ਘਰ ਤੋਂ ਕੰਮ ਦੀ ਭਾਲ ਚ ਗਏ 22 ਨੌਜਵਾਨ ਦਾ ਕਤਲ ਹੋ ਜਾਣ ਮਾਮਲਾ ਸਾਹਮਣੇ ਆਇਆ ਹੈ,ਮ੍ਰਿਤਕ ਦੀ ਪਛਾਣ ਆਕਾਸ਼ਦੀਪ ਸਿੰਘ ਪੁੱਤਰ ਨਵਤੇਜ ਸਿੰਘ ਵਾਸੀ ਪਿੰਡ ਢਿਲਵਾਂ ਵਜੋਂ ਹੋਈ ਹੈ। ਜਾਣਕਾਰੀ ਦਿੰਦੇ ਹੋਏ ਮਿ੍ਤਕ ਦੇ ਤਾਇਆ ਜੀ ਤੇ ਨੰਬਰਦਾਰ ਸਰਵਨ ਸਿੰਘ ਨੇ ਦੱਸਿਆ ਕਿ ਮਿ੍ਤਕ ਆਕਾਸਦੀਪ ਸਿੰਘ 2-3 ਮਹੀਨੇ ਪਹਿਲਾਂ ਹੀ ਵਿਦੇਸ਼ ਤੋਂ ਘਰ ਵਾਪਿਸ ਆਇਆ ਸੀ ਤੇ ਉਹ ਹੁਣ 10-15 ਦਿਨਾਂ ਤੋਂ ਆਪਣੇ ਕਿਸੇ ਦੋਸਤ ਨਾਲ ਕੰਮ ਦੀ ਭਾਲ ਵਿੱਚ ਚੰਡੀਗੜ੍ਹ ਗਿਆ ਹੋਇਆ ਸੀ ਤੇ ਬੀਤੇ ਦਿਨੀਂ ਜ਼ੀਰਕਪੁਰ ਵਿੱਚ ਕੁੱਝ ਵਿਅਕਤੀਆਂ ਵਲੋਂ ਨੌਜਵਾਨ ਅਕਾਸ਼ਦੀਪ ਸਿੰਘ ਤੇ ਹਮਲਾ ਕਰਕੇ ਉਸਨੂੰ ਗੰਭੀਰ ਜਖਮੀ ਕਰ ਦਿੱਤਾ ਗਿਆ ਸੀ ਉਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਤੇ ਇਸ ਦੀ ਜਾਣਕਾਰੀ ਉਹਨਾਂ ਨੂੰ ਫੋਨ ਤੇ ਮੈਸਿਜ ਆਉਣ ਤੇ ਪ੍ਰਾਪਤ ਹੋਈ ਸੀ। ਉਹਨਾਂ ਦੱਸਿਆ ਕਿ ਸਾਡਾ ਪੁੱਤਰ ਬੇਰੁਜ਼ਗਾਰੀ ਦੀ ਭੇਟ ਚੜਿਆ ਹੈ। ਇਸ ਮੌਕੇ ਪਰਿਵਾਰਿਕ ਵਾਸੀਆਂ ਤੇ ਪਿੰਡ ਵਾਸੀਆਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਦੋਸੀਆਂ ਨੂੰ ਸਖਤ ਤੋਂ ਸਖਤ ਸਜ਼ਾਵਾਂ ਦਿੱਤੀਆਂ ਜਾਣ। ਮ੍ਰਿਤਕ ਨੌਜਵਾਨ ਆਕਾਸ਼ਦੀਪ ਸਿੰਘ ਦਾ ਪਿੰਡ ਢਿਲਵਾਂ ਚ ਅੰਤਿਮ ਸੰਸਕਾਰ ਕੀਤਾ ਜਾ ਰਿਹਾ ਹੈ।
ਘਰ ਤੋਂ ਕੰਮ ਦੀ ਭਾਲ ਚ ਗਏ 22 ਸਾਲਾਂ ਨੌਜਵਾਨ ਦਾ ਕਤਲ, ਪਰਿਵਾਰਕ ਮੈਂਬਰਾਂ ਤੇ ਮਾਂ ਦਾ ਰੋ ਰੋ ਕੇ ਬੁਰਾ ਹਾਲ
December 31, 20240
Related Articles
September 15, 20230
वर्ल्डकप के शुरुआती मैच से बाहर रह सकते हैं नसीम:पकिस्तान के कप्तान ने जाहिर की चिंता
पाकिस्तान के तेज गेंदबाज नसीम शाह वनडे वर्ल्ड कप के कुछ मैच से बाहर हो सकते हैं। टीम के कप्तान बाबर आजम ने श्रीलंका के खिलाफ मैच के दैरान कहा, 'मैं इस पर बाद में बात करूंगा। अभी प्लान बी पर कुछ नहीं क
Read More
March 13, 20230
कस्टम विभाग ने अमृतसर एयरपोर्ट से 1.5 किलो सोना बरामद किया, आरोपी गिरफ्तार
अमृतसर एयरपोर्ट पर दुबई से आए एक यात्री के पास से एक किलो 516 ग्राम सोना बरामद किया गया। प्रोफाइलिंग और संदिग्ध गतिविधियों के आधार पर शारजाह से इंडिगो की एक उड़ान के एक यात्री की तलाशी ली गई, जिसके बा
Read More
November 18, 20210
ਸ਼ਹਿਬਾਜ ਰਾਣਾ ਨੇ ਆਮ ਆਦਮੀ ਪਾਰਟੀ ਦੇ ਸ਼ੋਸ਼ਲ ਤੇ ਜ਼ਿਲ੍ਹਾ ਮੀਡੀਆ ਇੰਚਾਰਜ ਦੇ ਅਹੁਦੇ ਤੋਂ ਦਿੱਤਾ ਅਸਤੀਫਾ
ਆਮ ਆਦਮੀ ਪਾਰਟੀ ਵੱਲੋਂ ਭਾਵੇਂ 10 ਉਮੀਦਵਾਰਾਂ ਦੀ ਚੋਣ ਸੂਚੀ ਐਲਾਨ ਦਿੱਤੀ ਗਈ ਹੈ ਪਰ ਬਾਵਜੂਦ ਇਸ ਦੇ ਪਾਰਟੀ ਮੈਂਬਰਾਂ ਵੱਲੋਂ ਅਸਤੀਫੇ ਦਿੱਤੇ ਜਾਣ ਦਾ ਸਿਲਸਿਲਾ ਜਾਰੀ ਹੈ। ਹੁਣ ਜਿਹੇ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਕਿ ਸ਼ਹਿਬਾਜ਼ ਰਾਣਾ ਨੇ ਆਮ ਆ
Read More
Comment here