News

ਮੁੱਖ ਮੰਤਰੀ ਅਧੀਨ ਯੁਵਕ ਸੇਵਾਵਾਂ ਵਿਭਾਗ ਨੇ ਕਰਵਾਏ ਨੌਜਵਾਨਾਂ ਦੇ ਐਜੂਕੇਸ਼ਨਾਲ ਟੂਰ

ਪੰਜਾਬ ਸਰਕਾਰ ਦੇ ਮੁੱਖ ਮੰਤਰੀ ਅਧੀਨ ਯੁਵਕ ਸੇਵਾਵਾਂ ਵਿਭਾਗ ਵੱਲੋਂ ਪੰਜਾਬ ਦੇ ਵੱਖ ਵੱਖ ਜਿਲਿਆ ਦੇ ਨੌਜਵਾਨਾਂ ਨੂੰ ਪੰਜਾਬ ਸਮੇਤ ਹੋਰਨਾਂ ਸੂਬਿਆਂ ਦੇ ਰਹਿਣ ਸਹਿਣ ਤੇ ਖਾਣਾ ਖਾਣ ਦੇ ਵੱਖ ਵੱਖ ਤਰੀਕਿਆਂ ਨੂੰ ਜਾਣਨ ਦੇ ਮਕਸਦ ਨਾਲ ਟੂਰ ਕਰਵਾਏ ਜਾਂਦੇ ਨੇ। ਇਨਾ ਤੂਰਾ ਵਿਚ ਪੰਜਾਬ ਦੇ ਵੱਖ ਵੱਖ ਜਿਲਾ ਦੇ ਵਿਭਾਗ ਦੇ ਸਹਾਇਕ ਡਾਇਰੈਕਟਰ ਦੇ ਅਧੀਨ ਅੱਜ ਕਲ ਰਾਜਧਾਨੀ ਦਿੱਲੀ ਵਿਚ ਸਥਿਤ ਵੱਖ ਵੱਖ ਜਗ੍ਹਾਵਾਂ ਦੇ ਦਰਸ਼ਨ ਕਰਾਉਣ ਲਈ ਪੰਜਾਬ ਦੇ ਨੌਜਵਾਨਾ ਨੂੰ ਭੇਜਿਆ ਗਿਆ ਜਿਨਾ ਨੇ ਦਿੱਲੀ ਵਿਚ ਸਥਿਤ ਇੰਡੀਆ ਗੇਟ, ਕੁਤਬ ਮੀਨਾਰ, ਗੁਰਦੁਆਰਾ ਸ੍ਰੀ ਬੰਗਲਾ ਸਾਹਿਬ, ਲਾਲ ਕਿਲਾ, ਤੇ ਹੋਰਨਾਂ ਥਾਵਾਂ ਦੇ ਦਰਸ਼ਨ ਕੀਤੇ ਗਏ। ਇਸ ਟੂਰ ਸਮੇਂ ਵੱਖ ਵੱਖ ਥਾਂਵਾਂ ਉਪਰ ਕੀਤੀ ਗਈ ਗੱਲਬਾਤ ਸਮੇਂ ਕੀ ਕਹਿੰਦੇ ਨੇ ਨੌਜਵਾਨ।

ਦਿੱਲੀ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਵਲੋਂ ਤਿਆਰ ਕਰਵਾਏ ਗਏ ਦੇਹਦਾਖ ਵਿਚ ਸ਼ਹੀਦ ਹੋਏ ਪੁਲਸ ਮੁਲਾਜ਼ਮਾਂ ਨੂੰ ਸ਼ਰਧਾਂਜਲੀ ਸਮਾਰਗ ਵਿਖੇ ਪੰਜਾਬ ਦੇ ਬਰਨਾਲਾ ਤੇ ਫਰੀਦਕੋਟ ਜਿਲ੍ਹੇ ਦੇ ਨਾਲ ਸੰਬਧਤ ਯੁਵਕ ਸੇਵਾਵਾਂ ਵਿਭਾਗ ਨਾਲ ਜੁੜੇ ਨੌਜਵਾਨਾਂ ਹੋਏ ਨਤਮਸਤਕ। ਇਹ ਨੌਜਵਾਨ ਉਕਤ ਜਿਲੇ ਦੇ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਸ੍ਰੀ ਅਰੁਣ ਕੁਮਾਰ ਦੀ ਨਿਗਰਾਨੀ ਵਿਚ 19 ਦਸੰਬਰ ਤੋਂ 22 ਦਸੰਬਰ ਤੱਕ ਟੂਰ ਉਪਰ ਆਏ ਨੇ। ਇਸ ਸ਼ਹੀਦੀ ਸਮਾਰਕ ਵਿਚ ਜਾਣ ਤੋਂ ਪਹਿਲਾਂ ਇਨਾ ਨੂੰ ਸਮਾਰਕ ਦੇ ਮੁਲਾਜ਼ਮ ਸ੍ਰੀ ਕੇ.ਸੀ.ਭਾਰਦਵਾਜ ਵਲੋਂ ਜਿੱਥੇ ਇਸ ਸ਼ਹੀਦੀ ਸਮਾਰਕ ਉਪਰ ਵਿਸਥਾਰ ਪੂਰਵਕ ਚਾਨਣਾ ਪਾਉਂਦੇ ਦਸਿਆ ਕਿ ਇਸ ਕੇਂਦਰੀ ਪੁਲਸ ਮੈਮੋਰੀਅਲ ਹਰੇਕ ਸ਼ਨੀਵਾਰ ਤੇ ਐਤਵਾਰ ਨੂੰ ਕੇਂਦਰੀ ਪੁਲਸ ਜਵਾਨਾਂ ਵਲੋਂ ਸਰਧਾਂਜਲੀ ਦਿੱਤੀ ਜਾਂਦੀ ਹੈ ਤੇ ਇਸ ਸਮਾਰਕ ਅੰਦਰ 36000 ਸ਼ਹੀਦ ਜਵਾਨਾਂ ਦੀ ਸੂਚੀ ਲਗਾਈ ਹੋਈ ਹੈ।
ਇਸ ਸਮਾਰਕ ਵਿਚ ਬਣੇ ਸਿਨੇਮਾ ਹਾਲ ਦਾ ਵੀ ਇਨਾ ਵਲੋਂ ਖੂਬ ਅਨੰਦ ਮਾਣਿਆ ਗਿਆ ਤੇ ਹਰੇਕ ਸਾਲ 21 ਅਕਤੂਬਰ ਵਾਲੇ ਦਿਨ ਮਨਾਏ ਜਾਂਦੇ ਪੁਲਸ ਸ਼ਹੀਦ ਸਮਾਗਮ ਦੀ ਬਣੀ ਦੇਸ਼ ਦੇ ਪ੍ਰਧਾਨ ਮੰਤਰੀ ਵਲੋਂ ਦਿੱਤੀ ਗਈ ਸਰਧਾਂਜਲੀ ਤੇ ਬਣੀ ਫਿਲਮ ਵੀ ਵਿਖਾਈ ਗਈ।

Comment here

Verified by MonsterInsights