News

ਬੋਲੀਵੁੱਡ ਕਲਾਕਾਰ ਸੰਜੇ ਦੱਤ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ

ਅੰਮ੍ਰਿਤਸਰ ਬੋਲੀਵੁੱਡ ਕਲਾਕਾਰ ਸੰਜੇ ਦੱਤ ਗੁਰੂ ਨਗਰੀ ਅੰਮ੍ਰਿਤਸਰ ਪੁੱਜੇ ਤੇ ਇਸ ਮੌਕੇ ਉਨਾਂ ਸੱਚਖੰਡ ਸ੍ਰੀਹਰਿ ਮੰਦਰ ਸਾਹਿਬ ਗੁਰੂ ਘਰ ਵਿੱਚ ਮੱਥਾ ਟੇਕਿਆ ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਤੇ ਗੁਰਬਾਣੀ ਦਾ ਆਨੰਦ ਮਾਨਿਆ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸੰਜੀ ਦੱਤ ਨੇ ਕਿਹਾ ਕਿ ਉਹ ਪੰਜਾਬ ਆਏ ਹਨ ਉਹਨਾਂ ਦਾ ਆਪਣਾ ਇਹ ਪੰਜਾਬ ਹੈ ਪੰਜਾਬ ਵਿੱਚ ਆ ਕੇ ਉਹਨਾਂ ਨੂੰ ਬਹੁਤ ਵਧੀਆ ਲੱਗਾ ਖਾਸ ਕਰਕੇ ਅੰਮ੍ਰਿਤਸਰ ਵਿੱਚ ਇੱਥੋਂ ਦੇ ਲੋਕਾਂ ਦਾ ਕਾਫੀ ਪਿਆਰ ਮਿਲਿਆ ਉਹਨਾਂ ਕਿਹਾ ਕਿ ਇੱਥੇ ਅਸੀਂ ਇੱਕ ਫਿਲਮ ਦੀ ਸ਼ੂਟਿੰਗ ਦੇ ਸਿਲਸਿਲੇ ਵਿੱਚ ਆਏ ਹਾਂ ਤੇ ਅੱਜ ਗੁਰੂ ਘਰ ਮੱਥਾ ਟੇਕਣ ਦਾ ਮੌਕਾ ਮਿਲਿਆ ਬਾਬਾ ਜੀ ਕਿ ਆਸ਼ੀਰਵਾਦ ਲੈ ਕੇ ਚੱਲੇ ਹਾਂ
ਉਹਨਾਂ ਕਿਹਾ ਕਿ ਅੰਮ੍ਰਿਤਸਰ ਬਹੁਤ ਪਿਆਰੀ ਜਗ੍ਹਾ ਹੈ ਪੰਜਾਬ ਨਾਲ ਸਾਡਾ ਬਹੁਤ ਪਿਆਰ ਹੈ ਉੱਥੇ ਹੀ ਉਹਨਾਂ ਰਾਜਨੀਤੀ ਨੂੰ ਕਿਹਾ ਕਿ ਮੈਨੂੰ ਮਾਫ ਕਰੋ ਮੈਂ ਰਾਜਨੀਤੀ ਕੋ ਕੋਈ ਲੈਣਾ ਦੇਣਾ ਨਹੀਂ ਉਹਨਾਂ ਕਿਹਾ ਕਿ ਇਹ ਬਹੁਤ ਵਧੀਆ ਪ੍ਰੋਜੈਕਟ ਤੇ ਸਾਡੀ ਫਿਲਮ ਬਣ ਰਹੀ ਹੈ ਐਕਸ਼ਨ ਫਿਲਮ ਹੈਗੀ ਹ ਸਭ ਨੂੰ ਬਹੁਤ ਪਸੰਦ ਆਵੇਗੀ ਜਲੇਬੀ ਖਾਵਾਂ ਉਹਨਾ ਕਿਹਾ ਕਿ ਮੈਂ ਜਲੇਬੀ ਖਾਵਾਂਗਾ ਤੇ ਲੱਸੀ ਪੀਵਾਂਗਾ ਪਨੀਰ ਦੇ ਟਿੱਕੇ ਖਾਵਾਂਗਾ ਅੰਮ੍ਰਿਤਸਰ ਖਾਣਾ ਬਹੁਤ ਹੀ ਲਾਜਵਾਬ ਹੈ ਖਾ ਕੇ ਮਨ ਨੂੰ ਬਹੁਤ ਖੁਸ਼ੀ ਮਿਲਦੀ ਹੈ ਇਸ ਮੌਕੇ ਸੰਜੇ ਦੱਤ ਨੇ ਕੁਲਦੀਪ ਸਿੰਘ ਧਾਲੀਵਾਲ ਕੈਬਨਟ ਮੰਤਰੀ ਨਾਲ ਮੁਲਾਕਾਤ ਵੀ ਕੀਤੀ ਤੇ ਪੰਜਾਬ ਤੇ ਚਰਚਾ ਵੀ ਕੀਤੀ ਸੀ ਸੰਜੇ ਦੱਤ ਨੇ ਗਿਆਨੀ ਟੀ ਸਟਾਲ ਤੋਂ ਚਾਹ ਦੀ ਚੁਸਕੀ ਵੀ ਲਈ।

Comment here

Verified by MonsterInsights