ਅੰਮ੍ਰਿਤਸਰ ਥਾਣਾ ਇਸਲਾਮਾਬਾਦ ਵਿਖੇ ਅੱਜ ਇੱਕ ਧਮਾਕਾ ਹੋਣ ਦੀ ਆਵਾਜ ਸਵੇਰੇ ਤਿੰਨ ਵਜੇ ਦੇ ਕਰੀਬ ਇਲਾਕੇ ਦੇ ਲੋਕਾਂ ਵੱਲੋਂ ਸੁਣੀ ਦੱਸਿਆ ਜਾ ਰਿਹਾ ਹੈ ਕਿ ਧਮਾਕਾ ਇਨ੍ਹਾ ਜ਼ਬਰਦਸਤ ਸੀ ਕੀਂ ਇਲਾਕੇ ਦੇ ਲੋਕ ਦਹਿਸ਼ਤ ਵਿੱਚ ਨਜ਼ਰ ਆਏ ਉਹਨਾਂ ਦਾ ਕਹਿਣਾ ਹੈ ਕਿ ਲਗਾਤਾਰ ਥਾਣਿਆਂ ਦੇ ਬਾਹਰ ਧਮਾਕੇ ਹੋ ਰਹੇ ਹਨ ਅੱਜ ਥਾਣਾ ਇਸਲਾਮਾਬਾਦ ਦੇ ਬਾਹਰ ਧਮਾਕਾ ਹੋਣ ਦੇ ਕਾਰਣ ਅਸੀਂ ਸਹਿਮੇ ਹੋਏ ਹਨ ਉੱਥੇ ਹੀ ਇਲਾਕੇ ਦੇ ਲੋਕਾਂ ਨੇ ਕਿਹਾ ਕਿ ਧਮਾਕਾ ਇਨਾ ਜ਼ਬਰਦਸਤੀ ਕਿ ਸਾਡੀ ਦੀਵਾਰਾਂ ਦੇ ਵਿੱਚ ਤਰੇੜਾਂ ਆ ਗਈਆਂ ਪਰ ਇਹ ਨਹੀਂ ਪਤਾ ਚੱਲ ਸਕਿਆ ਕਿ ਧਮਾਕਾ ਕੀਤਾ ਕਿਸ ਨੇ ਹੈ ਇਹ ਧਮਾਕਾ ਥਾਣਾ ਸਲਾਮਾ ਵਾਦੀ ਗੇਟ ਦੇ ਅੰਦਰ ਜਾਂ ਬਾਹਰ ਹੋਇਆ ਲੱਗਦਾ ਹੈ। ਉੱਥੇ ਹੀ ਲੱਕ ਦੇ ਲੋਕਾਂ ਦਾ ਕਹਿਣਾ ਹੈ ਕਿ ਲਗਾਤਾਰ ਥਾਣਿਆਂ ਦੇ ਬਾਹਰ ਧਮਾਕੇ ਹੋ ਰਹੇ ਹਨ ਅਸੀਂ ਸਾਰੇ ਡਰੇ ਹੋਏ ਹਾਂ।
ਇਸ ਮੌਕੇ ਥਾਣਾ ਇਸਲਾਮਾਬਾਦ ਦੇ ਪੁਲਿਸ ਅਧਿਕਾਰੀ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਪਹਿਲਾਂ ਤਾਂ ਉਹਨਾਂ ਨੇ ਕਿਹਾ ਕਿ ਧਮਾਕਾ ਹੋਇਆ ਹੀ ਨਹੀਂ ਜਦੋਂ ਇਲਾਕੇ ਦੇ ਲੋਕਾਂ ਨੇ ਮੀਡੀਆ ਨਾਲ ਗੱਲਬਾਤ ਕੀਤੀ ਤੇ ਉਹਨਾਂ ਕਿਹਾ ਕਿ ਅਸੀਂ ਵੀ ਧਮਾਕੇ ਦੀ ਆਵਾਜ਼ ਸੁਣੀ ਹ ਅਸੀਂ ਵੀ ਜਾਂਚ ਕਰ ਰਹੇ ਹਾਂ। ਤੁਹਾਨੂੰ ਦੱਸ ਦਈਏ ਕਿ ਇਸ ਥਾਣਾ ਸਲਾਮਾਂ ਵਾਦੇ ਧਮਾਕੇ ਦੀ ਜਿੰਮੇਵਾਰੀ ਗੈਸਟਰ ਜੀਵਨ ਫੌਜੀ ਨੇ ਦਿੱਤੀ ਹੈ ਉਸਨੇ ਵੱਲੋਂ ਪੋਸਟ ਵੀ ਪਾਈ ਗਈ ਹੈ। ਜਿਸ ਵਿੱਚ ਉਸ ਨੇ ਕਿਹਾ ਹੈ ਕਿ ਅੱਜ ਥਾਣਾ ਇਸਲਾਮਾਬਾਦ ਦੇ ਬਾਹਰ ਜਿਹੜਾ ਧਮਾਕਾ ਹੋਇਆ ਹੈ ਉਸ ਦੇ ਜਿੰਮੇਵਾਰੀ ਅਸੀਂ ਲੈਂਦੇ ਹਾਂ। ਉੱਥੇ ਹੀ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਵੀ ਮੌਕੇ ਤੇ ਪੁੱਜੇ ਉਹਨਾਂ ਵੱਲੋਂ ਦੱਸਿਆ ਗਿਆ ਕਿ ਅਸੀਂ ਜਾਂਚ ਕਰ ਰਹੇ ਹਾਂ ਧਮਾਕੇ ਦੀ ਆਵਾਜ਼ ਦਾ ਪਤਾ ਲੱਗਾ ਹੈ ਪਰ ਇਹ ਫਿਲਹਾਲ ਨਹੀਂ ਪਤਾ ਚੱਲ ਸਕਿਆ ਕਿ ਧਮਾਕਾ ਹੋਇਆ ਕਿੱਥੇ ਹੈ ਉਹਨਾਂ ਕਿਹਾ ਕਿ ਫਿਲਹਾਲ ਅਸੀਂ 12 ਦੇ ਕਰੀਬ ਦੋਸ਼ੀ ਫੜ ਚੁੱਕੇ ਹਾਂ ਇੱਕ ਅਮਨ ਖੋਖਰ ਨਾਂ ਦਾ ਵਿਅਕਤੀ ਹੈ ਜਿਸ ਨੂੰ ਫੜਨਾ ਬਾਕੀ ਹੈ ਉਹਨਾਂ ਕਿਹਾ ਕਿ ਜਲਦ ਹੀ ਉਸ ਨੂੰ ਫੜ ਕੇ ਸਾਰੀ ਜਾਂਚ ਸਾਹਮਣੇ ਆਵੇਗੀ ਉਹਨਾਂ ਕਿਹਾ ਕਿ ਸਾਡੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਫਿਲਹਾਲ ਅਸੀਂ ਮੀਡੀਆ ਸਾਹਮਣੇ ਪੂਰੀ ਗੱਲ ਨਹੀਂ ਦੱਸ ਸਕਦੇ ਇਹ ਜਾਂਚ ਦਾ ਵਿਸ਼ਾ ਹੈ।
ਪਰ ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦੀਏ ਕਿ ਲਗਾਤਾਰ ਜਿਹੜਾ ਥਾਣਿਆਂ ਦੇ ਬਾਹਰ ਧਮਾਕੇ ਹੋ ਰਹੇ ਹਨ ਪਹਿਲਾਂ ਹੀ ਅਜਨਾਲਾ ਥਾਣੇ ਦੇ ਬਾਹਰ ਧਮਾਕਾ ਹੋਇਆ ਫਿਰ ਗੁਰਬਕਸ਼ ਸ਼ੰਕਰ ਚੌਂਕੀ ਧਮਾਕਾ ਆਇਆ ਫਿਰ ਥਾਣਾ ਮਜਿਠੇ ਵਿਖੇ ਧਮਾਕਾ ਹੋਇਆ ਹੁਣ ਥਾਣਾ ਇਸਲਾਮਾਬਾਦ ਵਿੱਖੇ 3 ਵਜੇ ਧਮਾਕਾ ਹੋਣ ਨਾਲ ਲੋਕਾਂ ਵਿੱਚ ਕਾਫੀ ਦਹਿਸ਼ਤ ਪਾਈ ਜਾ ਰਹੀ ਹੈ|