ਲੁੱਟ ਖੋਹ ਅਤੇ ਚੋਰੀ ਦੀ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਆਰੋਪੀਆਂ ਨੂੰ ਤੁਸੀਂ ਮੋਬਾਈਲ ਐਕਟੀਵਾ ਮੋਟਰਸਾਈਕਲ ਚੋਰੀ ਕਰਦੇ ਤਾਂ ਦੇਖਿਆ ਤੇ ਸੁਣਿਆ ਹੋਣਾ ਲੇਕਿਨ ਅੱਜ ਤੁਹਾਨੂੰ ਅਸੀਂ ਦਿੱਖਦੇ ਹਾ ਕਿ ਦੋ ਚੋਰਾਂ ਨੇ ਕਿਸ ਤਰ੍ਹਾਂ ਇੱਕ ਢਾਬੇ ਤੇ ਖੜੀ ਸਰਕਾਰੀ ਬੱਸ ਨੂੰ ਹੀ ਆਪਣਾ ਨਿਸ਼ਾਨਾ ਬਣਾ ਲਿਆ ਤੇ ਉਹਨੂੰ ਚੋਰੀ ਕਰਕੇ ਉਥੋਂ ਲੈ ਗਏ।
ਸਰਹੱਦੀ ਇਲਾਕੇ ਜ਼ਿਲ੍ਹਾ ਫਿਰੋਜ਼ਪੁਰ ਦੇ ਥਾਣਾ ਗੁਰੂ ਹਰਸਹਾਏ ਦੇ ਅੰਦਰ ਪੈਂਦੇ ਇੱਕ ਢਾਬੇ ਤੇ ਡਰਾਈਵਰ ਅਤੇ ਕਨੈਕਟਰ ਨੇ ਰੋਟੀ ਖਾਣ ਵਾਸਤੇ ਬਸ ਨੂੰ ਖੜਾ ਕੀਤਾ ਸੀ ਲੇਕਿਨ ਛਾਤਰ ਚੋਰਾਂ ਨੇ ਇਸ ਦਾ ਫਾਇਦਾ ਉਠਾਉਂਦਿਆਂ ਉੱਥੋਂ ਬਸ ਹੀ ਚੋਰੀ ਕਰਕੇ ਲੈ ਗਏ ਜਿਸ ਦਾ ਪਤਾ ਲੱਗਣ ਤੇ ਪੀੜਤਾਂ ਨੇ ਪੁਲਿਸ ਨੂੰ ਇਸ ਦੀ ਸ਼ਿਕਾਇਤ ਕੀਤੀ ਤੇ ਪੁਲਿਸ ਨੇ ਆਂਣਨ ਫਾਨਨ ਵਿੱਚ ਕਾਰਵਾਈ ਕਰਦਿਆਂ ਬਸ ਨੂੰ ਬਰਾਮਦ ਤਾਂ ਕਰ ਲਿਆ ਅਤੇ ਨਾਲ ਹੀ ਇੱਕ ਦੋਸ਼ੀ ਨੂੰ ਕਾਬੂ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਲੇਕਿਨ ਇੱਕ ਆਰੋਪੀ ਹਜੇ ਪੁਲਿਸ ਦੀ ਪਹੁੰਚ ਤੋਂ ਬਾਹਰ ਦੱਸਿਆ ਜਾ ਰਿਹਾ। ਪੁਲਿਸ ਨੇ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।