ਅੰਮ੍ਰਿਤਸਰ ਵਿੱਚ ਲਗਾਤਾਰ ਹੀ ਕ੍ਰਾਈਮ ਦੀਆਂ ਵਾਰਦਾਤਾਂ ਵੱਧਦੀਆਂ ਹੋਈ ਦਿਖਾਈ ਦੇ ਰਹੀਆਂ ਤਾਜ਼ਾ ਮਾਮਲਾ ਅੰਮ੍ਰਿਤਸਰ ਦਿਹਾਤੀ ਇਲਾਕੇ ਦਾ ਹੈ ਜਿੱਥੇ ਕਿ ਅੰਮ੍ਰਿਤਸਰ ਦੇਹਾਤੀ ਅਧੀਨ ਆਉਂਦੇ ਪਿੰਡ ਬੋਪਾ ਰਾਏ ਕਲਾ ਦੇ ਵਿੱਚ ਇੱਕ ਐਲੀਮੈਂਟਰੀ ਟੀਚਰ ਯੂਨੀਅਨ ਅੰਮ੍ਰਿਤਸਰ ਦੇ ਜ਼ਿਲ੍ਾ ਪ੍ਰਧਾਨ ਸਤਬੀਰ ਸਿੰਘ ਬੋਪਾਰਾਏ ਨੇ ਬੀਤੀ ਰਾਤ ਗੋਲੀ ਮਾਰ ਕੇ ਇੱਕ ਨੌਜਵਾਨ ਗੁਰਮੀਤ ਸਿੰਘ ਨਾਮਕ ਨੌਜਵਾਨ ਦਾ ਕਤਲ ਕਰ ਦਿੱਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਿਕ ਨੌਜਵਾਨ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਬੀਤੀ ਰਾਤ 9 ਵਜੇ ਉਹਨਾਂ ਦਾ ਲੜਕਾ ਗਲੀ ਦੇ ਵਿੱਚ ਖੜਾ ਸੀ। ਥੋੜੀ ਦੇਰ ਬਾਅਦ ਹੀ ਉਹਨਾਂ ਨੂੰ ਗਲੀ ਦੇ ਵਿੱਚੋਂ ਰੋਲੇ ਦੀ ਆਵਾਜ਼ ਸੁਣਾਈ ਦਿੱਤੀ ਉਸ ਤੋਂ ਬਾਅਦ ਉਹਨਾਂ ਨੇ ਘਰ ਦੇ ਬਾਹਰ ਜਾ ਕੇ ਵੇਖਿਆ ਤਾਂ ਸਤਬੀਰ ਸਿੰਘ ਨਾਮਕ ਨੌਜਵਾਨ ਆਪਣੇ ਸਾਥੀਆਂ ਦੇ ਨਾਲ ਉਹਨਾਂ ਦੇ ਬੇਟੇ ਗੁਰਮੀਤ ਸਿੰਘ ਨਾਲ ਗਾਲੀ ਗਲੋਚ ਕਰ ਰਿਹਾ ਸੀ ਅਤੇ ਇਸ ਦੌਰਾਨ ਸਤਬੀਰ ਸਿੰਘ ਨੇ ਆਪਣੀ ਬਾਰਾ ਬੋਰ ਰਾਈਫਲ ਦੇ ਨਾਲ ਉਹਨਾਂ ਦੇ ਲੜਕੇ ਗੁਰਮੀਤ ਸਿੰਘ ਨੂੰ ਗੋਲੀ ਮਾਰ ਦਿੱਤੀ। ਜਿਸ ਦੀ ਕਿ ਮੌਕੇ ਤੇ ਮੌਤ ਹੋ ਗਈ। ਤੇ ਹੀ ਪਰਿਵਾਰਿਕ ਮੈਂਬਰਾਂ ਨੇ ਰੋ ਰੋ ਕੇ ਪੁਲਿਸ ਪਾਸੋਂ ਇਨਸਾਫ਼ ਦੀ ਗੁਹਾਰ ਲਗਾਈ ਦੱਸਿਆ ਕਿ ਸਤਬੀਰ ਸਿੰਘ ਦੇ ਨਾਲ ਉਹਨਾਂ ਦੀ ਵੋਟਾਂ ਨੂੰ ਲੈ ਕੇ ਰੰਜਿਸ਼ ਚਲਦੀ ਆ ਰਹੀ ਸੀ ਜਿਸ ਕਰਕੇ ਹੀ ਉਹਨਾਂ ਨੇ ਸਾਡੇ ਤੇ ਹਮਲਾ ਕੀਤਾ ਹੈ। ਉਹਨਾਂ ਨੇ ਦੱਸਿਆ ਕਿ ਆਰੋਪੀਆਂ ਦੇ ਵਿਦੇਸ਼ ਦੇ ਵੀਜ਼ੇ ਲੱਗੇ ਹੋਏ ਹਨ ਅਤੇ ਸਾਨੂੰ ਸ਼ੱਕ ਹੈ ਕਿ ਉਹ ਵਿਦੇਸ਼ ਨਾ ਚਲੇ ਜਾਣ ਦੂਜੇ ਪਾਸੇ ਇਸ ਮਾਮਲੇ ਚ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਕਿ ਉਹਨਾਂ ਵੱਲੋਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿੱਤਾ ਹੈ। ਅਤੇ ਇੱਕ ਵਿਅਕਤੀ ਦੀ ਮੌਕੇ ਤੇ ਗ੍ਰਿਫਤਾਰੀ ਵੀ ਹੋਈ ਹੈ ਫਿਲਹਾਲ ਪੁਲਿਸ ਇਸ ਮਾਮਲੇ ਚ ਇਹ ਜਾਂਚ ਕਰ ਰਹੀ ਹੈ।
