ਪਤੰਗਾ ਉਡਾਊਣ ਲਈ ਵਰਤੀ ਜਾ ਰਹੀ ਚਾਈਨਾ ਡੋਰ ਇਨਸਾਨੀ ਜ਼ਿੰਦਗੀ ਲਈ ਵੀ ਖਤਰਨਾਕ ਸਾਬਤ ਹੋ ਰਹੀ ਹੈ ਪਰ ਲਗਾਤਾਰ ਹੋ ਰਹੇ੍ ਹਾਦਸਿਆਂ ਦੇ ਬਾਵਜੂਦ ਨਾ ਤਾਂ ਪ੍ਰਸ਼ਾਸਨ ਇਸ ਤੇ ਪੂਰੀ ਤਰਹਾਂ ਨਾਲ ਰੋਕ ਲਗਾਉਣ ਵਿੱਚ ਕਾਮਯਾਬ ਹੋ ਪਾਇਆ ਹੈ ਤੇ ਨਾ ਹੀ ਲੋਕ ਇਸ ਦੀ ਵਰਤੋਂ ਕਰਨ ਤੋਂ ਬਾਜ਼ ਆ ਰਹੇ ਹਨ । ਤਾਜ਼ਾ ਮਾਮਲੇ ਵਿੱਚ ਜਿਲਾ ਗੁਰਦਾਸਪੁਰ ਦੇ ਕਸਬਾ ਨੌਸ਼ਹਿਰਾ ਮੱਝਾ ਸਿੰਘ ਦਾ ਰਹਿਣ ਵਾਲਾ ਇੱਕ ਬਜ਼ੁਰਗ ਜੋੜਾ ਜੋ ਵੇਰਕਾ ਤੋਂ ਮੋਟਰਸਾਈਕਲ ਤੇ ਆਪਣੇ ਪਿੰਡ ਵੱਲ ਨੂੰ ਵਾਪਸ ਆ ਰਿਹਾ ਸੀ ਇਸ ਚਾਈਨਾ ਡੋਰ ਦੀ ਚਪੇਟ ਵਿੱਚ ਆ ਕੇ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਿਆ । ਬਜ਼ੁਰਗ ਜਸਪਾਲ ਸਿੰਘ ਦੇ 20 ਟਾਂਕੇ ਲੱਗੇ ਹਨ ਜਦਕਿ ਉਸ ਦੀ ਪਤਨੀ ਸੰਤੋਖ ਕੌਰ ਦਾ ਵੀ ਇਸ ਡੋਰ ਨੂੰ ਜਸਪਾਲ ਸਿੰਘ ਦੇ ਸਰੀਰ ਤੋਂ ਹਟਾਉਣ ਦੇ ਚੱਕਰ ਵਿੱਚ ਹੱਥ ਚੀਰਿਆ ਗਿਆ ਹੈ।
ਜਾਣਕਾਰੀ ਦਿੰਦਿਆਂ ਜਖਮੀ ਜਸਪਾਲ ਸਿੰਘ ਅਤੇ ਉਸ ਦੀ ਪਤਨੀ ਸੰਤੋਖ ਕੋਰ ਨੇ ਦੱਸਿਆ ਕਿ ਉਹ ਬੀਤੇ ਦਿਨ ਵੇਰਕਾ ਤੋਂ ਆਪਣੇ ਪਿੰਡ ਨੁਸ਼ਹਿਰਾ ਮੱਝਾ ਸਿੰਘ ਵੱਲ ਵਾਪਸ ਜਾ ਰਹੇ ਸਨ। ਜਦੋਂ ਪਾਖਰਪੁਰਾ ਪਿੰਡ ਤੇ ਸਥਿਤ ਫਲਾਈ ਓਵਰ ਤੋਂ ਥੱਲੇ ਉਤਰ ਰਹੇ ਸਨ ਤਾਂ ਜਸਪਾਲ ਸਿੰਘ ਨੇ ਮਹਿਸੂਸ ਕੀਤਾ ਕਿ ਉਸਦੇ ਸ਼ਰੀਰ ਤੇ ਚਾਈਨਾ ਡੋਰ ਲਿਪਟ ਗਈ ਹੈ । ਉਸਨੇ ਮੋਟਰਸਾਈਕਲ ਰੋਕ ਕੇ ਡੋਰ ਹਟਾਉਣ ਦੀ ਕੋਸ਼ਿਸ਼ ਕੀਤੀ ਪਰ ਉਸ ਤੋਂ ਪਹਿਲਾਂ ਹੀ ਉਸਦਾ ਮੱਥਾ ਚੀਰਿਆ ਗਿਆ ਅਤੇ ਉਹ ਖ਼ੂਨੋਂ ਖੂਨ ਹੋ ਗਿਆ । ਉਸ ਦੀ ਪਤਨੀ ਨੇ ਵੀ ਜਦੋਂ ਡੋਰ ਹਟਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਦਾ ਵੀ ਹੱਥ ਚੀਰਿਆ ਗਿਆ। ਫਿਰ ਵੀ ਆਪਣੇ ਹੱਥ ਦੀ ਪਰਵਾਹ ਨਾ ਕਰਦੇ ਹੋਏ ਉਸ ਦੀ ਪਤਨੀ ਨੇ ਉਸ ਦੇ ਸਿਰ ਤੇ ਪੱਗ ਬੰਨ ਦਿੱਤੀ ਅਤੇ ਉਥੋਂ ਲੰਘ ਰਹੇ ਇੱਕ ਰਾਹਗੀਰ ਵੱਲੋਂ ਉਹਨਾਂ ਦੀ ਹਾਲਤ ਨੂੰ ਵੇਖਦੇ ਹੋਏ ਉਹਨਾਂ ਨੂੰ ਜੀਪ ਤੇ ਬਿਠਾ ਕੇ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਜਸਪਾਲ ਸਿੰਘ ਦੇ ਸਿਰ ਤੇ 22 ਟਾਂਕੇ ਲੱਗੇ ਹਨ ਜਦਕਿ ਉਸ ਦੀ ਪਤਨੀ ਦੇ ਹੱਥ ਤੇ ਵੀ ਚਾਰ ਟਾਂਕੇ ਲੱਗੇ ਹਨ। ਉਹਨਾਂ ਮੰਗ ਕੀਤੀ ਚਾਈਨਾ ਡੋਰ ਤੇ ਮੁਕੰਮਲ ਪਾਬੰਦੀ ਲਗਾਈ ਜਾਓ ਇਹ ਤਾਂ ਜੋ ਅਜਿਹੀਆਂ ਦੁਰਘਟਨਾਵਾਂ ਤੋਂ ਬਚਾ ਹੋ ਸਕੇ ।
Comment here