News

ਅੱਜ ਸ਼੍ਰੀ ਅਕਾਲ ਤਖਤ ਸਾਹਿਬ ਤੇ ਜਥੇਦਾਰ ਭਾਈ ਗੁਰਦੇਵ ਸਿੰਘ ਕਾਉਕੇ ਦੇ ਸ਼ਹੀਦੀ ਸਮਾਗਮ ਤੇ ਇੱਕ ਕਿਤਾਬ ਰਿਲੀਜ਼ ਕੀਤੀ ਗਈ

ਅੰਮ੍ਰਿਤਸਰ ਅੱਜ ਸ੍ਰੀ ਅਕਾਲ ਤਖਤ ਸਾਹਿਬ ਤੇ ਅਮਰ ਸ਼ਹੀਦ ਜਥੇਦਾਰ ਭਾਈ ਗੁਰਦੇਵ ਸਿੰਘ ਕਾਉਕੇ ਦੇ ਸ਼ਹੀਦੀ ਸਮਾਗਮ ਤੇ ਇੱਕ ਕਿਤਾਬ ਨੂੰ ਰਿਲੀਜ਼ ਕੀਤਾ ਗਿਆ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦਮਦਮੀ ਟਕਸਾਲ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਮੁੱਖ ਆਗੂ ਭਾਈ ਰਣਜੀਤ ਸਿੰਘ ਵਿਦਿਆਰਥੀ ਨੇ ਕਿਹਾ ਕਿ ਅੱਜ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਭਾਈ ਗੁਰਦੇਵ ਸਿੰਘ ਜੀ ਕਾਉਕੇ ਦੇ ਸ਼ਹੀਦੀ ਸਮਾਗਮ ਤੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਭਾਈ ਸੁਰਿੰਦਰ ਸਿੰਘ ਠੀਕਰੀਵਾਲਾ ਵੱਲੋਂ ਲਿਖੀ ਜੰਗੀ ਯੋਧੇ ਸ਼ਹੀਦਾਂ ਦੀ ਗਾਥਾ ਕਿਤਾਬ ਰਿਲੀਜ਼ ਕੀਤੀ ਗਈ ਹੈ ਜਿਹਦੇ ਵਿੱਚ ਮੌਜੂਦਾ ਸਿੱਖ ਸੰਘਰਸ਼ ਦੇ ਸ਼ਹੀਦਾਂ ਦੀਆਂ ਜੀਵਨੀਆਂ ਹਣ ਅੱਜ ਇਹ ਕਿਤਾਬ ਸ਼ਹੀਦਾਂ ਦੇ ਪਰਿਵਾਰਾਂ ਦੇ ਵੱਲੋਂ ਰਿਲੀਜ਼ ਕੀਤੀ ਗਈ ਹੈ ਜਿਹਦੇ ਵਿੱਚ ਅਮਰ ਸ਼ਹੀਦ ਜਥੇਦਾਰ ਭਾਈ ਗੁਰਦੇਵ ਸਿੰਘ ਜੀ ਕਾਉਕੇ ਦੇ ਪਰਿਵਾਰਿਕ ਮੈਂਬਰ ਵੀ ਸਨ ਅਤੇ ਹੋਰ ਵੀ ਸ਼ਹੀਦਾ ਦੇ ਪਰਿਵਾਰਿਕ ਮੈਂਬਰ ਸਨ ਅਤੇ ਇਸੇ ਤਰ੍ਹਾਂ ਸ਼ਹੀਦ ਭਾਈ ਸੁਖਦੇਵ ਸਿੰਘ ਜੀ ਝਾਮਕੇ ਉਹਨਾਂ ਦੇ ਵੀ ਭਰਾਤਾ ਸਨ। ਅੱਜ ਸ਼ਹੀਦਾਂ ਦੇ ਪਰਿਵਾਰਾਂ ਦੇ ਵੱਲੋਂ ਇਹ ਜਿਹੜੀ ਕਿਤਾਬ ਰਿਲੀਜ਼ ਕੀਤੀ ਗਈ ਹੈ ਤੇ ਅਸੀਂ ਕੌਮ ਨੂੰ ਇਹ ਸੁਨੇਹਾ ਦੇਣਾ ਚਾਹੁੰਦੇ ਹਾਂ ਕਿ ਇਹ ਜਿਹੜੀ ਕਿਤਾਬ ਹੈ ਹਰ ਸਿੱਖ ਨੂੰ ਪੜ੍ਹਨੀ ਚਾਹੀਦੀ ਹੈ ਇਹਦੇ ਵਿੱਚ ਜਿਆਦਾਤਰ ਮਾਲਵੇ ਦੇ ਸ਼ਹੀਦਾਂ ਦਾ ਇਤਿਹਾਸ ਛਪਿਆ ਹੋਇਆ ਹੈ ਤੇ ਇਹ ਕਿਤਾਬ ਭੇਟਾ ਰਹਿਤ ਸਿੱਖ ਸੰਗਤਾਂ ਦੇ ਵਿੱਚ ਵੰਡੀ ਜਾਵੇਗੀ 3000 ਦੇ ਕਰੀਬ ਪਹਿਲੀ ਵਾਰੀ ਕਿਤਾਬ ਛਪੀ ਹੈ ਤੇ ਭਾਈ ਸੁਰਿੰਦਰ ਸਿੰਘ ਠੀਕਰੀਵਾਲ ਉਹ ਇਸ ਸਮੇਂ ਅਮਰੀਕਾ ਵਿੱਚ ਹਣ ਤੇ ਇਸ ਤੋਂ ਪਹਿਲਾਂ ਭਾਈ ਸੁਰਿੰਦਰ ਸਿੰਘ ਠੀਕਰੀਵਾਲ ਉਹਨਾਂ ਨੇ ਕੌਮ ਦੀਆਂ ਅਥਾਹ ਸੇਵਾਵਾਂ ਨਿਭਾਈਆਂ ਜੇਲਾਂ ਕੱਟੀਆਂ ਤਸ਼ੱਦਦ ਤੇ ਝੱਲਿਆ ਤੇ ਸਰਕਾਰ ਨੇ ਇਦਾਂ ਦੇ ਹਾਲਾਤ ਬਣਾਏ ਕਿ ਉਹਨਾਂ ਨੂੰ ਅਮਰੀਕਾ ਵਿੱਚ ਜਿਹੜਾ ਜਾ ਕੇ ਵਸਣਾ ਪਿਆ ਪਰ ਉੱਥੇ ਵੀ ਭਾਈ ਸੁਰਿੰਦਰ ਸਿੰਘ ਠੀਕਰੀਵਾਲ ਕੌਮ ਦੀ ਸੇਵਾ ਦੇ ਵਿੱਚ ਡਟੇ ਹੋਏ ਹਨ ਤੇ ਸਾਡੇ ਇਹਨਾਂ ਸ਼ਹੀਦਾਂ ਨੂੰ ਸਰਕਾਰ ਉਹ ਅੱਤਵਾਦੀ ਵੱਖਵਾਦੀ ਦਹਿਸ਼ਤਗਰਦ ਅਤੇ ਹੋਰ ਕਈ ਤਰ੍ਹਾਂ ਦੇ ਨਾਮ ਦੇ ਕੇ ਭੰਡਦੀ ਬਦਨਾਮ ਕਰਦੀ ਹੈ ਪਰ ਇਹ ਸਾਡੀ ਕੌਮ ਦੇ ਨਾਇਕ ਸੂਰਮੇ ਨੇ ਜਿਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਸਤਿਕਾਰ ਸਿੱਖ ਕੌਮ ਦੀ ਚੜ੍ਹਦੀ ਕਲਾ ਸਿੱਖ ਕੌਮ ਦੀ ਆਜ਼ਾਦੀ ਦੇ ਵਾਸਤੇ ਗੁਰਧਾਮਾਂ ਦੀ ਪਵਿੱਤਰਤਾ ਦੀ ਰਾਖੀ ਦੇ ਲਈ ਧੀਆਂ ਭੈਣਾਂ ਦੀ ਇੱਜਤਾਂ ਦੀ ਰਾਖੀ ਦੇ ਲਈ ਸਰਬੱਤ ਦੇ ਭਲੇ ਦੇ ਲਈ ਸ਼ਹਾਦਤਾਂ ਦਿੱਤੀਆਂ ਸਨ ਇਹ ਸਾਡੀ ਕੌਮ ਦੇ ਜੁਝਾਰੂ ਜਰਨੈਲ ਹਣ ਅਫਰੀਕਨ ਅਖਾਣ ਆ ਕਿ ਜਦੋਂ ਤੱਕ ਸ਼ੇਰਾਂ ਦੇ ਆਪਣੇ ਇਤਿਹਾਸਕਾਰ ਪੈਦਾ ਨਹੀਂ ਹੁੰਦੇ ਹਮੇਸ਼ਾ ਸ਼ਿਕਾਰੀ ਦੀ ਬਹਾਦਰੀ ਦੀ ਗਾਥਾ ਲਿਖੀ ਜਾਵੇਗੀ ਸ਼ੇਰ ਦੀ ਨਿਰਭੈਤਾ ਦੀ ਕਹਾਣੀ ਉਹ ਸ਼ਿਕਾਰੀ ਦੇ ਇਤਿਹਾਸਕਾਰ ਨੇ ਤਾਂ ਲਿਖਣੇ ਹੀ ਨਹੀਂ ਕੋਈ ਸ਼ੇਰ ਦਾ ਹਮਦਰਦ ਹੀ ਲਿਖੇਗਾ ਭਾਈ ਸੁਰਿੰਦਰ ਸਿੰਘ ਠੀਕਰੀਵਾਲ ਨੇ ਇਹਨਾਂ ਜੁਝਾਰੂ ਸਿੰਘਾਂ ਦਾ ਹਮਦਰਦ ਬਣ ਕੇ ਸੱਚਾ ਸੁੱਚਾ ਪੱਖ ਸਾਹਮਣੇ ਲਿਆਉਂਦਾ ਜਤਨ ਕੀਤਾ ਹੈ ਕਿਉਂ ਇਹ ਸਿੰਘ ਸੂਰਮੇ ਜੂਨ 1984 ਅਤੇ ਨਵੰਬਰ 1984 ਦੇ ਘੱਲੂਘਾਰੇ ਤੋਂ ਬਾਹਰ ਮੈਦਾਨੇ ਜੰਗ ਦੇ ਵਿੱਚ ਨਿਤਰੇ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਜੋ ਸੰਘਰਸ਼ ਆਰੰਭਿਆ ਸੀ ਉਸ ਸੰਘਰਸ਼ ਨੂੰ ਜੂਨ 1984 ਦੇ ਘੱਲੂਘਾਰੇ ਤੋਂ ਬਾਅਦ ਵੀ ਇਹਨਾਂ ਸਿੰਘਾਂ ਸੂਰਮਿਆਂ ਨੇ ਜਾਰੀ ਰੱਖਿਆ ਤੁਸੀਂ ਦੇਖੋ ਕਿ ਜੰਗ ਲੜਨ ਦੇ ਲਈ ਪਹਾੜੀ ਇਲਾਕਾ ਹੋਣਾ ਚਾਹੀਦਾ ਹੈ ਮੈਦਾਨੀ ਇਲਾਕੇ ਵਿੱਚ ਜੰਗ ਲੜਨੀ ਬਹੁਤ ਔਖੀ ਹੈ ਪਰ ਪੰਜਾਬ ਨਾ ਤਾਂ ਜੰਗਲੀ ਇਲਾਕਾ ਸੀ ਨਾ ਪਹਾੜੀ ਇਲਾਕਾ ਸੀ ਪਰ ਮੈਦਾਨੀ ਇਲਾਕੇ ਦੇ ਵਿੱਚ ਹੀ ਇਹਨਾਂ ਸਿੰਘਾਂ ਸੂਰਮਿਆਂ ਨੇ 10 ਸਾਲ ਕੌਮ ਦੀ ਲੜਾਈ ਲੜੀ ਤੇ ਜਿਨਾਂ ਨੇ ਸਾਡਾ ਸ੍ਰੀ ਅਕਾਲ ਤਖਤ ਸਾਹਿਬ ਢਾਇਆ ਸੀ ਉਹਨਾਂ ਦੁਸ਼ਟਾਂ ਨੂੰ ਚੁਣ ਚੁਣ ਕੇ ਸਾਡੇ ਸਿੰਘਾਂ ਸੂਰਮਿਆਂ ਨੇ ਸੋਧਿਆ ਇਹ ਸਾਡੀ ਕੌਮ ਦੇ ਨਾਇਕ ਆ ਸਾਡੀ ਕੌਮ ਦਾ ਸਰਮਾਇਆ ਹੈ ਸਮੂਹ ਸਿੱਖ ਸੰਗਤਾਂ ਨੂੰ ਅਪੀਲ ਕਰਦਾ ਹਾਂ ਕਿ ਇਸ ਕਿਤਾਬ ਨੂੰ ਜਰੂਰ ਪੜਿਆ ਜਾਵੇ ਇਸ ਤੋਂ ਪਹਿਲਾਂ ਦਾਸ ਨੇ ਨੇ ਤਿੰਨ ਚਾਰ ਕਿਤਾਬਾਂ ਖਾਲਸਾ ਪੰਥ ਦੀ ਝੋਲੀ ਦੇ ਵਿੱਚ ਪਾਈਆਂ ਸੀ ਤਵਾਰੀ ਸ਼ਹੀਦੇ ਖਾਲਿਸਤਾਨ ਦੇ ਨਾਂ ਦੇ ਉੱਤੇ ਤੇ ਹੁਣ ਸਾਡੇਦੇ ਵਾਂਗ ਉਹਨਾਂ ਦੀ ਕਿਤਾਬ ਹੋਈ ਇੱਕ ਨਵੇਂ ਸ਼ਾਮਿਲ ਹੋਈ ਹ ਸੋ ਆਸ ਕਰਦੇ ਆਂ ਕਿ ਪਿਆਰ ਦੇਣਗੇ ਤੇ ਇਹ ਤਕਰੀਬਨ 90 ਕੁ ਪੰਨਿਆਂ ਦੀ ਕਿਤਾਬ ਆ ਤੇ ਇਹਦੇ ਵਿੱਚ ਜਿਆਦਾਤਰ 30 ਦੇ ਕਰੀਬ ਸ਼ਹੀਦਾਂ ਦੀਆਂ ਜੀਵਨੀਆਂ ਹਣ ਮਾਲਵੇ ਦੇ ਸ਼ਹੀਦ ਹਣ ਤੇ ਭਵਿੱਖ ਵਿੱਚ ਇਸ ਕਿਤਾਬ ਦੇ ਚਾਰ ਭਾਗ ਹੋਰ ਵੀ ਆਉਣਗੇ ਤਕਰੀਬਨ ਪੰਜ ਭਾਗਾਂ ਦੇ ਵਿੱਚ ਜਿਹੜੀ ਕਿਤਾਬ ਆ ਪਹਿਲੀ ਵਾਰ ਜਿਹੜੀ ਕਿਤਾਬ ਛਪੀ ਹੈ|

Comment here

Verified by MonsterInsights