ਬੋਪਾਰਾਏ ਕਲਾ ਪਿੰਡ ਵਿੱਚ ਵੋਟਾਂ ਦੀ ਰੰਜਿਸ਼ ਦੇ ਚਲਦਿਆਂ ਨੌਜਵਾਨ ਦਾ ਗੋਲੀਆਂ ਮਾਰ ਕੇ ਕੀਤਾ ਕਤਲ
December 26, 20240
Related Articles
January 1, 20230
नए साल पर बेटे को याद कर भावुक हुईं मूसेवाला की मां, कहा- ‘सिद्धू सबके सुख की कामना करते थे…’
नए साल के पहले दिन सिद्धू मूसेवाला की मां चरण कौर की बातें अपने प्रशंसकों से सुनकर भावुक हो गए। रविवार को उन्होंने गांव मूसा दी हवेली में प्रशंसकों से मुलाकात की. जैसा कि सिद्धू मूसेवाला के पिता बलकौर
Read More
August 26, 20220
ਮੂਸੇਵਾਲਾ ਦੇ ਇਨਸਾਫ ਲਈ ਸੜਕ ‘ਤੇ ਉਤਰਨਗੇ ਮਾਪੇ, ਮਾਨਸਾ ਤੋਂ ਅੱਜ ਕੱਢਿਆ ਜਾਵੇਗਾ ਕੈਂਡਲ ਮਾਰਚ
ਸਿੱਧੂ ਮੂਸੇਵਾਲਾ ਦੇ ਇਨਸਾਫ ਲਈ ਅੱਜ ਮਾਨਸਾ ‘ਚ ਕੈਂਡਲ ਮਾਰਚ ਕੱਢਿਆ ਜਾਵੇਗਾ ਜਿਸ ਦੀ ਅਗਵਾਈ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਤੇ ਮਾਂ ਚਰਨ ਕੌਰ ਕਰੇਗੀ। ਮੂਸੇਵਾਲਾ ਦੇ ਪਿਤਾ ਨੇ ਪ੍ਰਸ਼ੰਸਕਾਂ ਨੂੰ ਦੱਸਿਆ ਕਿ ਇਹ ਕੈਂਡਲ ਮਾਰਚ ਸ਼ਾਮ 4 ਵਜੇ ਦੇ ਬਾਅ
Read More
September 22, 20210
ਹਰਿਆਣਾ ਸਰਕਾਰ ਵੱਲੋਂ ਵੱਡਾ ਫੇਰਬਦਲ, 5 IAS ਤੇ 16 HCS ਅਧਿਕਾਰੀਆਂ ਦੇ ਤਬਾਦਲੇ ਦੇ ਹੁਕਮ ਜਾਰੀ
ਹਰਿਆਣਾ ਸਰਕਾਰ ਵੱਲੋਂ ਵੱਡੇ ਪੱਧਰ ‘ਤੇ ਆਈ. ਏ. ਐੱਸ. ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਹਰਿਆਣਾ ਸਰਕਾਰ ਨੇ 5 ਆਈ. ਏ. ਐੱਸ. ਤੇ 16 ਐੱਚ. ਸੀ. ਐੱਸ. ਅਧਿਕਾਰੀਆਂ ਦੇ ਤਬਾਦਲੇ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ। ਟਰਾਂਸਫਰ ਹੋਏ ਅਧਿਕਾਰੀਆਂ ਦੀ
Read More
Comment here