ਧਾਰੀਵਾਲ ਥਾਣੇ ਵਿੱਚ ਰੋਣਕਾਂ ਲੱਗ ਗਈਆਂ ਜਦੋਂ ਐਸ ਐਚ ਓ ਮੈਡਮ ਬਲਜੀਤ ਕੌਰ ਅਤੇ ਥਾਣੇ ਦੇ ਹੋਰ ਪੁਲਿਸ ਅਧਿਕਾਰੀ ਤੇ ਕਰਮਚਾਰੀ ਭੰਗੜੇ ਪਾਉਂਦੇ ਦੇਖੇ ਗਏ। ਦਰਅਸਲ ਥਾਣੇ ਵਿੱਚ ਬਹੁਤ ਸਾਰੇ ਮਸੀਹ ਭਾਈਚਾਰੇ ਦੇ ਕਰਮਚਾਰੀ ਤੈਨਾਤ ਹਨ ਇਸ ਲਈ ਪੁਲਿਸ ਥਾਣੇ ਵਿੱਚ ਅੱਜ ਕ੍ਰਿਸਮਿਸ ਮਨਾਈ ਜਾ ਰਹੀ ਸੀ। ਇਸ ਮੌਕੇ ਐਸ.ਐਚ.ਓ ਮੈਡਮ ਬਲਜੀਤ ਕੌਰ ਨੇ ਆਪਣੇ ਸਟਾਫ ਦੇ ਨਾਲ ਕੇਕ ਕੱਟਿਆ ਅਤੇ ਇਲਾਕਾ ਨਿਵਾਸੀਆਂ ਨੂੰ ਵੱਡੇ ਦਿਨ ਦੀ ਵਧਾਈ ਵੀ ਦਿੱਤੀ। ਇਸ ਮੌਕੇ ਪੂਰੇ ਸਟਾਫ ਲਈ ਖਾਣੇ ਦਾ ਪ੍ਰਬੰਧ ਵੀ ਕੀਤਾ ਗਿਆ ਸੀ।
ਜਦੋਂ ਥਾਣੇ ਵਿੱਚ ਐਸ ਐਚ ਓ ਤੇ ਪੁਲਿਸ ਮੁਲਾਜ਼ਮਾਂ ਨੇ ਪਾਏ ਭੰਗੜੇ

Related tags :
Comment here