News

ਗਾਇਕ ਰਾਜ ਜੁਝਾਰ ਖਿਲਾਫ ਪਰਚਾ ਦਰਜ ਕਰਵਾਉਣ ਵਾਲੀ ਮਹਿਲਾ ਆਈ ਸਾਹਮਣੇ, ਲਗਾਏ ਗੰਭੀਰ ਇਲਜ਼ਾਮ

ਪੰਜਾਬ ਦੇ ਜਲੰਧਰ ਤੋਂ ਪੰਜਾਬੀ ਗਾਇਕ ਰਾਜ ਜੁਝਾਰ ਖਿਲਾਫ ਐਫ.ਆਈ,ਆਰ. ਦਾ ਮਾਮਲਾ ਦਰਜ ਕੀਤਾ ਗਿਆ ਹੈ। ਦਰਅਸਲ, ਪੰਜਾਬੀ ਗਾਇਕ ਰਾਜ ਜੁਝਾਰ ਖਿਲਾਫ ਇੱਕ NRI ਔਰਤ ਨੇ ਕੇਸ ਦਰਜ ਕਰਵਾਇਆ ਹੈ। ਪੁਲੀਸ ਨੇ ਔਰਤ ਦੀ ਸ਼ਿਕਾਇਤ ’ਤੇ ਰਾਜ ਜੁਝਾਰ ਖ਼ਿਲਾਫ਼ ਧਾਰਾ 376,406,420 ਤਹਿਤ ਕੇਸ ਦਰਜ ਕਰ ਲਿਆ ਹੈ। ਸ਼ਿਕਾਇਤ ‘ਚ ਕਿਹਾ ਗਿਆ ਹੈ ਕਿ 2006 ‘ਚ ਰਾਜ ਜੁਝਾਰ ਨੇ ਕੈਨੇਡੀਅਨ ਨਾਗਰਿਕ ਔਰਤ ਨੂੰ ਵਰਗਲਾ ਕੇ ਲੱਖਾਂ ਰੁਪਏ ਦੀ ਠੱਗੀ ਮਾਰੀ ਸੀ। ਔਰਤ ਨੇ ਪ੍ਰੈੱਸ ਕਾਨਫਰੰਸ ਕਰਕੇ ਪੰਜਾਬੀ ਗਾਇਕ ‘ਤੇ ਗੰਭੀਰ ਦੋਸ਼ ਲਾਏ ਹਨ। ਪ੍ਰੀਤੀ ਰਾਏ ਪੁੱਤਰੀ ਤਿਰਲੋਚਨ ਸਿੰਘ ਵਾਸੀ ਬਸਤੀ ਪੀਰ ਦਾਦ, ਰਾਜਨ ਨਗਰ ਨੇ ਏ.ਡੀ.ਜੀ.ਪੀ., ਐਨ.ਆਰ.ਆਈ ਵਿੰਗ ਨੂੰ ਦਿੱਤੀ ਆਪਣੀ ਸ਼ਿਕਾਇਤ ਵਿੱਚ ਕਿਹਾ ਹੈ ਕਿ ਰਾਜਾ ਗਾਰਡਨ ਕਾਲੋਨੀ ਦੇ ਰਹਿਣ ਵਾਲੇ ਪੰਜਾਬੀ ਗਾਇਕ ਰਾਜ ਜੁਝਾਰ ਨੇ ਉਸ ਨੂੰ ਸਰੀਰਕ ਸ਼ੋਸ਼ਣ, ਮਾਨਸਿਕ ਤੌਰ ‘ਤੇ ਤੰਗ ਪ੍ਰੇਸ਼ਾਨ ਕਰਨ ਦੀ ਕੋਸ਼ਿਸ਼ ਕੀਤੀ। ਵਿਆਹ ਅਤੇ ਜਾਇਦਾਦ ਖਰੀਦਣ ਦੇ ਬਹਾਨੇ ਉਨ੍ਹਾਂ ਨੇ ਕਰੋੜਾਂ ਰੁਪਏ ਦੀ ਠੱਗੀ ਮਾਰੀ ਹੈ। ਹੈ। ਮੈਂ 2006 ਵਿੱਚ ਜਲੰਧਰ ਦੇ ਪੰਜਾਬੀ ਗਾਇਕ ਰਾਜ ਜੁਝਾਰ ਨੂੰ ਮਿਲਿਆ ਸੀ।

Comment here

Verified by MonsterInsights