਾਂਡ ‘ਤੇ ਲਈ ਚੁਟਕੀ
ਲਖੀਮਪੁਰ ਖੀਰੀ ਘਟਨਾ ਵਿੱਚ ਆਪਣੀ ਜਾਨ ਗੁਆਉਣ ਵਾਲੇ ਚਾਰ ਕਿਸਾਨਾਂ ਅਤੇ ਪੱਤਰਕਾਰ ਰਮਨ ਕਸ਼ਯਪ ਦੀ ਅੱਜ ਟਿਕੁਨੀਆ ਪਿੰਡ ਵਿੱਚ ਅੰਤਿਮ ਅਰਦਾਸ ਹੋਈ ਹੈ। ਇਸ ਪ੍ਰੋਗਰਾਮ ਵਿੱਚ ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਰਾਕੇਸ਼ ਟਿਕੈਤ ਵੀ ਮੌਜੂਦ ਸਨ।
ਇਸ
Read More
April 9, 20220
ਸਾਂਸਦ ਸੁਸ਼ੀਲ ਗੁਪਤਾ ਨੇ ਹਰਿਆਣਾ ‘ਚ ਵੀ ‘1 ਵਿਧਾਇਕ, 1 ਪੈਨਸ਼ਨ ਨਿਯਮ ਲਾਗੂ ਕਰਨ ਦੀ ਕੀਤੀ ਮੰਗ’
ਹਰਿਆਣਾ ਆਮ ਆਦਮੀ ਪਾਰਟੀ ਦੇ ਇੰਚਾਰਜ ਸਾਂਸਦ ਸੁਸ਼ੀਲ ਗੁਪਤਾ ਤੇ ਨੇਤਾ ਨਿਰਮਲ ਸਿੰਘ ਨੇ ਸੂਬੇ ਵਿਚ ਇੱਕ ਪੈਨਸ਼ਨ, ਇੱਕ ਵਿਧਾਇਕ ਦਾ ਨਿਯਮ ਲਾਗੂ ਕਰਨ ਦੀ ਮੰਗ ਕੀਤੀ ਹੈ। ਸਾਂਸਦ ਨੇ ਕਿਹਾ ਕਿ ਹਰਿਆਣਾ ਸਰਕਾਰ ਨੇ 2018 ਵਿਚ 23 ਕਰੋੜ ਰੁਪਏ ਸਾਬਕਾ ਵਿਧਾ
Read More
August 16, 20220
15 ਅਗਸਤ ਮੌਕੇ ਆਯੁਸ਼ਮਾਨ ਖੁਰਾਨਾ ਨੇ ਜਵਾਨਾਂ ਨਾਲ ਪਾਇਆ ਭੰਗੜਾ, ਅਜ਼ਾਦੀ ਦਾ ਮਨਾਇਆ ਜਸ਼ਨ
ਪੂਰਾ ਭਾਰਤ ਇਸ ਵਾਰ 15 ਅਗਸਤ ਨੂੰ ਆਜ਼ਾਦੀ ਦੇ 75 ਸਾਲ ਦਾ ਜਸ਼ਨ ਮਨਾ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਨੇ ਇਸ ਜਸ਼ਨ ਨੂੰ ਅਜ਼ਾਦੀ ਦੇ ਅੰਮ੍ਰਿਤ ਮਹੋਤਸਵ ਦਾ ਨਾਂ ਦਿੱਤਾ ਹੈ।
Ayushmann Khurrana Meets Army
ਇਸ ਮੌਕੇ ਕਈ
Read More
Comment here