ਦੇਸ਼ ਭਰ ਦੇ ਵਿੱਚ ਕੈਂਸਰ ਵਰਗੀ ਨਾ ਮੁਰਾਦ ਬਿਮਾਰੀ ਦੀ ਗਿਣਤੀ ਦਿਨੋ ਦਿਨ ਵੱਧਦੀ ਜਾ ਰਹੀ ਹੈ!ਇਸ ਬੀਮਾਰੀ ਨਾਲ ਜਿੱਥੇ ਗਰੀਬ,ਮੱਧਮ ਵਰਗ ਪਰਿਵਾਰ ਦੇ ਲੋਕਾਂ ਨੂੰ ਆਪਣੀ ਚਪੇਟ ਵਿੱਚ ਲਿਆ ਹੈ,ਉੱਥੇ ਜ਼ੇਕਰ ਗੱਲ ਦੇਸ਼ ਦੇ ਨਾਮਵਾਰ ਸਪੋਰਟਸਮੈਨ ਨਾਮੀ ਕਲਾਕਾਰਾਂ, ਫਿਲਮਸਟਾਰਾਂ ਦੀ ਕਰੀਏ ਤਾਂ ਉਹ ਵੀ ਇਸ ਬਿਮਾਰੀ ਤੋਂ ਨਹੀਂ ਬਚ ਸਕੇ!ਹਲਕਾ ਅਜਨਾਲਾ ਦੇ ਛੋਟੇ ਜਿਹੇ ਪਿੰਡ ਗ੍ਰੰਥਗੜ੍ਹ ਦਾ ਨੁਜਵਾਨ ਸਨਮ ਕਾਹਲੋਂ ਆਪਣੇ ਸੁਨਹਿਰੀ ਭਵਿੱਖ ਲਈ ਆਸਟ੍ਰੇਲੀਆ ਦੀ ਧਰਤੀ ਤੇ ਉੱਚ ਸਿੱਖਿਆ ਪ੍ਰਾਪਤ ਕਰਨ ਤੋਂ ਬਾਅਦ
ਸਨਮ ਕਾਹਲੋਂ ਪਿਛਲੇ ਲੰਮੇ ਸਮੇਂ ਤੋਂ ਕੈੰਸਰ ਦੇ ਕੈੰਪ ਲਗਾ ਕੇ ਇਸ ਨਾਮੁਰਾਦ ਬੀਮਾਰੀ ਖਿਲਾਫ਼ ਲੋਕਾਂ ਨੂੰ ਜਾਗਰੂਕ ਕਰ ਰਹੇ ਹਨ !ਸਨਮ ਕਾਹਲੋਂ ਵਲੋਂ ਵਰਲਡ ਕੈਂਸਰ ਕੇਅਰ ਸੰਸਥਾ ਦੇ ਸਹਿਯੋਗ ਨਾਲ ਪਿਛਲੇ ਕਈ ਸਾਲਾਂ ਤੋਂ ਮੈਡੀਕਲ ਕੈਂਪਾਂ ਦੀ ਸ਼ੁਰੂਆਤ ਕੀਤੀ ਗਈ ਸੀ। ਹਰ ਸਾਲ ਲੱਗਣ ਵਾਲੇ ਮੈਡੀਕਲ ਕੈਂਪਾਂ ਵਿੱਚ ਵਰਲਡ ਕੈਂਸਰ ਕੇਅਰ ਦੇ ਮੁਖੀ ਕੁਲਵੰਤ ਧਾਲੀਵਾਲ ਵੀ ਪਹੁੰਚਦੇ ਹਨ! ਇਸ ਸੰਬੰਧੀ ਜਾਣਕਾਰੀ ਦਿੰਦੇਆ ਵਰਲਡ ਕੈਂਸਰ ਕੇਅਰ ਆਸਟਰੇਲੀਆ ਦੇ ਅੰਬੈਸਡਰ ਸਨਮ ਕਾਹਲੋਂ ਨੇ ਦੱਸਿਆ ਅਸੀਂ ਪਿਛਲੇ ਕਈ ਸਾਲਾ ਤੋਂ ਮੈਡੀਕਲ ਕੈੰਪ ਲਗਾ ਰਹੇ!ਇਸ ਵਾਰ ਵੀ ਮੈਡੀਕਲ ਕੈਂਪ ਲਗਾਏ ਜਾਣਗੇ, ਪੂਰੇ ਅੰਮ੍ਰਿਤਸਰ ਜ਼ਿਲ੍ਹੇ ਵਿੱਚ 20 ਮੈਡੀਕਲ ਕੈਂਪ ਲਗਾਏ ਜਾਣਗੇ!