News

ਦਹੇਜ ਦੀ ਬਲੀ ਚੜੀ ਕਸਬਾ ਭਦੋੜ ਦੀ 20 ਸਾਲਾ ਅਰਸ਼ਦੀਪ ਕੌਰ, ਪੁਲਿਸ ਨੇ ਸਹੁਰਾ ਪਰਿਵਾਰ ਤੇ ਕੀਤਾ ਮਾਮਲਾ ਦਰਜ

ਦਹੇਜ ਦੇ ਲੋਭੀਆਂ ਕਰਨ ਆਏ ਦਿਨ ਕੋਈ ਨਾ ਕੋਈ ਲੜਕੀ ਦਹੇਜ ਦੀ ਬਲੀ ਚੜਦੀ ਹੈ। ਇਸੇ ਤਰ੍ਹਾਂ ਹੀ ਕਸਬਾ ਭਦੌੜ ਦੀ ਇੱਕ 20 ਸਾਲਾ ਲੜਕੀ ਅਰਸ਼ਦੀਪ ਕੌਰ ਵੀ ਦਹੇਜ ਦੀ ਬਲੀ ਚੜ ਗਈ ਹੈ। ਮਾਪਿਆਂ ਨੇ ਲਾਡਾਂ ਨਾਲ ਪਾਲੀ ਅਰਸ਼ਦੀਪ ਕੌਰ ਨੂੰ ਪੜਾਇਆ ਲਿਖਾਇਆ ਅਤੇ ਉਸ ਦਾ ਵਿਆਹ ਕੀਤਾ ਤਾਂ ਕਿ ਉਸਦੀ ਲੜਕੀ ਆਪਣੀ ਜ਼ਿੰਦਗੀ ਵਿੱਚ ਖੁਸ਼ ਰਹੇ, ਲੇਕਿਨ ਉਹਨਾਂ ਨੂੰ ਕੀ ਪਤਾ ਸੀ ਉਹ ਜਿਸ ਜਗ੍ਹਾ ਤੇ ਆਪਣੀ ਲੜਕੀ ਅਰਸ਼ਦੀਪ ਕੌਰ ਨੂੰ ਵਿਆਹ ਕੇ ਭੇਜ ਰਹੇ ਹਨ ਉਹੀ ਉਸ ਦਾ ਕਾਲ ਬਣ ਜਾਣਗੇ। ਲੜਕੀ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਅਰਸ਼ਦੀਪ ਕੌਰ ਦੀ ਸ਼ਾਦੀ ਦੋ ਮਹੀਨੇ ਪਹਿਲਾਂ ਬਲਵਿੰਦਰ ਸਿੰਘ ਨਿਵਾਸੀ ਬਾਬਾ ਫਰੀਦ ਨਗਰ ਜਿਲਾ ਬਠਿੰਡਾ ਨਾਲ ਹੋਈ ਸੀ। ਵਿਆਹ ਤੋਂ ਕੁਝ ਸਮਾਂ ਬਾਅਦ ਹੀ ਅਰਸ਼ਦੀਪ ਕੌਰ ਦੇ ਪਤੀ ਅਤੇ ਉਸਦੇ ਮਾਤਾ ਪਿਤਾ ਦਹੇਜ ਲਈ ਤੰਗ ਪਰੇਸ਼ਾਨ ਕਰਦੇ ਸਨ। ਇਸ ਸਬੰਧ ਦੇ ਵਿੱਚ ਉਨਾਂ ਨੇ ਵਿਚੋਲੇ ਨੂੰ ਵੀ ਕਿਹਾ ਲੇਕਿਨ ਇਸ ਦੇ ਬਾਵਜੂਦ ਵੀ ਅਰਸ਼ਦੀਪ ਕੌਰ ਦੇ ਸੋਹਰਾ ਪਰਿਵਾਰ ਨੇ ਇੱਕ ਨਾ ਸੁਣੀ ਅਤੇ ਦਹੇਜ ਲਈ ਤੰਗ ਪਰੇਸ਼ਾਨ ਕਰਦੇ ਰਹੇ। ਉਨਾਂ ਨੂੰ ਅਰਸ਼ਦੀਪ ਕੌਰ ਦੀ ਜੇਠਾਣੀ ਦਾ ਫੋਨ ਆਇਆ ਕਿ ਅਰਸ਼ਦੀਪ ਕੌਰ ਨੂੰ ਬਠਿੰਡਾ ਦੇ ਬਡਿਆਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ ਤੁਸੀਂ ਆ ਜਾਓ ਜਦੋਂ ਉਹ ਪਹੁੰਚੇ ਤਾਂ ਉਹਨਾਂ ਨੂੰ ਪਤਾ ਲੱਗ ਗਿਆ ਕਿ ਅਰਸਦੀਪ ਕੌਰ ਨੂੰ ਉਸਦੇ ਪਤੀ ਉਸਦੇ ਮਾਤਾ ਪਿਤਾ ,ਨਨਾਣ ਨੇ ਹਮ ਮਸ਼ਵਰਾ ਹੋ ਕੇ ਅਰਸ਼ਦੀਪ ਕੌਰ ਨੂੰ ਦਹੇਜ ਦੀ ਖਾਤਰ ਮਾਰ ਦਿੱਤਾ। ਪੁਲਿਸ ਨੇ ਲੜਕੀ ਦੇ ਪਿਤਾ ਦੇ ਬਿਆਨ ਤੇ ਲੜਕੀ ਦੇ ਸੋਹਰਾ ਪਰਿਵਾਰ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ।

Comment here

Verified by MonsterInsights