ਮੌਸਮ ਵਿਭਾਗ ਮੁਤਾਬਕ ਚੰਡੀਗੜ੍ਹ, ਅੰਮ੍ਰਿਤਸਰ, ਲੁਧਿਆਣਾ ਵਿਚ ਪਾਰਾ 6 ਤੋਂ 20 ਡਿਗਰੀ ਵਿਚਾਲੇ ਰਹੇਗਾ, ਜਦਕਿ ਜਲੰਧਰ ਵਿਚ 5 ਤੋਂ 20 ਡਿਗਰੀ, ਪਟਿਆਲਾ ਵਿਚ 7 ਤੋਂ 21 ਡਿਗਰੀ ਤੇ ਮੋਹਾਲੀ ਵਿਚ 6 ਤੋਂ 21 ਡਿਗਰੀ ਵਿਚਾਲੇ ਰਹੇਗਾ। ਪਿਛਲੇ 24 ਘੰਟਿਆਂ ਵਿੱਚ ਪੰਜਾਬ ਦਾ ਤਾਪਮਾਨ 4.7 ਡਿਗਰੀ ਵੱਧ ਰਿਹਾ ਹੈ। ਹੁਸ਼ਿਆਰਪੁਰ ਵਿੱਚ ਸਭ ਤੋਂ ਵੱਧ 21.6 ਡਿਗਰੀ ਪਾਰਾ ਦਰਜ ਕੀਤਾ ਗਿਆ ਹੈ। ਇਸੇ ਤਰ੍ਹਾਂ ਚੰਡੀਗੜ੍ਹ ਦਾ ਪਾਰਾ 20.1 ਡਿਗਰੀ ਦਰਜ ਕੀਤਾ ਗਿਆ ਹੈ। ਪਾਰੇ ਵਿੱਚ 6.4 ਡਿਗਰੀ ਦਾ ਵਾਧਾ ਹੋਇਆ ਹੈ। ਗੁਰਦਾਸਪੁਰ ਵਿੱਚ ਸਭ ਤੋਂ ਘੱਟ 4.6 ਡਿਗਰੀ ਤਾਪਮਾਨ ਦਰਜ ਕੀਤਾ ਗਿਆ ਹੈ।
ਪੰਜਾਬ ਦੇ ਸਕੂਲਾਂ ਵਿਚ 26 ਦਸੰਬਰ ਤੋਂ 7 ਜਨਵਰੀ ਤੱਕ ਠੰਡ ਦੀਆਂ ਛੁੱਟੀਆਂ ਹੋ ਚੁੱਕੀਆਂ ਹਨ| ਜੇਕਰ ਸੂਬੇ ਵਿੱਚ ਠੰਡ ਅਤੇ ਧੁੰਦ ਦੇ ਵਧਣ ਦਾ ਆਸਾਰ ਹੋਇਆ ਤਾ ਇਹ ਛੁੱਟੀਆਂ ਹੋਰ ਵਧਾਈਆਂ ਜਾ ਸਕਦੀਆਂ ਹਨ |
Comment here