ਪਟਿਆਲਾ ਦੇ ਸਮਾਣਾ ਸ਼ਹਿਰ ਦੇ ਵਿੱਚ ਇੱਕ ਦਰਦਨਾਕ ਘਟਨਾ ਸਾਹਮਣੇ ਆਈ ਹੈ ਜਿੱਥੇ ਇੱਕ ਬੱਚਾ ਜਿਸਦਾ ਨਾਮ ਜਸ਼ਨਦੀਪ ਆਪਣੇ ਛੋਟੇ ਭਰਾ ਦੇ ਨਾਲ ਛੱਤ ਦੇ ਉੱਪਰ ਪਤੰਗ ਉਡਾ ਰਿਹਾ ਸੀ ਅਤੇ ਅਚਾਨਕ ਜਸ਼ਨਦੀਪ ਪਤੰਗ ਉਡਾਉਂਦਾ ਹੋਇਆ ਛੱਤ ਤੋਂ ਹੇਠਾਂ ਡਿੱਗ ਗਿਆ ਜਿਸਦੇ ਨਾਲ ਉਸਦੇ ਸਿਰ ਦੇ ਵਿੱਚ ਗੰਭੀਰ ਸੱਟ ਲੱਗੀ ਅਤੇ ਜਦੋਂ ਉਸ ਨੂੰ ਸਰਕਾਰੀ ਹਸਪਤਾਲ ਸਮਾਣਾ ਲਿਆਂਦਾ ਗਿਆ ਤਾਂ ਉੱਥੇ ਡਾਕਟਰਾਂ ਦੇ ਦੁਆਰਾ ਉਸਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
ਮਿਰਤਕ ਬੱਚੇ ਜਸ਼ਨਦੀਪ ਦੇ ਪਿਤਾ ਨੇ ਦੱਸਿਆ ਕਿ ਬੱਚਿਆਂ ਦੀ ਮਾਂ ਸਾਡੇ ਤੋਂ ਦੋ ਸਾਲ ਤੋਂ ਦੂਰ ਰਹਿ ਰਹੀ ਹੈ ਅਤੇ ਦੋਨੇ ਬੱਚੇ ਮੇਰੇ ਕੋਲ ਰਹਿੰਦੇ ਸਨ ਅਤੇ ਦੋਨੇ ਭਰਾ ਛੱਤ ਤੇ ਪਤੰਗ ਉਡਾ ਰਹੇ ਸੀ ਕਿ ਅਚਾਨਕ ਇਹ ਘਟਨਾ ਵਾਪਰ ਗਈ।
ਛੱਤ ਦੇ ਉੱਪਰ ਪਤੰਗ ਉਡਾ ਰਿਹਾ ਬੱਚਾ ਹੋਇਆ ਹਾਦਸੇ ਦਾ ਸ਼ਿਕਾਰ
