News

ਗਰੀਬ ਦਾ ਢਾਹ ਦਿੱਤਾ ਸੀ ਘਰ,ਸਿੱਖ ਜਥੇਬੰਦੀਆਂ ਤੇ ਸਮਾਜ ਸੇਵੀ ਆਕੇ ਖੜ ਗਏ ਗਰੀਬ ਨਾਲ,ਉਸੇ ਜਗ੍ਹਾ ਤੇ ਘਰ ਬਣਾਕੇ ਦੇਣ ਦੀ ਕੀਤੀ ਸ਼ੁਰੂਆਤ

ਪੁਰਾਣੀ ਤਸਵੀਰ

ਮਾਮਲਾ ਗੁਰਦਾਸਪੁਰ ਦੇ ਪਿੰਡ ਭੰਡਵਾਂ ਤੋਂ ਬੀਤੀ 14 ਦਿਸੰਬਰ ਨੂੰ ਸਾਹਮਣੇ ਆਇਆ ਸੀ ਜਿਥੇ ਇਕ ਗਰੀਬਣੀ ਭੈਣ ਦੇ ਘਰ ਦੀ ਛੱਤ ਪਿੰਡ ਦੇ ਹੀ ਦੋ ਲੋਕਾਂ ਵਲੋਂ ਖੋਹ ਲਈ ਗਈ ਉਸਦਾ ਘਰ ਢਹਿਢੇਰੀ ਕਰਕੇ ਮਲਬੇ ਚ ਤਬਦੀਲ ਕਰ ਦਿੱਤਾ ਸੀ ਭੈਣ ਨੇ ਅਤੇ ਉਸਦੇ ਪਰਿਵਾਰ ਦੀ ਵੀਡੀਓ ਤੇਜੀ ਨਾਲ ਵਾਇਰਲ ਹੋਈ ਸੀ ਉਸ ਗਰੀਬਣੀ ਭੈਣ ਦੇ ਹਾੜੇ ਤੇ ਵੈਣ ਸੁਣ ਕੇ ਹਰ ਇਕ ਦਾ ਹਿਰਦਾ ਵਲੂੰਧਰਿਆ ਗਿਆ ਸੀ ਪਰ ਹੁਣ ਸਿੱਖ ਜਥੇਬੰਦੀਆਂ ਅਤੇ ਸਮਾਜਸੇਵੀ ਲੋਕਾਂ ਨੇ ਗਰੀਬ ਦੀ ਬਾਂਹ ਫੜੀ ਅਤੇ ਉਸਦਾ ਘਰ ਉਸੇ ਹੀ ਜਗ੍ਹਾ ਤੇ ਨਵੇਂ ਸਿਰੇ ਤੋਂ ਬਣਾ ਕੇ ਦੇਣ ਦੇ ਕੰਮ ਦੀ ਸ਼ੁਰੂਆਤ ਕੀਤੀ ਗਈ ਇਸ ਮੌਕੇ ਉਹ ਭੈਣ ਤੇ ਉਸਦਾ ਪਤੀ ਕਾਫੀ ਖੁਸ਼ ਨਜਰ ਆਏ ਅਤੇ ਜਥੇਬੰਦੀਆਂ ਦਾ ਧੰਨਵਾਦ ਕਰਦੇ ਨਜ਼ਰ ਆਏ ਇਸ ਮੌਕੇ ਸਿੱਖ ਜਥੇਬੰਦੀਆਂ ਦੇ ਆਗੂਆਂ ਸਮੇਤ ਸਮਾਜ ਸੇਵੀ ਲੋਕਾਂ ਅਤੇ ਪਿੰਡ ਵਾਸੀਆਂ ਦਾ ਕੀ ਕੁਝ ਕਹਿਣਾ ਸੀ ਆਉ ਤੁਹਾਨੂੰ ਵੀ ਸੁਣਾ ਦਿੰਦੇ ਹਾਂ|

Comment here

Verified by MonsterInsights