News

ਪੀ.ਆਰ.ਟੀ.ਸੀ. ਪਨ ਬੱਸ ਅਤੇ ਪੰਜਾਬ ਰੋਡਵੇਜ਼ ਦੇ ਕਾਮਿਆਂ ਦੇ ਵੱਲੋਂ ਪੰਜਾਬ ਦੇ 27 ਡੀਪੂਆ ‘ਚ ਹੜਤਾਲ

ਪੀ.ਆਰ.ਟੀ.ਸੀ. ਪਨ ਬੱਸ ਅਤੇ ਪੰਜਾਬ ਰੋਡਵੇਜ਼ ਦੇ ਕਾਮਿਆਂ ਦੇ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਪੂਰੇ ਪੰਜਾਬ ਦੇ 27 ਡੀਪੂਆਂ ਦੇ ਵਿੱਚ ਹੜਤਾਲ ਕਰ ਦਿੱਤੀ ਗਈ ਹੈ ਜਿਸ ਦਾ ਖਮਿਆਜ਼ਾ ਆਮ ਲੋਕਾਂ ਨੂੰ ਪਰੇਸ਼ਾਨੀ ਝੱਲ ਕੇ ਕਰਨਾ ਪੈ ਰਿਹਾ ਹੈ। ਗੱਲ ਕਰੀਏ ਪਟਿਆਲਾ ਦੀ ਤਾਂ ਪਟਿਆਲਾ ਦੇ ਵਿੱਚ ਸਵੇਰ ਸਮੇਂ ਰੈਗੂਲਰ ਸਟਾਫ ਦੇ ਵੱਲੋਂ ਕੁਝ ਬੱਸਾਂ ਨੂੰ ਚਲਾਉਣ ਨਾਲ ਜਿੱਥੇ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਘੱਟ ਕਰਨਾ ਪਿਆ ਪਰ ਜਿਵੇਂ ਹੀ ਦਿਨ ਚੜਨ ਦੇ ਨਾਲ ਕੱਚੇ ਕਾਮਿਆਂ ਨੇ ਬੱਸਾਂ ਨੂੰ ਡੀਪੂਆਂ ਦੇ ਵਿੱਚ ਲਗਾਇਆ ਤਾਂ ਲੋਕਾਂ ਨੂੰ ਭਾਰੀ ਪਰੇਸ਼ਾਨੀ ਝਲਣੀ ਪੈ ਰਹੀ ਹੈ|

Comment here

Verified by MonsterInsights