ਦਿਨੇਸ਼ ਟਰੇਡਰ ਨਾਮਕ ਜੁੱਤੀਆਂ ਦੇ ਇੱਕ ਸ਼ੋਹਰੂਮ ਦੇ ਵਿੱਚੋਂ ਦੇਰ ਰਾਤ ਚੋਰ ਪਲਸਰ ਮੋਟਰਸਾਈਕਲ ਦੇ ਉੱਪਰ ਸਵਾਰ ਹੋ ਕੇ ਪਹੁੰਚਦੇ ਹਨ ਤੇ ਉਹਨਾਂ ਦੇ ਦੁਆਰਾ ਸ਼ੋਰੂਮ ਦੇ ਅੰਦਰੋਂ ਗੱਲਾ ਪੱਟ ਕੇ ਕੈਸ਼ ਦੇ ਨਾਲ ਨਾਲ ਸੀਸੀ ਟੀਵੀ ਦੇ ਡੀਵੀਆਰ ਵੀ ਚੋਰੀ ਕਰਕੇ ਲੈ ਗਏ।ਇਸ ਮੌਕੇ ਸਬੰਧਿਤ ਦੁਕਾਨਦਾਰ ਦੇ ਦੁਆਰਾ ਪੁਲਿਸ ਨੂੰ ਕੰਪਲੇਂਟ ਲਿਖਵਾ ਦਿੱਤੀ ਗਈ ਹੈ ਅਤੇ ਚੋਰਾਂ ਦੇ ਆਣ ਜਾਣ ਦੀ ਵੀਡੀਓ ਸਾਹਮਣੇ ਲੱਗੇ ਇੱਕ ਸੀਸੀਟੀਵੀ ਦੇ ਵਿੱਚ ਕੈਦ ਹੋ ਗਈ ਹੈ।
ਜਾਣਕਾਰੀ ਦਿੰਦਿਆਂ ਦੁਕਾਨਦਾਰ ਨੇ ਦੱਸਿਆ ਕਿ ਇਹ ਦੇਰ ਰਾਤ ਦੀ ਘਟਨਾ ਹੈ ਤੇ ਜਦੋਂ ਅਸੀਂ ਸਵੇਰੇ ਇੱਥੇ ਪਹੁੰਚੇ ਤਾਂ ਸਾਨੂੰ ਸਾਰੀ ਗੱਲ ਦਾ ਪਤਾ ਲੱਗਿਆ ਤੇ ਅਸੀਂ ਹੈ ਤੁਰੰਤ ਪੁਲਿਸ ਨੂੰ ਇਸਦੀ ਜਾਣਕਾਰੀ ਦਿੱਤੀ ਹੈ ।ਉਹਨਾਂ ਦੱਸਿਆ ਕਿ ਉਹਨਾਂ ਦੇ ਪਰਿਵਾਰ ਦੇ ਵਿੱਚ ਇੱਕ ਮਹੀਨੇ ਬਾਅਦ ਇੱਕ ਵਿਆਹ ਸੀ ਜਿਸ ਨੂੰ ਲੈ ਕੇ ਇਹ ਕੈਸ਼ ਉਹਨਾਂ ਦੇ ਦੁਆਰਾ ਸੁਨਿਆਰ ਨੂੰ ਗਹਿਣੇ ਬਣਾਉਣ ਦੇ ਲਈ ਦੇਣਾ ਸੀ ਅਤੇ ਇਸੇ ਲਈ ਉਹਨਾਂ ਦਾ ਸਾਰਾ ਕੈਸ਼ ਇੱਥੇ ਪਿਆ ਸੀ ।
ਜੁੱਤੀਆਂ ਦੇ ਸ਼ੋਅਰੂਮ ‘ਚੋ ਹੋਈ 8 ਲੱਖ ਦੀ ਚੋਰੀ , ਇੱਕ ਮਹੀਨੇ ਬਾਅਦ ਸੀ ਘਰ ‘ਚ ਵਿਆਹ
Related tags :
Comment here