ਕੜਾਕੇ ਦੀ ਠੰਢ ਕਾਰਨ ਅੱਜ ਇੱਥੇ ਦੋ ਵਿਅਕਤੀਆਂ ਦੀ ਮੌਤ ਹੋ ਗਈ। ਗੁਰਦੁਆਰਾ ਦੂਖਨਿਵਾਰਨ ਸਾਹਿਬ ਨੇੜੇ ਸਥਿਤ ਖੰਡਾ ਚੌਕ ‘ਚੋਂ 50 ਸਾਲਾ ਵਿਅਕਤੀ ਦੀ ਲਾਸ਼ ਮਿਲੀ ਹੈ। ਇਸੇ ਤਰ੍ਹਾਂ ਦੂਜੀ ਮੌਤ ਥਾਣਾ ਪਸਿਆਣਾ ਅਧੀਨ ਪੈਂਦੇ ਪਿੰਡ ਢਕੜੱਬਾ ਵਿੱਚ, । ਇਸੇ ਤਰ੍ਹਾਂ ਇਤਲਾਹ ਮਿਲਣ ‘ਤੇ ਥਾਣਾ ਸਿਵਲ ਲਾਈਨ ਪਟਿਆਲਾ ਦੇ ਐੱਸਐੱਚਓ ਅੰਮਿਮ੍ਰਤਬੀਰ ਚਹਿਲ ਦੀ ਅਗਵਾਈ ਹੇਠ ਪੁਲੀਸ ਨੇ ਮੁਢਲੀ ਕਾਰਵਾਈ ਕਰਨ ਮਗਰੋਂ ਖੰਡਾ ਚੌਕ ‘ਚੋਂ ਮਿਲੀ ਲਾਸ਼ ਸਰਕਾਰੀ ਰਾਜਿੰਦਰਾ ਹਸਪਤਾਲ ਪਹੁੰਚਾ ਦਿੱਤੀ। ਢਕੜੱਬਾ ‘ਚੋਂ ਮਿਲੀ ਲਾਸ਼ ਵੀ ਹਸਪਤਾਲ ਪਹੁੰਚਾ ਦਿੱਤੀ ਗਈ ਹੈ। ਨਿਰਧਾਰਤ ਨਿਯਮਾਂ ਤਹਿਤ ਦੋਵੇਂ ਲਾਸ਼ਾਂ ਸ਼ਨਾਖਤ ਲਈ 72 ਘੰਟੇ ਇੱਥੇ ਮੁਰਦਾਘਰ ਵਿੱਚ ਰੱਖੀਆਂ ਜਾਣਗੀਆਂ। ਇਸ ਤੋਂ ਬਾਅਦ ਵੀ ਸ਼ਨਾਖਤ ਨਾ ਹੋਣ ‘ਤੇ ਇਨ੍ਹਾਂ ਨੂੰ ਲਾਵਾਰਸ ਕਰਾਰ ਦੇ ਕੇ ਸਸਕਾਰ ਕਰ ਦਿੱਤਾ ਜਾਵੇਗਾ। ਮੌਤ ਦੇ ਅਸਲ ਕਾਰਨਾਂ ਦਾ ਪੋਸਟਮਾਰਟਮ ਤੋਂ ਬਾਅਦ ਪਤਾ ਲੱਗੇਗਾ ਪਰ ਪਲੀਸ ਮੁਤਾਬਕ ਇਹ ਦੋਵੇਂ ਮੌਤਾਂ ਠੰਢ ਨਾਲ ਹੋਈਆਂ।