ਦਹੇਜ ਦੇ ਲੋਭੀਆਂ ਕਰਨ ਆਏ ਦਿਨ ਕੋਈ ਨਾ ਕੋਈ ਲੜਕੀ ਦਹੇਜ ਦੀ ਬਲੀ ਚੜਦੀ ਹੈ। ਇਸੇ ਤਰ੍ਹਾਂ ਹੀ ਕਸਬਾ ਭਦੌੜ ਦੀ ਇੱਕ 20 ਸਾਲਾ ਲੜਕੀ ਅਰਸ਼ਦੀਪ ਕੌਰ ਵੀ ਦਹੇਜ ਦੀ ਬਲੀ ਚੜ ਗਈ ਹੈ। ਮਾਪਿਆਂ ਨੇ ਲਾਡਾਂ ਨਾਲ ਪਾਲੀ ਅਰਸ਼ਦੀਪ ਕੌਰ ਨੂੰ ਪੜਾਇਆ ਲਿਖਾਇਆ ਅਤੇ ਉਸ ਦਾ ਵਿਆਹ ਕੀਤਾ ਤਾਂ ਕਿ ਉਸਦੀ ਲੜਕੀ ਆਪਣੀ ਜ਼ਿੰਦਗੀ ਵਿੱਚ ਖੁਸ਼ ਰਹੇ, ਲੇਕਿਨ ਉਹਨਾਂ ਨੂੰ ਕੀ ਪਤਾ ਸੀ ਉਹ ਜਿਸ ਜਗ੍ਹਾ ਤੇ ਆਪਣੀ ਲੜਕੀ ਅਰਸ਼ਦੀਪ ਕੌਰ ਨੂੰ ਵਿਆਹ ਕੇ ਭੇਜ ਰਹੇ ਹਨ ਉਹੀ ਉਸ ਦਾ ਕਾਲ ਬਣ ਜਾਣਗੇ। ਲੜਕੀ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਅਰਸ਼ਦੀਪ ਕੌਰ ਦੀ ਸ਼ਾਦੀ ਦੋ ਮਹੀਨੇ ਪਹਿਲਾਂ ਬਲਵਿੰਦਰ ਸਿੰਘ ਨਿਵਾਸੀ ਬਾਬਾ ਫਰੀਦ ਨਗਰ ਜਿਲਾ ਬਠਿੰਡਾ ਨਾਲ ਹੋਈ ਸੀ। ਵਿਆਹ ਤੋਂ ਕੁਝ ਸਮਾਂ ਬਾਅਦ ਹੀ ਅਰਸ਼ਦੀਪ ਕੌਰ ਦੇ ਪਤੀ ਅਤੇ ਉਸਦੇ ਮਾਤਾ ਪਿਤਾ ਦਹੇਜ ਲਈ ਤੰਗ ਪਰੇਸ਼ਾਨ ਕਰਦੇ ਸਨ। ਇਸ ਸਬੰਧ ਦੇ ਵਿੱਚ ਉਨਾਂ ਨੇ ਵਿਚੋਲੇ ਨੂੰ ਵੀ ਕਿਹਾ ਲੇਕਿਨ ਇਸ ਦੇ ਬਾਵਜੂਦ ਵੀ ਅਰਸ਼ਦੀਪ ਕੌਰ ਦੇ ਸੋਹਰਾ ਪਰਿਵਾਰ ਨੇ ਇੱਕ ਨਾ ਸੁਣੀ ਅਤੇ ਦਹੇਜ ਲਈ ਤੰਗ ਪਰੇਸ਼ਾਨ ਕਰਦੇ ਰਹੇ। ਉਨਾਂ ਨੂੰ ਅਰਸ਼ਦੀਪ ਕੌਰ ਦੀ ਜੇਠਾਣੀ ਦਾ ਫੋਨ ਆਇਆ ਕਿ ਅਰਸ਼ਦੀਪ ਕੌਰ ਨੂੰ ਬਠਿੰਡਾ ਦੇ ਬਡਿਆਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ ਤੁਸੀਂ ਆ ਜਾਓ ਜਦੋਂ ਉਹ ਪਹੁੰਚੇ ਤਾਂ ਉਹਨਾਂ ਨੂੰ ਪਤਾ ਲੱਗ ਗਿਆ ਕਿ ਅਰਸਦੀਪ ਕੌਰ ਨੂੰ ਉਸਦੇ ਪਤੀ ਉਸਦੇ ਮਾਤਾ ਪਿਤਾ ,ਨਨਾਣ ਨੇ ਹਮ ਮਸ਼ਵਰਾ ਹੋ ਕੇ ਅਰਸ਼ਦੀਪ ਕੌਰ ਨੂੰ ਦਹੇਜ ਦੀ ਖਾਤਰ ਮਾਰ ਦਿੱਤਾ। ਪੁਲਿਸ ਨੇ ਲੜਕੀ ਦੇ ਪਿਤਾ ਦੇ ਬਿਆਨ ਤੇ ਲੜਕੀ ਦੇ ਸੋਹਰਾ ਪਰਿਵਾਰ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ।
