ਨਗਰ ਨਿਗਮ ਚੋਣਾਂ ਦੇ ਮੱਦੇਨਜ਼ਰ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਵੀ ਕੀਤਾ ਗਿਆ ਆਪਣਾ ਮੈਨੀਫੈਸਟੋ ਜਾਰੀ ਕਰਨ ਸਮੇਂ ਜਲੰਧਰ ਦੇ ਨਿੱਜੀ ਹੋਟਲ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਹੈ ਇਸ ਮੌਕੇ ਤੇ ਅਸ਼ੋਕ ਸਰੀਨ ਹਿਕੀ, ਸੀਨੀਅਰ ਭਾਜਪਾ ਆਗੂ ਕ੍ਰਿਸ਼ਨ ਦੇਵ ਭੰਡਾਰੀ ਅਤੇ ਭਾਜਪਾ ਆਗੂ ਅਮਰਜੀਤ ਅਮਰੀ ਤੇ ਹੋਰ ਭਾਜਪਾ ਆਗੂ ਮੌਜੂਦ ਸਨ।
ਇਸ ਮੌਕੇ ਤੇ ਭਾਜਪਾ ਦੇ ਵੱਲੋਂ ਜਲੰਧਰ ਵਾਸੀਆਂ ਦੇ ਨਾਲ ਪੱਕੇ ਵਾਅਦੇ
* ਬਿਜਲੀਕਰਨ: ਕੇਬਲ ਤੇ ਟੀਵੀ ਤਾਰਾਂ ਦੀ ਸਥਾਪਨਾ ਲਈ ਸਖ਼ਤ ਦਿਸ਼ਾ ਨਿਰਦੇਸ਼ ਲਾਗੂ ਕੀਤੇ ਜਾਣਗੇ, ਅਸੁਰੱਖਿਅਤ ਤਾਰਾਂ ਨੂੰ ਹਟਾ ਕੇ ਜ਼ਮੀਨ ਦੇ ਹੇਠਾਂ ਤਾਰਾਂ ਲਗਾਈਆਂ ਜਾਣਗੀਆਂ, ਅਸੁਰੱਖਿਅਤ ਝੂਲ ਰਹੀਆਂ ਤਾਰਾਂ ਦੀ ਜਾਂਚ ਕੀਤੀ ਜਾਵੇਗੀ ਅਤੇ ਨਿਯਮ ਤੋੜਨ ਵਾਲਿਆਂ ‘ ਤੇ ਕਾਰਵਾਈ ਕੀਤੀ ਜਾਵੇਗੀ।
* ਸਟਰੀਟ ਲਾਈਟਾਂ ਦਾ ਪ੍ਰਬੰਧ: ਰਾਤ ਦੇ ਸਮੇਂ ਸੁਰੱਖਿਅਤ ਮਾਹੌਲ ਬਣਾਉਣ ਲਈ ਸਟਰੀਟ ਲਾਈਟਾਂ ਦਾ ਪ੍ਰਬੰਧ ਕੀਤਾ ਜਾਵੇਗਾ। ਇਸ ਦੇ ਲਈ ਪਿਛਲੇ 8 ਸਾਲਾਂ ਤੋਂ ਲਟਕੇ ਸਟਰੀਟ ਲਾਈਟਾਂ ਦੇ ਟੈਂਡਰਾਂ ਨੂੰ ਮੁੜ ਸ਼ੁਰੂ ਕੀਤਾ ਜਾਵੇਗਾ ਅਤੇ ਸਾਰੇ ਡਾਰਕ ਜ਼ੋਨ ਖ਼ਤਮ ਕੀਤੇ ਜਾਣਗੇ।
