News

ਭਰਤ ਭੂਸ਼ਣ ਆਸ਼ੂ ਜਮਾਨਤ ਮਿਲਣ ਤੋਂ ਬਾਅਦ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਪਹੁੰਚੇ

ਅੰਮ੍ਰਿਤਸਰ ਅੱਜ ਕਾਂਗਰਸ ਦੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਸੱਚਖੰਡ ਸ਼੍ਰੀ ਹਰਿਮੰਦਿਰ ਸਾਹਿਬ ਨਤਮਸਤਕ ਹੋਣ ਦੇ ਲਈ ਪੁੱਜੇ ਇਸ ਮੌਕੇ ਉਹਨਾਂ ਗੁਰੂ ਘਰ ਵਿੱਚ ਮੱਥਾ ਟੇਕਿਆ ਤੇ ਸਰਬਤ ਦੇ ਭਲੇ ਦੀ ਅਰਦਾਸ ਕੀਤੀ ਉੱਥੇ ਹੀ ਉਹਨਾਂ ਕਿਹਾ ਕਿ ਅੱਜ ਜਮਾਨਤ ਮਿਲਣ ਤੋਂ ਬਾਅਦ ਮੈਂ ਗੁਰੂ ਘਰ ਵਿੱਚ ਨਤਮਸਤਕ ਹੋਣ ਦੇ ਲਈ ਪੁੱਜਾ ਹਾਂ ਉਹਨਾਂ ਕਿਹਾ ਕਿ ਇਹ ਮੇਰਾ ਨਿੱਜੀ ਦੌਰਾ ਹੈ ਅੱਜ ਮੈਂ ਸਿਰਫ ਗੁਰੂ ਘਰ ਮੱਥਾ ਟੇਕਣ ਦੇ ਲਈ ਆਇਆ ਹਾਂ ਕੋਈ ਪੋਲੀਟੀਕਲ ਗੱਲ ਨਹੀਂ ਕਰਾਂਗਾ ਤੇ ਨਾ ਹੀ ਕੋਈ ਪੋਲੀਟੀਕਲ ਬਿਆਨ ਦਵਾਂਗਾ ਉਹਨਾਂ ਕਿਹਾ ਕਿ ਅੱਜ ਸਿਰਫ ਗੁਰੂ ਘਰ ਹੀ ਮੱਥਾ ਟੇਕਣ ਲਈ ਪੁੱਜੇ ਹਾਂ ਉੱਥੇ ਹੀ ਉਹਨਾਂ ਕਿਹਾ ਕਿ 14 ਜਨਵਰੀ ਨੂੰ ਉਹਨਾਂ ਦੀ ਕੋਰਟ ਵਿੱਚ ਪੇਸ਼ੀ ਹੈ ਤੇ ਉਸਦਾ ਆਦੇਸ਼ ਮੰਨਣਗੇ ਲੁਧਿਆਣੇ ਦੇ ਮੇਅਰ ਦੀਆਂ ਚਰਚਾਵਾਂ ਨੂੰ ਲੈ ਕੇ ਬੋਲੇ ਇਹ ਗੱਲਾਂ ਬਾਤਾਂ ਬੈਠ ਕੇ ਕੀਤੀਆਂ ਜਾਣਗੀਆਂ ਅੱਜ ਸਿਰਫ ਹਰਿਮੰਦਰ ਸਾਹਿਬ ਨਤਮਸਤਕ ਹੋਣ ਆਇਆ ਹਾਂ |

Comment here

Verified by MonsterInsights