ਸੰਘਣੀ ਧੁੰਦ ਵਿੱਚ ਤੂੜੀ ਵਾਲੇ ਟਰਾਲੇ ਓਵਰ ਟੈਕ ਕਰਦਿਆ ਕੈਂਟਰ ਚਾਲਕ ਨੇ ਦਰੜੇ ਮੋਟਰਸਾਈਕਲ ਸਵਾਰ ਇੱਕ ਦੀ ਹੋਈ ਮੌਤ ਇੱਕ ਗੰਭੀਰ ਜਖਮੀ ਸਿਵਲ ਹਸਪਤਾਲ ਵਿੱਚ ਭਰਤੀ ਕੀਤਾ ਗਿਆ ਹੈ| ਮੋਟਰਸਾਈਕਲ ਸਵਾਰ ਵਿਅਕਤੀ ਜਗਰਾਉਂ ਦੇ ਨਜ਼ਦੀਕ ਪਿੰਡ ਸਵੱਦੀ ਦੇ ਦੱਸੇ ਜਾ ਰਹੇ ਹਨ | ਪੁਲਿਸ ਨੇ ਮੌਕੇ ਤੇ ਪਹੁੰਚ ਕੇ ਲਾਸ਼ ਨੂੰ ਲਿਆ ਕਬਜ਼ੇ ਚ ਸਮਾਜ ਸੇਵਾ ਸੁਸਾਇਟੀ ਦੇ ਸਹਿਯੋਗ ਨਾਲ ਪਹੁੰਚਾਇਆ ਸਿਵਿਲ ਹਸਪਤਾਲ ਮੋਗਾ ਮੌਕੇ ਤੇ ਪਹੁੰਚੇ ਅਧਿਕਾਰੀਆਂ ਦੇ ਦੱਸਣ ਮੁਤਾਬਿਕ ਕੈਂਟਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਕੈਂਟਰ ਨੂੰ ਪੁਲਿਸ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ| ਮੌਕੇ ਤੇ ਜਾਣਕਾਰੀ ਦਿੰਦਿਆਂ ਰਾਜੂ ਨੇ ਦੱਸਿਆ ਕਿ ਬਰਨਾਲਾ ਸਾਈਡ ਤੋਂ ਇੱਕ ਤੂੜੀ ਵਾਲਾ ਟਰੱਕ ਟਰਾਲਾ ਤੇ ਇੱਕ ਕੈਂਟਰ ਤੇਜ਼ ਰਫਤਾਰ ਨਾਲ ਆ ਰਹੇ ਸਨ ਜਦੋਂ ਕੈਂਟਰ ਚਾਲਕ ਭੁੰਗ ਵਾਲੇ ਟਰਾਲੇ ਨੂੰ ਓਵਰਟੇਕ ਕਰਨ ਲੱਗਿਆ ਤਾਂ ਪਿੰਡ ਸਵੱਦੀ ਤੋਂ ਮੋਗਾ ਨਜ਼ਦੀਕ ਪਿੰਡ ਲੁਹਾਰਾ ਜਾ ਰਹੇ ਦੋ ਮੋਟਰਸਾਈਕਲ ਸਵਾਰ ਵਿਅਕਤੀਆਂ ਤੇ ਕੈਂਟਰ ਚੜਾ ਦਿੱਤਾ ਜਿਸ ਦਰਮਿਆਨ ਮੋਟਰਸਾਈਕਲ ਸਵਾਰ ਇੱਕ ਵਿਅਕਤੀ ਦੀ ਮੌਤ ਹੋ ਗਈ ਜਦੋਂ ਕਿ ਇੱਕ ਗੰਭੀਰ ਰੂਪ ਵਿੱਚ ਜਖਮੀ ਹੋ ਗਿਆ ਜਿਸ ਨੂੰ ਸਮਾਜ ਸੇਵਾ ਸੁਸਾਇਟੀ ਦੇ ਸਹਿਯੋਗ ਨਾਲ ਸਿਵਲ ਹਸਪਤਾਲ ਪਹੁੰਚਾ ਦਿੱਤਾ ਗਿਆ ਹੈ ।
ਮੋਗਾ ਦੇ ਬੁੱਗੀਪੁਰਾ ਚੌਂਕ ਵਿੱਚ ਵਾਪਰਿਆ ਦਰਦਨਾਕ ਹਾਦਸਾ,ਹਾਦਸੇ ਚ ਇੱਕ ਨੌਜਵਾਨ ਦੀ ਮੌਤ ਇੱਕ ਗੰਭੀਰ ਜਖਮੀ

Related tags :
Comment here