* ਸੜਕੀ ਢਾਂਚੇ ਦੇ ਸੁਧਾਰ ਲਈ ਕੰਮ: ਖ਼ਤਰਨਾਕ ਪਲਾਸਟਿਕ ਦੇ ਸਪੀਡ ਬ੍ਰੇਕਰਾਂ ਨੂੰ ਹਟਾ ਕੇ ਸੈਫ਼ ਸਪੀਡ ਬ੍ਰੇਕਰ ਲਗਾਏ ਜਾਣਗੇ ਅਤੇ ਨਾਲ ਹੀ ਸੜਕ ਸੁਰੱਖਿਆ ਅਤੇ ਟਰੈਫ਼ਿਕ ਸੁਧਾਰ ਨੂੰ ਯਕੀਨੀ ਬਣਾਇਆ ਜਾਵੇਗਾ। ਅਸੀਂ ਟ੍ਰੈਫਿਕ ਦੀ ਸਮੱਸਿਆ ਲਈ ਮਾਸਟਰ ਪਲੈਨ ਲੇ ਕੇ ਆਵਾਂਗੇ।
ਬਿਮਾਰੀਆਂ ਤੋਂ ਬਚਾਅ ਲਈ ਛੜਕਾਅ: ਡੇਂਗ ਟਾਈਫਾਈਡ, ਚਿਕਨਗਨੀਆ ਤੇ ਮਲੇਰੀਆ ਵਰਗੀਆਂ ਖ਼ਤਰਨਾਕ ਬਿਮਾਰੀਆਂ ਤੋਂ ਬਚਾਅ ਦੇ ਲਈ ਲਾਰਵੀਸਾਈਡ ਛੜਕਾਅ ਅਤੇ ਫੌਗਿੰਗ ਮੁਹਿੰਮ ਹਰ ਇਲਾਕੇ ਵਿੱਚ ਸ਼ੁਰੂ ਕੀਤੀ ਜਾਵੇਗੀ। ਪਾਣੀ ਦੇ ਸਹੀ ਨਿਕਾਸ ਲਈ ਸਮੇਂ-ਸਮੇਂ’ ਤੇ ਜਾਗਰੂਕਤਾ ਮੁਹਿੰਮ ਚਲਾਈ ਜਾਵੇਗੀ।
* ਬਰਸਾਤੀ ਪਾਣੀ ਦਾ ਪ੍ਰਬੰਧਨ: ਪਾਣੀ ਰੁਕਣ ਦੀ ਸਮੱਸਿਆ ਤੋਂ ਬਚਣ ਦੇ ਲਈ ਡਰੇਨੇਜ ਸਿਸਟਮ ਦੀ ਸਫ਼ਾਈ ਦੇ ਵਾਖੇਲ ਅਤੇ ਕਾਪੂਰੇ ਵੇ ਰੋਡ ਵਿੱਚਟੀ ਰੋਡ, ਲੱਗਵਾੜਾ ਗੇਟ, ਬਸਤੀ ਬਾਵਾ ਖੇਲ ਅਤੇ ਕਪੂਰਥਲਾ ਚੌਂਕ ਵਿੱਚ ਬਰਸਾਤੀ ਪਾਣੀ ਅਤੇ ਸੀਵਰੇਜ ਦੇ ਪਾਣੀ ਦੀ ਸਮੱਸਿਆ ਦਾ ਪੱਕਾ: ਜਾਵੇਗਾ। ਹਾਰਵੇਸਟਿੰਗ ਦੇ ਲਈ ਵੀ ਪ੍ਰੋਜੈਕਟ ਸ਼ੁਰੂ ਕੀ ਕੀਤੇ ਜਾਣਗੇ। ਅੰਮ੍ਰਿਤ 2.0 ਸਕੀਮ ਦੇ ਤਹਿਤ rink from Tap” ਪ੍ਰੋਗਰਾਮ ਸ਼ੁਰੂ ਕਰਕੇ 24×7 ਨਿਰੰਤਰ ਪਾਣੀ ਦੀ ਸਪਲਾਈ ਯਕੀਨੀ ਬਣਾਈ ਜਾਵੇਗੀ।
•
ਹਰਿਆਲੀ: ਸੜਕਾਂ ਦੇ ਐਂਟਰੀ ਪੁਆਇੰਟ ਅਤੇ ਅੰਦਰੂਨੀ ਸੜਕਾਂ ‘ਤੇ ਪੌਦਿਆਂ ਅਤੇ ਲੈਂਡਸਕੇਪਿੰਗ ਨਾਲ ਸ਼ਹਿਰ ਦੀ ਖੂਬਸੂਰਤੀ ਵਧਾਈ ਜਾਵੇਗੀ, ਸ਼ਹਿਰ ‘ਚ 50,000 ਤੋਂ ਵੱਧ ਨਵੇਂ ਪੌਦੇ ਲਗਾਏ ਜਾਣਗੇ।
