ਖਨੌਰੀ ਸਰਹੱਦ ਵਿਖੇ ਹੋਣ ਵਾਲੀ ਮਹੀਨਾਵਾਰ ਪੰਚਾਇਤ ਲਈ ਸ਼ੰਭੂ ਸਰਹੱਦ ਅਤੇ ਆਸ-ਪਾਸ ਦੇ ਇਲਾਕੇ ਦੇ ਵੱਡੀ ਗਿਣਤੀ ਕਿਸਾਨ ਰਵਾਨਾ ਹੋਏ। ਕਿਸਾਨ ਆਗੂ ਡੱਲੇਵਾਲ ਦੀ ਵਿਗੜ ਰਹੀ ਸਿਹਤ ਨੂੰ ਲੈ ਕੇ ਕਿਸਾਨ ਕਾਫੀ ਚਿੰਤਤ ਹਨ, ਕਿਸਾਨ ਨੇ ਕਿਹਾ ਕਿ ਅੱਜ ਕੋਈ ਵੱਡਾ ਫੈਸਲਾ ਲਿਆ ਜਾ ਸਕਦਾ ਹੈ। ਵੱਡੀ ਗਿਣਤੀ ਵਿੱਚ ਕਿਸਾਨ ਖਨੌਰੀ ਸਰਹੱਦ ਵੱਲ ਰਵਾਨਾ ਹੋਏ। ਕਿਸਾਨ ਆਗੂ ਡੱਲੇਵਾਲ ਦਾ ਮਰਨ ਵਰਤ 39ਵੇਂ ਦਿਨ ਵਿੱਚ ਪਹੁੰਚ ਗਿਆ ਹੈ। ਕਿਸਾਨਾਂ ਨੇ ਪੰਜਾਬ ਸਰਕਾਰ ‘ਤੇ ਵੀ ਨਿਸ਼ਾਨਾ ਸਾਧਿਆ।