News

ਬੋਲੀਵੁੱਡ ਐਕਟਰ ਸੁਨੀਲ ਸ਼ੈਟੀ ਪਹੁੰਚੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ

ਬਾਲੀਵੁੱਡ ਸਟਾਰ ਅਤੇ ਐਕਸ਼ਨ ਹੀਰੋ ਸੁਨੀਲ ਸੈਟੀ ਅਜ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੌਣ ਪਹੁੰਚੇ ਜਿਥੇ ਉਹਨਾ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਮਥਾ ਟੇਕਿਆ ਉਥੇ ਹੀ ਰਸ ਭੀਣੀ ਬਾਣੀ ਦਾ ਆਨੰਦ ਵੀ ਮਾਣਿਆ।

ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਹਨਾ ਕਿਹਾ ਕਿ ਮੈਂ ਜਦੋਂ ਵੀ ਇਸ ਅਸਥਾਨ ਤੇ ਪਹੁੰਚਦਾ ਹਾਂ ਮੈਨੂੰ ਇੱਕ ਅਲੱਗ ਜਿਹਾ ਸਕੂਨ ਪ੍ਰਾਪਤ ਹੁੰਦਾ ਹੈ।ਅਤੇ ਮੈ ਅਜ ਬਹੁਤ ਖੁਸ਼ ਹਾਂ ਕਿ ਇਸ ਨਵੇ ਸਾਲ ਦੀ ਆਮਦ ਤੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਪਿਛਲੇ ਸਾਲ ਨਹੀ ਆਇਆ ਗਿਆ ਪਰ ਜਦੋ ਵਾਹਿਗੁਰੂ ਦਾ ਬੁਲਾਵਾ ਆਉਦੇ ਤਾਂ ਦਰਸ਼ਨ ਕਰਨ ਪਹੁੰਚਦੇ ਹਾਂ ਅਤੇ ਅਜ ਸਰਬਤ ਦੇ ਭਲੇ ਦੀ ਅਰਦਾਸ ਕੀਤੀ ਹੈ।

ਪੰਜਾਬੀ ਸਿੰਗਰ ਦਲਜੀਤ ਦੋਸਾਂਜ ਬਾਰੇ ਬੋਲਦੇ ਹੋਏ ਉਹਨਾਂ ਨੇ ਕਿਹਾ ਕੀ ਦਿਲਜੀਤ ਭਾਜੀ ਬਹੁਤ ਵਧੀਆ ਕੰਮ ਕਰ ਰਹੇ ਹਨ ਅਤੇ ਅਸੀ ਚਾਹੁੰਦੇ ਹਾਂ ਕਿ ਉਹ ਹੌਰ ਵਡੇ ਸਟਾਰ ਬਣਨ।

Comment here

Verified by MonsterInsights