Site icon SMZ NEWS

ਮੋਟਰਸਾਈਕਲ ਸਵਾਰ ਨੌਜਵਾਨ ਪੈਟਰੋਲ ਪੰਪ ਦੇ ਬਾਥਰੂਮ ਵਿੱਚ ਲਗਾ ਰਿਹਾ ਸੀ ਸਰਿੰਜ ,ਹੋ ਗਈ ਮੌਤ

ਥਾਣਾ ਦੀਨਾਨਗਰ ਦੇ ਤਹਿਤ ਆਉਂਦੇ ਪਿੰਡ ਅਵਾਂਖਾ ਵਿਖੇ ਸਥਿਤ ਪੈਟਰੋਲ ਪੰਪ ਵਿਖੇ ਆਪਣੇ ਮੋਟਰਸਾਈਕਲ ਤੇ ਪੈਟਰੋਲ ਭਰਵਾਉਣ ਲਈ ਇੱਕ ਨੌਜਵਾਨ ਆਇਆ ਤੇ ਬਾਥਰੂਮ ਵਿੱਚ ਵੜ ਗਿਆ । ਬਾਥਰੂਮ ਦੀ ਲਗਾ ਲਈ ਅੰਦਰੋਂ ਕੁੰਡੀ ਤੇ ਸਰਿੰਜ ਨਾਲ ਅੰਦਰ ਨਸ਼ਾ ਕਰ ਰਿਹਾ ਸੀ ਕਿ ਅੰਦਰ ਹੀ ਉਸ ਦੀ ਮੌਤ ਹੋ ਗਈ।ਦੂਜੇ ਪਾਸੇ ਮੌਕੇ ਤੇ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਬਾਥਰੂਮ ਦਾ ਦਰਵਾਜ਼ਾ ਜਲਦੀ ਖੋਲਿਆ ਜਾਂਦਾ ਜਾਂ ਪੁਲਿਸ ਮੌਕੇ ਤੇ ਪਹੁੰਚ ਜਾਂਦੀ ਤਾਂ ਉਕਤ ਨੌਜਵਾਨ ਦੀ ਜਾਨ ਬਚਾਈ ਜਾ ਸਕਦੀ ਸੀ।
ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਬਾਅਦ ਦੁਪਹਿਰ ਪਿੰਡ ਅਵਾਂਖਾ ਵਿਖੇ ਸਥਿਤ ਇੱਕ ਪੈਟਰੋਲ ਪੰਪ ਤੇ ਮੋਟਰਸਾਈਕਲ ਸਵਾਰ ਨੌਜਵਾਨ ਜਿਸਦਾ ਨਾਂ ਜਗਮੀਤ ਸਿੰਘ ਵਾਸੀ ਪਿੰਡ ਨਡਾਲਾ ਦੱਸਿਆ ਜਾ ਰਿਹਾ ਹੈ। ਪੈਟਰੋਲ ਭਰਵਾਉਣ ਲਈ ਆਇਆ ਤੇ ਜਦ ਪੈਟਰੋਲ ਪੰਪ ਦਾ ਕਰਮਚਾਰੀ ਉਕਤ ਨੌਜਵਾਨ ਦੇ ਮੋਟਰਸਾਈਕਲ ਚ ਪੈਟਰੋਲ ਭਰਨ ਲੱਗਿਆ ਤਾਂ ਨੌਜਵਾਨ ਵੱਲੋਂ ਕਿਹਾ ਜਾਂਦਾ ਕਿ ਉਸਦੇ ਕੋਲ ਟੁੱਟੇ ਪੈਸੇ ਨਹੀਂ ਹਨ। ਜਿਸ ਤੋਂ ਬਾਅਦ ਉਕਤ ਮੋਟਰਸਾਈਕਲ ਸਵਾਰ ਨੌਜਵਾਨ ਆਪਣੇ ਮੋਟਰਸਾਈਕਲ ਨੂੰ ਇੱਕ ਸਾਈਡ ਤੇ ਖੜਾ ਕਰਕੇ ਬਾਥਰੂਮ ਦੇ ਬਹਾਨੇ ਪੰਪ ਤੇ ਸਥਿਤ ਬਾਥਰੂਮ ਵਿੱਚ ਵੜ ਗਿਆ ਤੇ ਅੰਦਰੋਂ ਕੰਡੀ ਲਗਾ ਲਈ ਅਤੇ ਸਰਿੰਜ ਦੀ ਮਦਦ ਨਾਲ ਨਸ਼ਾ ਲੈਣ ਲੱਗ ਪਿਆ। ਜਦੋਂ ਕਾਫੀ ਸਮਾਂ ਗੁਜਰਨ ਦੇ ਬਾਅਦ ਵੀ ਮੋਟਰਸਾਈਕਲ ਸਵਾਰ ਬਾਥਰੂਮ ਚੋਂ ਬਾਹਰ ਨਹੀਂ ਆਇਆ ਤਾਂ ਪੈਟਰੋਲ ਪੰਪ ਤੇ ਮੌਜੂਦ ਕਰਮਚਾਰੀਆਂ ਨੂੰ ਸ਼ੱਕ ਹੋਇਆ ਤਾਂ ਮੌਕੇ ਤੇ ਮੌਜੂਦ ਲੋਕਾਂ ਵੱਲੋਂ ਬਾਥਰੂਮ ਦਾ ਦਰਵਾਜ਼ਾ ਚੈੱਕ ਕੀਤਾ ਗਿਆ ਜੋ ਅੰਦਰੋਂ ਬੰਦ ਸੀ। ਇਸ ਤੋਂ ਤੁਰੰਤ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਗਿਆ। ਪੁਲਿਸ ਲਗਭਗ 40 ਮਿਨਟ ਬਾਅਦ ਮੌਕੇ ਤੇ ਪਹੁੰਚੀ ਅਤੇ ਜਦ ਬਾਥਰੂਮ ਦਾ ਦਰਵਾਜ਼ਾ ਤੋੜਿਆ ਗਿਆ ਤਾਂ ਬਾਥਰੂਮ ਅੰਦਰ ਬੰਦ ਨੌਜਵਾਨ ਮ੍ਰਿਤਕ ਮਿਲਿਆ।
ਮੌਕੇ ਤੇ ਮੌਜੂਦ ਪੁਲਿਸ ਅਧਿਕਾਰੀ ਅਨੁਸਾਰ ਮ੍ਰਿਤਕ ਦੇ ਨੇੜਿਓਂ ਖੂਨ ਨਾਲ ਲੱਥਪੱਥ ਸਰਿੰਜ ਵੀ ਮਿਲੀ ਹੈ ਤੇ ਸਰੀਰ ਤੇ ਵੀ ਸਰਿੰਜ ਲਗਾਉਣ ਅਤੇ ਖੂਨ ਦੇ ਨਿਸ਼ਾਨ ਹਨ। ਪੁਲਿਸ ਵੱਲੋਂ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

Exit mobile version