Site icon SMZ NEWS

ਸੁਪਰੀਮ ਕੋਰਟ ਨੇ ਜਗਜੀਤ ਸਿੰਘ ਡਲੇਵਾਲ ਦੇ ਮੁੱਦੇ ਤੇ ਉੱਤੇ ਪੰਜਾਬ ਸਰਕਾਰ ਨੂੰ ਲਗਾਈ ਫਟਕਾਰ

ਅੱਜ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ ਫਟਕਾਰ ਲਗਾਈ ਹੈ ਅਤੇ ਕਿਹਾ ਹੈ ਕਿ ਪੰਜਾਬ ਸਰਕਾਰ ਦੇ ਵੱਲੋਂ ਜਗਜੀਤ ਸਿੰਘ ਦੱਲੇਵਾਲ ਦਾ ਇਲਾਜ ਹਸਪਤਾਲ ਵਿੱਚ ਕਿਉਂ ਨਹੀਂ ਕਰਵਾਇਆ ਜਾ ਰਿਹਾ, ਇਸ ਨੂੰ ਲੈ ਕੇ ਕੈਬਿਨਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਅਸੀਂ ਉੱਥੇ ਵਧੀਆ ਸਿਹਤ ਸਹੂਲਤਾਂ ਵਾਲਾ ਹੋਸਪਿਟਲ ਬਣਾਇਆ। ਅਸੀ ਮੋਰਚੇ ਦੇ ਉੱਤੇ ਹਸਪਤਾਲ ਬਣਵਾਇਆ, ਉਹਨਾਂ ਨੇ ਕਿਹਾ ਕਿ ਜਦੋਂ ਬੀਤੇ ਦਿਨ ਪੰਜਾਬ ਕੈਬਨਟ ਦੀ ਲੀਡਰਸ਼ਿਪ ਜਗਜੀਤ ਸਿੰਘ ਡਲੇਵਾਲ ਨੂੰ ਮਿਲਣ ਗਏ ਸੀ ਤਾਂ ਉਹਨਾਂ ਨੇ ਮੈਡੀਕਲ ਹੜਤਾਲ ਵੀ ਕੀਤੀ ਹੋਈ ਹੈ। ਪੰਜਾਬ ਸਰਕਾਰ ਲਗਾਤਾਰ ਜਗਜੀਤ ਸਿੰਘ ਡਲੇਵਾਲ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਉਹ ਮੈਡੀਕਲ ਹੜਤਾਲ ਖਤਮ ਕਰ ਦੇਵੇ ਅਤੇ ਅਨਸ਼ਨ ਕਰਦੇ ਰਹਿਣ , ਬਾਕੀ ਉਹਨਾਂ ਨੇ ਕਿਹਾ ਕਿ ਜੋ ਵੀ ਸੁਪਰੀਮ ਕੋਰਟ ਦੇ ਵੱਲੋਂ ਸਾਨੂੰ ਹਦਾਇਤਾਂ ਜਾ ਰਹੀਆਂ ਕੀਤੀਆਂ ਜਾਣਗੀਆਂ ਅਸੀਂ ਉਹ ਜਰੂਰ ਲਾਗੂ ਕਰਾਂਗੇ। ਕੈਬਿਨਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕੇਂਦਰ ਸਰਕਾਰ ਨੂੰ ਵੀ ਕੀਤੀ ਅਪੀਲ ਕਿ ਕਿਸਾਨਾਂ ਦੇ ਨਾਲ ਬੈਠ ਕੇ ਉਹਨਾਂ ਦੇ ਮਸਲੇ ਹੱਲ ਕਰਵਾਏ ਜਾਣ।

Exit mobile version