ਦਹੇਜ ਦੇ ਲੋਭੀਆਂ ਕਰਨ ਆਏ ਦਿਨ ਕੋਈ ਨਾ ਕੋਈ ਲੜਕੀ ਦਹੇਜ ਦੀ ਬਲੀ ਚੜਦੀ ਹੈ। ਇਸੇ ਤਰ੍ਹਾਂ ਹੀ ਕਸਬਾ ਭਦੌੜ ਦੀ ਇੱਕ 20 ਸਾਲਾ ਲੜਕੀ ਅਰਸ਼ਦੀਪ ਕੌਰ ਵੀ ਦਹੇਜ ਦੀ ਬਲੀ ਚੜ ਗਈ ਹੈ। ਮਾਪਿਆਂ ਨੇ ਲਾਡਾਂ ਨਾਲ ਪਾਲੀ ਅਰਸ਼ਦੀਪ ਕੌਰ ਨੂੰ ਪੜਾਇਆ ਲਿਖਾਇਆ ਅਤੇ ਉਸ ਦਾ ਵਿਆਹ ਕੀਤਾ ਤਾਂ ਕਿ ਉਸਦੀ ਲੜਕੀ ਆਪਣੀ ਜ਼ਿੰਦਗੀ ਵਿੱਚ ਖੁਸ਼ ਰਹੇ, ਲੇਕਿਨ ਉਹਨਾਂ ਨੂੰ ਕੀ ਪਤਾ ਸੀ ਉਹ ਜਿਸ ਜਗ੍ਹਾ ਤੇ ਆਪਣੀ ਲੜਕੀ ਅਰਸ਼ਦੀਪ ਕੌਰ ਨੂੰ ਵਿਆਹ ਕੇ ਭੇਜ ਰਹੇ ਹਨ ਉਹੀ ਉਸ ਦਾ ਕਾਲ ਬਣ ਜਾਣਗੇ। ਲੜਕੀ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਅਰਸ਼ਦੀਪ ਕੌਰ ਦੀ ਸ਼ਾਦੀ ਦੋ ਮਹੀਨੇ ਪਹਿਲਾਂ ਬਲਵਿੰਦਰ ਸਿੰਘ ਨਿਵਾਸੀ ਬਾਬਾ ਫਰੀਦ ਨਗਰ ਜਿਲਾ ਬਠਿੰਡਾ ਨਾਲ ਹੋਈ ਸੀ। ਵਿਆਹ ਤੋਂ ਕੁਝ ਸਮਾਂ ਬਾਅਦ ਹੀ ਅਰਸ਼ਦੀਪ ਕੌਰ ਦੇ ਪਤੀ ਅਤੇ ਉਸਦੇ ਮਾਤਾ ਪਿਤਾ ਦਹੇਜ ਲਈ ਤੰਗ ਪਰੇਸ਼ਾਨ ਕਰਦੇ ਸਨ। ਇਸ ਸਬੰਧ ਦੇ ਵਿੱਚ ਉਨਾਂ ਨੇ ਵਿਚੋਲੇ ਨੂੰ ਵੀ ਕਿਹਾ ਲੇਕਿਨ ਇਸ ਦੇ ਬਾਵਜੂਦ ਵੀ ਅਰਸ਼ਦੀਪ ਕੌਰ ਦੇ ਸੋਹਰਾ ਪਰਿਵਾਰ ਨੇ ਇੱਕ ਨਾ ਸੁਣੀ ਅਤੇ ਦਹੇਜ ਲਈ ਤੰਗ ਪਰੇਸ਼ਾਨ ਕਰਦੇ ਰਹੇ। ਉਨਾਂ ਨੂੰ ਅਰਸ਼ਦੀਪ ਕੌਰ ਦੀ ਜੇਠਾਣੀ ਦਾ ਫੋਨ ਆਇਆ ਕਿ ਅਰਸ਼ਦੀਪ ਕੌਰ ਨੂੰ ਬਠਿੰਡਾ ਦੇ ਬਡਿਆਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ ਤੁਸੀਂ ਆ ਜਾਓ ਜਦੋਂ ਉਹ ਪਹੁੰਚੇ ਤਾਂ ਉਹਨਾਂ ਨੂੰ ਪਤਾ ਲੱਗ ਗਿਆ ਕਿ ਅਰਸਦੀਪ ਕੌਰ ਨੂੰ ਉਸਦੇ ਪਤੀ ਉਸਦੇ ਮਾਤਾ ਪਿਤਾ ,ਨਨਾਣ ਨੇ ਹਮ ਮਸ਼ਵਰਾ ਹੋ ਕੇ ਅਰਸ਼ਦੀਪ ਕੌਰ ਨੂੰ ਦਹੇਜ ਦੀ ਖਾਤਰ ਮਾਰ ਦਿੱਤਾ। ਪੁਲਿਸ ਨੇ ਲੜਕੀ ਦੇ ਪਿਤਾ ਦੇ ਬਿਆਨ ਤੇ ਲੜਕੀ ਦੇ ਸੋਹਰਾ ਪਰਿਵਾਰ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ।
