ਹਰਿਆਣਾ ਦੇ ਪਿੰਡ ਟੋਹਾਣਾ ਵਿਖੇ ਅੱਜ ਦੀ ਹੋਣ ਜਾ ਰਹੀ ਮਹਾਂ ਪੰਚਾਇਤ ਦਾ ਹਿੱਸਾ ਬਣਨ ਜਾ ਰਹੇ ਪੰਜਾਬ ਦੇ ਵੱਖ ਵੱਖ ਜਿਲਿਆ ਵਿਚ ਕਿਸਾਨਾਂ ਦੇ ਕਾਫਲੇ ਨੂੰ ਜਿਲਾ ਬਰਨਾਲ਼ਾ ਦੇ ਦੋ ਵੱਖ ਵੱਖ ਜਗਾਵਾ ਤੇ ਧੁੰਦ ਦੇ ਕੇਹਰ ਨੇ ਅੱਗੇ ਨਹੀਂ ਜਾਣ ਦਿੱਤਾ। ਇਨਾ ਹੋਏ ਦੋ ਸੜਕ ਹਾਦਸਿਆਂ ਵਿੱਚ ਇਕ ਔਰਤ ਦੀ ਮੌਕੇ ਤੇ ਹੀ ਮੌਤ ਹੋ ਜਾਣ ਤੇ ਅੱਧੀ ਦਰਜਨ ਤੋਂ ਵਧੇਰੇ ਜਖਮੀ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।
ਬਰਨਾਲਾ ਮੋਗਾ ਬਾਈਪਾਸ ਉਪਰ ਵਾਪਰੇ ਇਨਾ ਦੋਵਾਂ ਸੜਕ ਹਾਦਸਿਆ ਦੀ ਪੁਸ਼ਟੀ ਕਰਦਿਆਂ ਡੀਐਸਪੀ ਸਤਬੀਰ ਸਿੰਘ ਨੇ ਦੱਸਿਆ ਕਿ ਪਿੰਡ ਡੱਲੇਵਾਲ ਤੋਂ ਇਕ ਬੱਸ ਵਿਚ ਸਵਾਰ ਕਿਸਾਨ ਵਰਕਰ ਮਹਾ ਪੰਚਾਇਤ ਵਿਚ ਹਿੱਸਾ ਲੈਣ ਜਾ ਰਹੇ ਸਨ ਕੇ ਥਾਣਾ ਸਦਰ ਦੀ ਹਦੂਦ ਵਿਚ ਪੈਂਦੇ ਪਿੰਡ ਸੋਹਲ ਪਤੀ ਕੋਲ ਇੱਕ ਟਰੱਕ ਦੇ ਅਚਾਨਕ ਅੱਗੇ ਆ ਜਾਣ ਕਾਰਨ ਬੱਸ ਦਾ ਮੂਹਰਲੇ ਹਿਸਾ ਜਾ ਟਕਰਾਇਆ ਜਿਸ ਕਰੀਬ 4 ਬੱਸ ਸਵਾਰ ਗੰਭੀਰ ਜਖਮੀ ਹੋ ਗਏ ਜਿਨਾ ਨੂੰ ਤੁਰੰਤ ਸਰਕਾਰੀ ਹਸਪਤਾਲ ਬਰਨਾਲਾ ਵਿਚ ਇਲਾਜ ਲਈ ਭਾਰਤੀ ਕਰਵਾਇਆ ਗਿਆ। ਜਦੋ ਕਿ ਦੂਸਰੇ ਵਾਪਰੇ ਹਾਦਸੇ ਵਿਚ ਪਿੰਡ ਗੁਰੂ ਕੇ ਕੋਠੇ ਜਿਲਾ ਬਠਿੰਡਾ ਦੀ ਭਰੀ ਹੋਈ ਬੱਸ ਦੇ ਅਚਾਨਕ ਪਲਟ ਜਾਣ ਕਾਰਨ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਔਰਤ ਦੀ ਮੌਤ ਹੋ ਗਈ ਤੇ ਅੱਧੀ ਦਰਜਨ ਤੋਂ ਵਧੇਰੇ ਜਖਮੀ ਹੋ ਗਏ ਜਿਨਾ ਤੁਰੰਤ ਸਰਕਾਰੀ ਹਸਪਤਾਲ ਵਿਚ ਇਲਾਜ ਲਈ ਭਾਰਤੀ ਕਰਵਾਇਆ ਗਿਆ।
ਟੋਹਾਣਾ ਮਹਾਂਪੰਚਾਇਤ ਤੇ ਜਾ ਰਹੀ ਕਿਸਾਨਾਂ ਦੀ ਬੱਸ ਹੋਈ ਹਾਦਸੇ ਦਾ ਸ਼ਿਕਾਰ,ਧੁੰਦ ਕਾਰਨ ਡਰਾਈਵਰ ਨਾਲ ਟਕਰਾਈ ਬੱਸ
