ਅੰਮ੍ਰਿਤਸਰ ਦੇ ਪਿੰਡ ਮਾਹਲ ਰਾਮ ਤੀਰਥ ਰੋਡ ਦੀ ਰਹਿਣ ਵਾਲੀ ਐਨ.ਆਰ.ਆਈ. ਤੇ ਵਿਧਵਾ ਔਰਤ ਮਨਪ੍ਰੀਤ ਕੌਰ ਸੰਧੂ ਨੇ ਆਪਣੇ ਜੇਠ ਤੇ ਲਗਾਏ ਜਮੀਨ ਹੜੱਪਣ ਦੇ ਦੋਸ਼, ਗੱਲਬਾਤ ਕਰਦੇ ਹੋਏ ਮਨਪ੍ਰੀਤ ਕੌਰ ਸੰਧੂ ਨੇ ਦੱਸਿਆ ਕਿ ਮੈਂ ਇੰਡੀਆ ਆਈ ਤਾਂ ਮੈਨੂੰ ਪਤਾ ਲੱਗਾ ਕਿ ਮੇਰੇ ਜੇਠ ਨੇ ਝੂਠੇ ਰਜਿਸਟਰੀਆਂ ਕਰਾ ਕੇ ਸਾਰੀ ਜਗ੍ਹਾ ਵੇਚ ਦਿੱਤੀ, ਅੱਜ ਮੈਂ ਆਪਣੇ ਪਲਾਟ ਤੇ ਉਸਾਰੀ ਕਰਨ ਲੱਗੀ ਤਾਂ ਮੇਰੇ ਜੇਠ ਨੇ ਪੁਲਿਸ ਨੂੰ ਬੁਲਾ ਕੇ ਸਾਰਾ ਕੰਮ ਰੋਕ ਦਿੱਤਾ, ਮਨਪ੍ਰੀਤ ਕੌਰ ਸੰਧੂ ਨੇ ਕਿਹਾ ਕਿ ਇਸ ਪਲਾਟ ਦੀ ਰਜਿਸਟਰੀ ਮੇਰੇ ਨਾਂ ਤੇ ਹੈ, ਜੇਕਰ ਮੇਰੇ ਜੇਠ ਤੇ ਨਾਮ ਤੇ ਰਜਿਸਟਰੀ ਆ ਤੇ ਪੁਲਿਸ ਨੂੰ ਦਿਖਾਈ ਜਾਵੇ, ਉਹਨਾਂ ਨੇ ਕਿਹਾ ਕਿ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਨੂੰ ਪਹਿਲਾਂ ਹੀ ਦਰਖਾਸਤ ਦਿੱਤੀ ਪਰ ਜਿਹੜੀ ਬਣਦੀ ਕਾਰਵਾਈ ਉਹ ਨਹੀਂ ਕੀਤੀ, ਮਨਪ੍ਰੀਤ ਕੌਰ ਸੰਧੂ ਨੇ ਕਿਹਾ ਕਿ ਮੈਨੂੰ ਆਪਣੇ ਜੇਠ ਤੋਂ ਖਤਰਾ ਹੈ ਕੱਲ ਨੂੰ ਅਗਰ ਮੈਨੂੰ ਜਾਂ ਮੇਰੇ ਬੱਚਿਆਂ ਨੂੰ ਕੁਝ ਹੁੰਦਾ ਹੈ ਤਾਂ ਉਸਦੀ ਜਿੰਮੇਵਾਰੀ ਮੇਰੇ ਜੇਠ ਦੀ ਹੋਵੇਗੀ| ਇਸ ਸਬੰਧ ਦੇ ਵਿੱਚ ਜਦ ਦੂਸਰੀ ਧਿਰ ਅਮਰਬੀਰ ਸੰਧੂ ਨਾਲ ਫੋਨ ਤੇ ਗੱਲਬਾਤ ਕਰਦੇ ਹੋਏ ਕਿਹਾ ਕਿ ਮੈਂ ਇਸ ਟਾਈਮ ਬਾਹਰ ਹਾਂ, ਇਸ ਪਲਾਟ ਦੇ ਰਜਿਸਟਰੀ ਮੇਰੇ ਨਾਮ ਤੇ ਹੈ, ਉਹਨਾਂ ਨੇ ਕਿਹਾ ਕਿ ਇਸ ਕਰਕੇ ਮੈਂ ਪੁਲਿਸ ਨੂੰ ਸੂਚਨਾ ਦਿੱਤੀ, ਕਿ ਮੇਰੇ ਪਲਾਟ ਤੇ ਕਬਜ਼ਾ ਕੀਤਾ ਜਾ ਰਿਹਾ ਹੈ। ਉਹਨਾਂ ਨੇ ਕਿਹਾ ਕਿ ਮਨਪ੍ਰੀਤ ਸੰਧੂ ਦੇ ਪਤੀ ਨੇ ਆਪਣੇ ਹਿੱਸੇ ਦੇ ਪਲਾਟ ਵੇਚ ਦਿੱਤੇ, ਇਸ ਸਬੰਧ ਦੇ ਵਿੱਚ ਅਦਾਲਤ ਜੋ ਵੀ ਫੈਸਲਾ ਕਰੇਗੀ ਸਾਨੂੰ ਮਨਜ਼ੂਰ ਹੋਵੇਗਾ। ਇਸ ਸਬੰਧ ਵਿੱਚ ਪੁਲਿਸ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਅਮਨਦੀਪ ਕੌਰ ਨੇ 112 ਕਾਲ ਕਰਕੇ ਸੂਚਨਾਂ ਦਿੱਤੀ ਕਿ ਮੇਰੀ ਜੇਠਾਣੀ ਮਨਪ੍ਰੀਤ ਕੌਰ ਸੰਧੂ ਮੇਰੇ ਪਲਾਟ ਤੇ ਕਬਜ਼ਾ ਕਰ ਰਹੀ, ਅਸੀਂ ਮੌਕੇ ਤੇ ਪਹੁੰਚੇ ਕੇ ਕੰਮ ਨੂੰ ਰੋਕ ਦਿੱਤਾ, ਦੋਨਾਂ ਧਿਰਾਂ ਨੂੰ ਕਾਗਜ਼ਾਤ ਲੈ ਕੇ ਚੌਂਕੀ ਆਉਣ ਲਈ ਕਿਹਾ, ਜੋ ਵੀ ਬਣਦੀ ਕਾਰਵਾਈ ਕੀਤੀ ਜਾਵੇਗੀ |
Comment here