ਦਹੇਜ ਦੀ ਬਲੀ ਚੜੀ ਕਸਬਾ ਭਦੋੜ ਦੀ 20 ਸਾਲਾ ਅਰਸ਼ਦੀਪ ਕੌਰ, ਪੁਲਿਸ ਨੇ ਸਹੁਰਾ ਪਰਿਵਾਰ ਤੇ ਕੀਤਾ ਮਾਮਲਾ ਦਰਜ
December 31, 20240
Related Articles
January 24, 20230
Amid severe cold, there is a possibility of rain and hailstorm in Punjab-Haryana today, yellow alert issued.
On Tuesday, many parts of Punjab and Haryana are expected to experience rain along with hail. The Meteorological Department has issued a yellow alert for the next three days. Cold wave continued in ma
Read More
April 21, 20220
CM ਮਾਨ ਦਾ ਵੱਡਾ ਫੈਸਲਾ- ਸੰਤ ਰਾਮ ਉਦਾਸੀ ਜੀ ਦੇ ਨਾਂ ‘ਤੇ ਬਣਾਈ ਜਾਵੇਗੀ ਲਾਇਬ੍ਰੇਰੀ
ਕ੍ਰਾਂਤੀਕਾਰੀ ਕਵੀ ਸੰਤ ਰਾਮ ਉਦਾਸੀ ਜੀ ਦੇ ਨਾਂ ‘ਤੇ ਉਨ੍ਹਾਂ ਦੇ ਜੱਦੀ ਪਿੰਡ ਰਾਇਸਰ ਪੰਜਾਬ (ਮਹਲਿ ਕਲਾਂ) ਜ਼ਿਲ੍ਹਾ ਬਰਨਾਲਾ ਵਿਖੇ ਇੱਕ ਲਾਇਬ੍ਰੇਰੀ ਬਣਾਈ ਜਾਵੇਗੀ। ਇਹ ਗੱਲ ਸੰਤ ਰਾਮ ਉਦਾਸੀ ਜੀ ਦੇ ਪਰਿਵਾਰ ਨਾਲ ਅੱਜ ਮੁੱਖ ਮੰਤਰੀ ਸ. ਭਗਵੰਤ ਮਾਨ
Read More
October 3, 20220
PGI ਨੂੰ ਮਿਲਿਆ ਵਰਲਡ ਬੈਸਟ ਸਪੈਸ਼ਲਾਈਜ਼ਡ ਹਸਪਤਾਲ ਦਾ ਖਿਤਾਬ, ਨਿਊਜ਼ਵੀਕ ਤੇ ਸਟੈਟਿਸਟਾ ਨੇ ਦਿੱਤਾ ਸਨਮਾਨ
ਪੋਸਟ ਗ੍ਰੈਜੂਏਸ਼ਨ ਇੰਸਟੀਚਿਊਟ ਆਫ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ (ਪੀਜੀਆਈ)ਚੰਡੀਗੜ੍ਹ ਨੂੰ ਬੈਸਟ ਸਪੈਸ਼ਲਾਈਜਡ ਹਸਪਤਾਲ-2023 ਦਾ ਖਿਤਾਬ ਮਿਲਿਆ ਹੈ। ਇਹ ਖਿਤਾਬ ਨਿਊਜ਼ ਵੀਕ ਤੇ ਸਟੈਟਿਸਟਾ ਨੇ ਆਪਣੇ ਸਰਵੇ ਜ਼ਰੀਏ ਦਿੱਤਾ ਹੈ। ਨਿਊਜ਼ ਵੀਕ ਦੀ ਗਲੋਬਰ ਐ
Read More
Comment here