ਜਿਨਾਂ ਦੀ ਸ਼ੁਰੂਆਤ 26 ਦਸੰਬਰ ਅਜਨਾਲਾ ਤੋਂ ਕੀਤੀ ਜਾਵੇਗੀ ਅਤੇ ਇਹ ਕੈਂਪ ਲਗਾਤਾਰ ਚੱਲਣਗੇ!ਉਹਨਾਂ ਅੱਗੇ ਕਿਹਾ 10 ਕੈਂਪ ਹਲਕਾ ਅਜਨਾਲਾ ਵਿੱਚ ਲਗਾਏ ਜਾਣਗੇ ਅਤੇ 10 ਕੈਂਪ ਹੋਰਨਾ ਵੱਖ-ਵੱਖ ਥਾਵਾਂ ਉੱਤੇ ਲਗਾਏ ਜਾਣਗੇ!ਸਨਮ ਕਾਹਲੋਂ ਨੇ ਦੱਸਿਆ ਕੀ ਉਹਨਾਂ ਦੀ ਦਾਦੀ ਦੀ ਕੈੰਸਰ ਨਾਲ ਮੌਤ ਹੁਈ ਸੀ,ਜਿਸ ਤੋਂ ਬਾਅਦ ਉਹਨਾਂ ਸੋਚਿਆ ਕੀ ਕੈੰਸਰ ਤੋਂ ਲੋਕਾਂ ਨੂੰ ਬਚਾਇਆ ਜਾਣਾ ਚਾਹੀਦਾ ਹੈ!ਸਨਮ ਕਾਹਲੋਂ ਨੇ ਅੱਗੇ ਦੱਸਿਆ ਇਹਨਾਂ ਕੈਂਪਾਂ ਦੀ ਬੋਰਡਰ ਏਰੀਏ ਨੂੰ ਬਹੁਤ ਜਿਆਦਾ ਜਰੂਰਤ ਹੈ! ਜੋ ਹੋਣ ਡਾਟਾ ਰਿਲੀਜ ਕੀਤਾ ਗਿਆ ਹੈ ਉਸ ਦੇ ਮੁਤਾਬਿਕ ਬੋਰਡਰ ਏਰੀਜ਼ ਦੇ ਵਿੱਚ ਇਹਨਾਂ ਕੈਂਪਾਂ ਦੀ ਬਹੁਤ ਵੱਡੀ ਜਰੂਰਤ ਹੈ! ਸਨਮ ਕਾਹਲੋਂ ਨੇ ਅੱਗੇ ਦੱਸਿਆ ਇਨਾ ਕੈਂਪਾਂ ਦੇ ਵਿੱਚ ਕੈਂਸਰ ਦੇ ਨਾਲ ਨਾਲ ਸ਼ੁਗਰ ਬਲੱਡ ਪ੍ਰੈਸ਼ਰ ਸਰੀਰ ਦੇ ਹੋਰ ਵੀ ਜਰੂਰੀ ਟੈਸਟ ਕੀਤੇ ਜਾਣਗੇ! ਉਹਨਾਂ ਅੱਗੇ ਕਿਹਾ ਇਸ ਕੈਂਪ ਵਿੱਚ ਵੀਲ ਚੇਅਰ, ਵਾਕਰ, ਨਜ਼ਰ ਵਾਲੀਆਂ ਐਨਕਾਂ ਵੀ ਦਿੱਤੀਆਂ ਜਾਣਗੀਆਂ! ਉਨਾਂ ਨੇ ਹਲਕਾ ਅਜਨਾਲਾ ਅਤੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਇਸ ਮੈਡੀਕਲ ਕੈਂਪ ਵਿੱਚ ਵੱਡੀ ਗਿਣਤੀ ਵਿੱਚ ਪਹੁੰਚ ਕੇ ਆਪਣੇ ਟੈਸਟ ਕਰਵਾਉ ਅਤੇ ਲੋਕਾਂ ਨਾਲ ਵੀ ਇਹ ਕੈਂਪ ਦੀ ਜਾਣਕਾਰੀ ਸਾਂਝੀ ਕਰੋ!