* ਵਾਤਾਵਰਨ: ਵਾਤਾਵਰਨ ਦੀ ਸੰਭਾਲ ਦੇ ਲਈ ਵਿਸ਼ੇਸ਼ ਮੁਹਿੰਮ ਚਲਾ ਕੇ ਕੂੜੇ ਨੂੰ ਘਟਾਉਣ ਲਈ ਠੋਸ ਪ੍ਰਬੰਧ ਕੀਤੇ ਜਾਣਗੇ ਅਤੇ ਕੂੜੇ ਦੇ ਢੇਰਾਂ ਨੂੰ ਖ਼ਤਮ ਕੀਤਾ ਜਾਵੇਗਾ।
* ਪਸ਼ੂ ਭਲਾਈ: ਜਲੰਧਰ ‘ਚ ਆਵਾਰਾ ਪਸ਼ੂਆਂ ਅਤੇ ਕੁੱਤਿਆਂ ਕਾਰਨ ਵਾਪਰਦੇ ਸੜਕ ਹਾਦਸਿਆਂ ਦੇ ਮਸਲੇ ਦੇ ਹੱਲ ਲਈ ਯੋਗ ਕਦਮ ਚੁੱਕੇ ਜਾਣਗੇ। ਇਸਦੇ ਲਈ ਡੋਗ ਸ਼ੈਲਟਰ ਹੋਮ ਅਤੇ ਗਊਸ਼ਾਲਾ ਪ੍ਰੋਜੈਕਟ ਨੂੰ ਜਲਦ ਪੂਰਾ ਕੀਤਾ ਜਾਵੇਗਾ।
* ਬੁਨਿਆਦੀ ਢਾਂਚਾ: ਲੋਕਾਂ ਦੇ ਕੰਮ ਸਮੇਂ ਸਿਰ ਪੂਰੇ ਕਰਨ ਲਈ ਵਪਾਰਕ ਅਤੇ ਰਿਹਾਇਸ਼ੀ ਇਮਾਰਤਾਂ ਦੇ ਨਕਸ਼ਿਆਂ ਦੀ ਮਨਜ਼ੂਰੀ ਪ੍ਰਕਿਰਿਆ ਨੂੰ ਤੇਜ਼ ਕਰਦੇ ਹੋਏ ਸਿੰਗਲ ਵਿੰਡੋ ਸਿਸਟਮ ਲੈ ਕੇ ਆਵਾਂਗੇ।
* ਸੱਭਿਆਚਾਰਕ ਸਹਾਇਤਾ: ਸਾਰੇ ਧਾਰਮਿਕ ਤੇ ਸੱਭਿਆਚਾਰਕ ਸਥਾਨਾਂ ਦਾ ਨਵੀਨੀਕਰਨ ਕਰ ਕੇ ਤਿਉਹਾਰਾਂ ਅਤੇ ਮੇਲਿਆਂ ਲਈ ਬਜ਼ੁਰਗਾਂ ਤੇ ਪਰਿਵਾਰਾਂ ਲਈ ਖਾਸ ਪ੍ਰਬੰਧ ਕੀਤੇ ਜਾਣਗੇ।
* ਸੁਰੱਖਿਆ: ਸ਼ਹਿਰ ਦੇ ਵੱਧ ਟਰੈਫ਼ਿਕ ਵਾਲੀਆਂ ਸੜਕਾਂ, ਰਿਹਾਇਸ਼ੀ ਇਲਾਕਿਆਂ ‘ਚ ਸੀਸੀਟੀਵੀ ਕੈਮਰੇ ਲਗਾਵਾਂਗੇ ਜਿਸ ਨਾਲ ਜਨਤਾ ਦੀ ਸੁਰੱਖਿਆ ਯਕੀਨੀ ਬਣੇਗੀ ਅਤੇ ਅਪਰਾਧਿਕ ਘਟਨਾਵਾਂ ਨੂੰ ਰੋਕਣ’ ਚ ਮਦਦ ਮਿਲੇਗੀ।
ਇਹ ਤਮਾਮ ਵਾਦੇ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਆਪਣੇ ਮੈਨੀਫੈਸਟੋ ਦੇ ਵਿੱਚ ਜਲੰਧਰ ਵਾਸੀਆਂ ਦੇ ਨਾਲ ਕੀਤੇ ਗਏ ਹਨ|
Comment here