ਪੀੜਿਤ ਪਰਿਵਾਰ ਦਾ ਕਹਿਣਾ ਹੈ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਦੋਵੇਂ ਪਾਰਟੀਆਂ ਇਕੱਠੀਆਂ ਹੋਈਆਂ ਸੀ ਜਦੋਂ ਫੈਸਲਾ ਹੋ ਰਿਹਾ ਸੀ ਤਾਂ ਉਦੋਂ ਕੁਝ ਨੌਜਵਾਨ ਵੀਡੀਓ ਬਣਾਉਣ ਲੱਗ ਪਏ ਜਿਸ ਤੋਂ ਬਾਅਦ ਤਕਰਾਰ ਵੱਧ ਗਈ ਤਾਂ ਉਹਨਾਂ ਦੇ ਨੌਜਵਾਨਾਂ ਦੇ ਵੱਲੋਂ ਭਾਂਡਿਆਂ ਦੇ ਵਿੱਚੋਂ ਦਾਤਰ ਤੇ ਕਿਰਪਾਨਾ ਕੱਢ ਲਏ ਗਏ ਤਾਂ ਸਾਡੇ ਉੱਪਰ ਹਮਲਾ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਸਾਡੇ ਪੰਜ ਤੋਂ ਛੇ ਬੰਦੇ ਜ਼ਖਮੀ ਹੋਣਗੇ ਪੁਲਿਸ ਨੂੰ ਇਸ ਮਾਮਲੇ ਦੇ ਬਾਰੇ ਇਤਲਾਹ ਕੀਤੀ ਗਈ ਤਾਂ ਉਹਨਾਂ ਦੇ ਵੱਲੋਂ ਮੌਕਾ ਆ ਕੇ ਦੇਖਿਆ ਗਿਆ ਤਾਂ ਇੱਕ ਨੌਜਵਾਨ ਨੂੰ ਵੀ ਗਿਰਿਫਤਾਰ ਕੀਤਾ ਗਿਆ ਹੈ | ਪਰਿਵਾਰ ਦਾ ਕਹਿਣਾ ਹੈ ਕਿ ਦੂਸਰੀ ਪਾਰਟੀ ਦੇ ਵੱਲੋਂ ਗੁਰਦੁਆਰਾ ਸਾਹਿਬ ਦਾ ਡੀਵੀਆਰ ਵੀ ਗੈਪ ਕਰ ਦਿੱਤਾ ਗਿਆ ਹੈ ਤਾਂ ਜੋ ਕੋਈ ਵੀ ਸੀਸੀਟੀਵੀ ਸਾਹਮਣੇ ਨਾ ਆ ਸਕੇ| ਉੱਥੇ ਹੀ ਥਾਣਾ ਬੀ ਡਵੀਜਨ ਦੇ ਏਐਸਆਈ ਹਰਵਿੰਦਰ ਸਿੰਘ ਦਾ ਕਹਿਣਾ ਹੈ ਕਿ ਜਦੋਂ ਮੈਨੂੰ ਇਤਲਾਹ ਮਿਲਦੀ ਹੈ ਤਾਂ ਮੈਂ ਇਕੱਲਾ ਹੀ ਮੌਕੇ ਤੇ ਜਾ ਕੇ ਇੱਕ ਨੌਜਵਾਨ ਨੂੰ ਕਾਬੂ ਕਰ ਲੈਦਾ ਹਾਂ ਬਾਕੀ ਜੋ ਇਹਨਾਂ ਦੇ ਵੱਲੋਂ ਸ਼ਿਕਾਇਤ ਦਿੱਤੀ ਗਈ ਹੈ ਉਸ ਦੇ ਮੁਤਾਬਕ ਕਾਰਵਾਈ ਕੀਤੀ ਜਾ ਰਹੀ ਹੈ।
ਪਿਛਲੇ ਦਿਨੀ ਹੀ ਬਾਬਾ ਭੌੜੀ ਵਾਲੇ ਚੌਂਕ ਗੁਰਦੁਆਰਾ ਸਾਹਿਬ ਦੇ ਵਿੱਚ ਦੋਵੇਂ ਪਾਰਟੀਆਂ ਹੋਈਆਂ ਆਮੋ-ਸਾਹਮਣੇ

Related tags :
Comment here