ਦਹੇਜ ਦੀ ਬਲੀ ਚੜੀ ਕਸਬਾ ਭਦੋੜ ਦੀ 20 ਸਾਲਾ ਅਰਸ਼ਦੀਪ ਕੌਰ, ਪੁਲਿਸ ਨੇ ਸਹੁਰਾ ਪਰਿਵਾਰ ਤੇ ਕੀਤਾ ਮਾਮਲਾ ਦਰਜ
December 31, 20240
Related Articles
December 14, 20210
ਮੁੰਬਈ ‘ਚ ਆਪਣੀ ਹੀ ਗਠਜੋੜ ਸਰਕਾਰ ‘ਚ ਰਾਹੁਲ ਗਾਂਧੀ ਨੂੰ ਰੈਲੀ ਕਰਨ ਦੀ ਨਹੀਂ ਮਿਲੀ ਇਜਾਜ਼ਤ
ਮਹਾਰਾਸ਼ਟਰ ‘ਚ ਤਿੰਨ ਪਾਰਟੀਆਂ ਦੇ ਗਠਜੋੜ Maha Vikas Aghadi ‘ਚ ਸਭ ਕੁਝ ਠੀਕ ਨਹੀਂ ਚੱਲ ਰਿਹਾ ਹੈ। ਇੱਥੇ ਇਸ ਗਠਜੋੜ ਵਿੱਚ ਸ਼ਾਮਲ ਕਾਂਗਰਸ ਪਾਰਟੀ ਦੇ ਆਗੂ ਰਾਹੁਲ ਗਾਂਧੀ ਨੂੰ ਮੁੰਬਈ ਵਿੱਚ ਰੈਲੀ ਨਹੀਂ ਕਰਨ ਦਿੱਤੀ ਗਈ। ਇਸ ਤੋਂ ਨਾਰਾਜ਼ ਮੁੰਬਈ
Read More
July 21, 20210
ਪੇਗਾਸਸ ਮੁੱਦੇ ‘ਤੇ ਹਰਿਆਣਾ ਦੇ CM ਖੱਟਰ ਨੇ ਘੇਰੀ ਕਾਂਗਰਸ ਸਰਕਾਰ ਕਿਹਾ-ਇਹ ਲੋਕ ਤਾਂ ਆਪਣੇ ਘਰ ‘ਚ ਹੀ ਕਰਾਉਂਦੇ ਹਨ ਫੋਨ ਟੇਪਿੰਗ
ਲੋਕ ਸਭਾ ਦੇ ਮਾਨਸੂਨ ਸੈਸ਼ਨ ਦੇ ਪਹਿਲੇ ਦਿਨ ਸੰਸਦ ਵਿੱਚ ਕਾਂਗਰਸ ਵੱਲੋਂ ਚੁੱਕੇ ਗਏ ਪੇਗਾਸਸ ਫੋਨ ਟੇਪਿੰਗ ਦੇ ਮੁੱਦੇ ‘ਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਾਂਗਰਸ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਕਾਂਗਰਸ ਦਾ ਇਹ ਹਮੇਸ਼ਾ ਟੀਚਾ ਰਿਹਾ ਹ
Read More
May 31, 20220
ਮੂਸੇਵਾਲਾ ਕਤਲਕਾਂਡ ਦੀ ਹਾਈਕੋਰਟ ਦੇ ਸਿਟਿੰਗ ਜੱਜ ਕਰਨਗੇ ਜਾਂਚ, CM ਮਾਨ ਨੇ ਕੀਤਾ ਐਲਾਨ
ਸਿੱਧੂ ਮੂਸੇਵਾਲਾ ਵਜੋਂ ਜਾਣੇ ਜਾਂਦੇ ਸ਼ੁਭਦੀਪ ਸਿੱਧੂ ਦੇ ਕਤਲਕੇਸ ਦੀ ਜਾਂਚ ਹਾਈਕੋਰਟ ਦੇ ਮੌਜੂਦਾ ਜੱਜ ਦੀ ਪ੍ਰਧਾਨਗੀ ਹੇਠ ਕੀਤੀ ਜਾਏਗੀ। ਮੁੱਖ ਮੰਤਰੀ ਭਗਵੰਤ ਮਾਨ ਨੇ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਮੌਜੂਦਾ ਜੱਜ ਦੀ ਪ੍ਰਧਾਨਗੀ ਹੇਠ ਨ
Read More
Comment here