ਅੰਮ੍ਰਿਤਸਰ ਅੱਜ ਦੋਵਾਂ ਫੋਰਮਾਂ ਦੀ ਜਥੇਬੰਦੀਆਂ ਵੱਲੋਂ ਪੰਜਾਬ ਬੰਦ ਦਾ ਐਲਾਨ ਦਿੱਤਾ ਗਿਆ ਹੈ। ਜਿਸਦੇ ਚਲਦੇ ਅੰਮ੍ਰਿਤਸਰ ਦੇ ਗੋਲਡਨ ਗੇਟ ਤੇ ਕਿਸਾਨ ਆਗੂ ਸਰਵਨ ਸਿੰਘ ਭੰਦੇਰ ਵੱਲੋਂ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਅੱਜ ਸਵੇਰੇ 7 ਵਜੇ ਤੋਂ ਲੈ ਕੇ 4 ਵਜੇ ਤੱਕ ਪੂਰਾ ਪੰਜਾਬ ਬੰਦ ਰਹੇਗਾ ਉਹਨਾਂ ਕਿਹਾ ਕਿ ਅੱਜ ਤਿੰਨ ਕਰੋੜ ਪੰਜਾਬੀ ਇਸਨੂੰ ਸਫਲ ਬਣਾਉਣਗੇ ਉੱਥੇ ਹੀ ਇਹ ਤਿੰਨ ਕਰੋੜ ਪੰਜਾਬੀ ਮੋਦੀ ਸਰਕਾਰ ਦੀਆਂ ਜੜਾਂ ਹਿਲਾ ਦੇਣਗੇ ਉਹਨਾਂ ਕਿਹਾ ਕਿ ਸਾਨੂੰ ਕਿਤੇ ਵੀ ਜ਼ਬਰਦਸਤੀ ਕਰਨ ਦੀ ਜਰੂਰਤ ਨਹੀਂ ਪਈ ਲੋਕ ਖੁਦ ਕਿਸਾਨਾਂ ਦੇ ਨਾਲ ਖੜੇ ਹਨ। ਉਹਨਾਂ ਕਿਹਾ ਕਿ 99% ਆਵਾਜਾਈ ਬਿਲਕੁਲ ਬੰਦ ਹੋਈ ਪਈ ਹੈ। ਸਿਰਫ 1% ਹੀ ਲੋਕ ਸੜਕਾਂ ਤੇ ਆ ਜਾ ਰਹੇ ਹਨ। ਉੱਥੇ ਹੀ ਉਹਨਾਂ ਨੇ ਅੱਜ ਦੱਸਿਆ ਕਿ ਗੋਲਡਨ ਗੇਟ ਤੇ 10ਹਜਾਰ ਦੇ ਕਰੀਬ ਕਿਸਾਨ ਪਹੁੰਚਣਗੇ ਅਤੇ ਬੰਦ ਨੂੰ ਸਫਲ ਬਣਾਉਣਗੇ ਇਹਨਾਂ ਦੇ ਲਈ ਲੰਗਰ ਪਾਣੀ ਦਾ ਵੀ ਪੂਰਾ ਇੰਤਜ਼ਾਮ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਬਹੁਤ ਸਾਰੀਆਂ ਥਾਵਾਂ ਤੇ ਜਾਮ ਲੱਗ ਚੁੱਕੇ ਹਨ ਲੋਕਾਂ ਦਾ ਪਿਆਰ ਮਿਲ ਰਿਹਾ ਹੈ ਉੱਥੇ ਹੀ ਉਹਨਾਂ ਕਿਹਾ ਕਿ ਇਹ ਇਕੱਲਾ ਕਿਸਾਨਾਂ ਤੇ ਹਮਲਾ ਨਹੀਂ ਹੈ ਆਨਲਾਈਨ ਵਪਾਰ ਹੋਰ ਹੋ ਰਿਹਾ ਹੈ ਛੋਟੇ ਦੁਕਾਨਦਾਰ ਅਤੇ ਲਘੂ ਉਦਿੋਗ ਤੇ ਸਪੋਰਟਸ ਉਦਿੋਗ ਹੋਵੇ ਜਾਂ ਸਾਡੀ ਇੰਡਸਟਰੀ ਹੋਵੇ ਇਹ ਸਭ ਕਾਰਪੋਰੇਟ ਘਰਾਨਿਆਂ ਦੇ ਹੱਥਾਂ ਵਿੱਚ ਚਲਿਆ ਗਈਆਂ ਹਨ ਕਿਸਾਨ ਆਗੂ ਸਰਵਨ ਸਿੰਘ ਭੰਦੇਰ ਨੇ ਕਿਹਾ ਕਿ ਸਾਡੀ ਟਰਾਂਸਪੋਰਟ ਤੇ ਕਬਜ਼ਾ ਹੋ ਗਿਆ ਹੈ ਰੇਲਵੇ ਲਾਈਨਾਂ ਤੇ ਜਾਂ ਵਿਦਿਅਕ ਅਦਾਰੇ ਇਹ ਸਭ ਨਿੱਜੀ ਹੱਥਾਂ ਵਿੱਚ ਚਲੇ ਗਏ ਹਨ। ਇਹਨਾਂ ਨੂੰ ਛੁਡਵਾਉਣ ਦੇ ਲਈ ਅਸੀਂ ਇਹ ਸੰਘਰਸ਼ ਕਰ ਰਹੇ ਹਾਂ ਇਥੋਂ ਤੱਕ ਕਿ ਸਾਡੀਆਂ ਸਿਹਤ ਸਹੂਲਤਾਂ ਵੀ ਨਿਜੀ ਹੱਥਾਂ ਵਿੱਚ ਚਲੀਆਂ ਗਈਆਂ ਹਨ। ਉਹਨਾਂ ਕਿਹਾ ਕਿ ਇਹ ਇਕੱਲੇ ਕਿਸਾਨਾਂ ਦਾ ਨਹੀਂ ਆਮ ਜਨਤਾ ਤੇ ਸਵਾਲ ਹਨ। ਜਿਸ ਦੇ ਚਲਦੇ ਸਾਨੂੰ ਸੰਘਰਸ਼ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ। ਉੱਥੇ ਹੀ ਉਹਨਾਂ ਕਿਹਾ ਕਿ ਸੁਪਰੀਮ ਕੋਰਟ ਦੇ ਫ਼ੈਸਲੇ ਨੇ ਜਿਹੜੇ ਕਦੀ ਵੀ ਹੇਠਾਂ ਨਹੀਂ ਲੱਗੇ ਕਿ ਇੱਥੇ ਪਰਾਲੀ ਵਾਲਾ ਮੈਂ 100 ਰੁਪਏ ਵਾਲਾ ਤੁਹਾਨੂੰ ਦੱਸਦਾ ਇਹਦਾ ਪੰਜਾਬ ਸਰਕਾਰ ਹੈ ਕਿ ਉਹਨੇ ਕੀ ਦੁਬਾਰਾ ਕੋਈ ਜਿਹਾ ਬਾਈਬਲ ਕਾਂਡ ਕਰਾਉਣਾ ਹੈ ਜੇ ਨਹੀਂ ਕਰਾਉਣਾ ਕਹਿੰਦੇ ਕਿਸਾਨਾਂ ਮਜ਼ਦੂਰਾਂ ਦੇ ਨਾਲ ਚੰਗੀ ਗੱਲ ਹੈ ਜੇ ਨਾਲ ਹੈ ਕਿਸਾਨਾਂ ਮਜ਼ਦੂਰਾਂ ਦੇ ਮੈਨੂੰ ਲੱਗਦਾ ਤੇ ਨਾਲ ਖਲੋਣਾ ਚਾਹੀਦਾ ਪੁਲਿਸ ਦੀ ਦੁਰਵਰਤੋਂ ਨਹੀਂ ਕਰਨੀ ਚਾਹੀਦੀ ਨਹੀਂ ਤਾਂ ਉਹਨੂੰ ਕਦੀ ਵੀ ਪੰਜਾਬ ਦਾ ਇਤਿਹਾਸ ਮਾਫ ਨਹੀਂ ਕਰੇਗਾ ਇਹ ਕਮਾਂਤਰੀ ਪੱਧਰ ਤੇ ਸਮਝੌਤੇ ਕੀਤੇ ਆ ਕੇਂਦਰ ਨੇ ਤੇ ਉਹ ਕਾਰਪੋਰੇਟ ਦੀ ਆਵਾਜ਼ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸੁਣ ਰਹੇ ਹਨ ਪਰ ਅੱਜ ਦੇ ਬੰਦ ਨੇ ਮੋਦੀ ਸਰਕਾਰ ਦੀਆਂ ਜੜਾਂ ਹਿਲਾ ਦੇਣੀਆਂ ਹਣ । ਉੱਥੇ ਹੀ ਕੱਥੂ ਨੰਗਲ ਟੂਲ ਪਲਾਜਾ ਤੇ ਵੀ ਕਿਸਾਨਾਂ ਵੱਲੋਂ ਪੂਰਾ ਬੰਦ ਕੀਤਾ ਗਿਆ ਕਿਸੇ ਨੂੰ ਵੀ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਸੀ ਅੰਮ੍ਰਿਤਸਰ ਦੇ ਵੱਖ-ਵੱਖ ਪਿੰਡਾਂ ਤੇ ਬਾਜ਼ਾਰਾਂ ਦੀਆਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਅੰਮ੍ਰਿਤਸਰ ਦਾ ਹਾਲ ਬਜ਼ਾਰ ਵੀ ਪੂਰੀ ਤਰ੍ਹਾਂ ਬੰਦ ਨਜ਼ਰ ਆ ਰਿਹਾ ਹੈ ਵਪਾਰੀਆਂ ਨੇ ਵੀ ਪੂਰਾ ਕਿਸਾਨਾਂ ਦੇ ਨਾਲ ਸਮਰਥਨ ਕੀਤਾ ਹੈ।
3 ਕਰੋੜ ਪੰਜਾਬੀਆਂ ਨੇ ਦਿੱਤਾ ਕਿਸਾਨਾਂ ਦਾ ਸਾਥ ਬੰਦ ਨੂੰ ਕੀਤਾ ਸਫਲ
December 31, 20240
Related Articles
December 10, 20240
ਜਲੰਧਰ ਵਿੱਚ ਅੱਜ ਨਸ਼ਾ ਮੁਕਤ ਰੰਗਲਾ ਪੰਜਾਬ ਮੁਹਿੰਮ ਦੀ ਸ਼ੁਰੂਆਤ
ਪੰਜਾਬ ਸਰਕਾਰ ਵੱਲੋਂ ਅੱਜ ਜਲੰਧਰ ਵਿੱਚ ਨਸ਼ਾ ਮੁਕਤ ਰੰਗਲਾ ਪੰਜਾਬ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਇਸ ਮੁਹਿੰਮ ਨੂੰ ਲੈ ਕੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਜਲੰਧਰ ਪੁੱਜੇ। ਪ੍ਰਾਪਤ ਜਾਣਕਾਰੀ ਅਨੁਸਾਰ ਨਸ਼ਿਆਂ ਵਿਰੁੱਧ ਇਹ ਮੁਹਿੰਮ ਪਿੰਡ ਬ
Read More
December 29, 20230
SYL की बैठक में क्या निकला हल ? पंजाब के CM ने पानी देने से क्यों किया मना ?
SYL की तीसरी बैठक में पंजाब सीएम ने पानी देने से साफ़ साफ़ मना कर दिया है। दरअसल कल यानि गुरुवार को पंजाब और हरियाणा के बीच सतलुज यमुना लिंक नहर बनाने के मुद्दे पर तीसरी बैठक हुई जिसमें कोई हल नहीं निकल
Read More
July 14, 20210
ਕੋਰੋਨਾ ਦੇ ਵਧਦੇ ਕਹਿਰ ਦੇ ਮੱਦੇਨਜ਼ਰ ਉੱਤਰਾਖੰਡ ਤੋਂ ਬਾਅਦ ਹੁਣ ਉੜੀਸਾ ਸਰਕਾਰ ਨੇ ਵੀ ਕਾਂਵੜ ਯਾਤਰਾ ‘ਤੇ ਲਗਾਈ ਰੋਕ
ਕੋਰੋਨਾ ਵਾਇਰਸ ਦੀ ਤੀਜੀ ਲਹਿਰ ਦੇ ਡਰ ਦੇ ਮੱਦੇਨਜ਼ਰ ਉੜੀਸਾ ਸਰਕਾਰ ਨੇ ਸਾਵਨ ਮਹੀਨੇ ਤੋਂ ਸ਼ੁਰੂ ਹੋਣ ਵਾਲੀ ਪਵਿੱਤਰ ‘ਬੋਲ-ਬਮ ਯਾਤਰਾ’ ‘ਤੇ ਪਾਬੰਦੀ ਲਗਾ ਦਿੱਤੀ ਹੈ। ਇਸਦੇ ਨਾਲ ਹੀ ਸਰਕਾਰ ਨੇ ਕਾਂਵੜ ਯਾਤਰਾ ਵੀ ਮੁਲਤਵੀ ਕਰ ਦਿੱਤੀ ।
ਇਹ ਜਾਣਕ
Read More
Comment here