Site icon SMZ NEWS

ਅੰਮ੍ਰਿਤਸਰ ਪੁਲਿਸ ਨੇ 1 ਹਜ਼ਾਰ 20 ਗੱਟੂ (ਚਾਈਨਾਂ ਡੋਰ), ਕੰਟੇਨਰ ਸਮੇਤ 2 ਲੋਕਾਂ ਨੂੰ ਕੀਤਾ ਕਾਬੂ

ਅੰਮ੍ਰਿਤਸਰ ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਜੀ ਦੇ ਦਿਸ਼ਾ ਨਿਰਦੇਸ਼ਾ ਤੇ ਮਾੜੇ ਅੰਸਰਾਂ ਦੇ ਖਿਲਾਫ ਕਾਰਵਾਈ ਕਰਦੇ ਹੋਏ ਪੁਲਿਸ ਵੱਲੋਂ ਪਾਬੰਧੀ ਸੁਦਾ ਚਾਈਨਾਂ ਡੌਰ ਵੇਚਣ ਵਾਲਿਆ ਦੇ ਖਿਲਾਫ਼ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਹਨ, ਜਿਸਤੇ ਤਹਿਤ ਅੰਮ੍ਰਿਤਸਰ ਪੁਲਿਸ ਨੇ ਗੁਪਤ ਸੂਚਨਾਂ ਦੇ ਅਧਾਰ ਤੇ ਕਾਰਵਾਈ ਕਰਦੇ ਹੋਏ ਦੋ ਲੋਕਾਂ ਨੂੰ 1 ਹਜ਼ਾਰ 20 ਚਾਈਨਾ ਡੋਰ ਦੇ ਗਟੂਆਂ ਸਮੇਤ ਗ੍ਰਿਫਤਾਰ ਕੀਤਾ ਹੈ। ਜਿਸ ਸਬੰਧ ਵਿੱਚ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਉੱਥੇ ਹੀ ਇਹਨਾਂ ਕੋਲੋਂ ਸਖਤੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਇਨੀ ਵੱਡੀ ਮਾਤਰਾ ਵਿੱਚ ਇਹ ਚਾਈਨਾ ਡੋਰ ਵਾਲੇ ਗੱਟੂ ਕਿੱਥੋਂ ਲੈ ਕੇ ਆਏ ਸੀ ਅੱਗੇ ਅਤੇ ਅੱਗੇ ਕਿੱਥੇ ਵੇਚਦੇ ਸੀ|

Exit mobile version