ਮੰਗਲਵਾਰ ਦੀ ਰਾਤ ਨੂੰ ਸ਼ਰਧਾਲੂਆਂ ਨਾਲ ਭਰੀ ਸ਼ਹੀਦੀ ਸਭਾ ਲਈ ਜਾ ਰਹੀ ਟ੍ਰੈਕਟਰ ਟਰਾਲੀ ਖੰਨਾ ਬੱਸ ਸਟੈਂਡ ਦੇ ਅੱਗੇ ਪੁੱਲ ਤੇ ਆਕੇ ਸੜਕ ਕਿਨਾਰੇ ਲੱਗੀ ਲੋਹੇ ਦੀ ਗਰਿੱਲ ਨਾਲ ਟਕਰਾਉਣ ਨਾਲ ਪਲਾਟ ਗਈ | ਜਿਸ ਵਿਚ 25 – 30 ਸ਼ਰਧਾਲੂ ਸਵਾਰ ਸਨ , ਜਿੰਨਾ ਵਿੱਚੋ ਇੱਕ ਜਖਮੀ ਹੋਗਿਆ | ਮੌਕਾ-ਏ-ਵਾਰਦਾਤ ਦੇਖਣ ਸਾਲੇ ਚਸ਼ਮਦੀਦਾਂ ਨੇ ਦਸਿਆ ਕੇ ਟ੍ਰੈਕਟਰ ਟਰਾਲੀ ਦੀ ਰਫਤਾਰ ਇੰਨੀ ਤੇਜ਼ ਸੀ ਕੇ ਟਰੈਕਟਰ ਟਰਾਲੀ 2 ਹਿੱਸਿਆਂ ਵਿਚ ਟੁੱਟ ਗਈ| ਘਟਨਾ ਤੋਂ ਬਾਅਦ ਫਲਾਈਓਵਰ ਤੇ ਜਾਮ ਲੱਗ ਗਿਆ| ਕਾਫੀ ਸਮੇ ਦੀ ਮੇਹਨਤ ਤੋਂ ਬਾਅਦ ਜਖਮੀਆਂ ਨੂੰ ਪੁਲਿਸ ਦੁਆਰਾ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ|