ਜਲੰਧਰ ਕਪੂਰਥਲਾ ਰੋਡ ‘ਤੇ ਸਥਿਤ ਸਪੋਰਟਸ ਕਾਲਜ ਨੇੜੇ ਭਿਆਨਕ ਸੜਕ ਹਾਦਸਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਨਗਰ ਨਿਗਮ ਦੀ ਗੱਡੀ ਅਤੇ ਐਕਟਿਵਾ ਸਵਾਰ ਵਿਚਕਾਰ ਜ਼ਬਰਦਸਤ ਟੱਕਰ ਹੋ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਵਿਅਕਤੀ ਦਾ ਸਿਰ ਬੁਰੀ ਤਰ੍ਹਾਂ ਨਾਲ ਕੁਚਲ ਗਿਆ ਅਤੇ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਹਾਦਸੇ ਦੀ ਤਸਵੀਰ ਦਿਲ ਦਹਿਲਾ ਦੇਣ ਵਾਲੀ ਹੈ। ਜਿਸ ‘ਚ ਦੇਖਿਆ ਜਾ ਸਕਦਾ ਹੈ ਕਿ ਐਕਟਿਵਾ ਸਵਾਰ ਸੜਕ ‘ਤੇ ਡਿੱਗ ਗਿਆ ਅਤੇ ਉਸ ਦਾ ਸਿਰ ਬੁਰੀ ਤਰ੍ਹਾਂ ਨਾਲ ਕੁਚਲਿਆ ਗਿਆ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਰਾਜ ਨਗਰ ਦਾ ਰਹਿਣ ਵਾਲਾ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਐਕਟਿਵਾ ਸਵਾਰ ਦੀ ਨਗਰ ਨਿਗਮ ਦੇ ਟਿੱਪਰ ਨਾਲ ਟੱਕਰ ਹੋ ਗਈ। ਇਸ ਦੌਰਾਨ ਟਿੱਪਰ ਦਾ ਟਾਇਰ ਵਿਅਕਤੀ ਦੇ ਸਿਰ ਤੋਂ ਲੰਘ ਗਿਆ। ਪੀ.ਬੀ. 08 ਸੀ.ਆਰ. 8269 ਐਕਟਿਵਾ ਤੋਂ ‘ਆਪ’ ਪਾਰਟੀ ਦੇ ਝੰਡੇ ਬਰਾਮਦ ਹੋਏ ਹਨ। ਅਜਿਹੇ ‘ਚ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ। ਉਕਤ ਵਿਅਕਤੀ ‘ਆਪ’ ਪਾਰਟੀ ਦਾ ਵਰਕਰ ਸੀ। ਘਟਨਾ ਦੀ ਸੂਚਨਾ ਸਥਾਨਕ ਲੋਕਾਂ ਨੇ ਪੁਲਸ ਨੂੰ ਦਿੱਤੀ ਹੈ। ਪਰ ਪੁਲਿਸ ਅਜੇ ਤੱਕ ਮੌਕੇ ‘ਤੇ ਨਹੀਂ ਪਹੁੰਚੀ।
ਸੜਕ ਹਾਦਸੇ ਦਾ ਸ਼ਿਕਾਰ ਹੋਇਆ ਇੱਕ ਹੋਰ ਬਜ਼ੁਰਗ
December 16, 20240
Related Articles
BlogbollywoodBusinessCoronavirusCoronovirusEconomic CrisisEdeucationEducationElectionsEntertainmentFarmer NewsHealth NewsIndian PoliticsLudhiana NewsNationNewsPunjab newsReligious NewsUncategorizedWeatherWorldWorld Politics
April 22, 20210
ਆਕਸੀਜਨ ਅਤੇ ਕੋਰੋਨਾ ਵੈਕਸੀਨ ਨੂੰ ਲੈ ਕੇ ਪੰਜਾਬ ਦੇ ਸਿਹਤ ਮੰਤਰੀ ਨੇ ਦਿੱਤਾ ਵੱਡਾ ਬਿਆਨ, ਕਿਹਾ…
ਦੇਸ਼ ਵਿੱਚ ਮਾਰੂ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਕੋਰੋਨਾ ਲਾਗ ਦੇ ਮਾਮਲਿਆਂ ਦੀ ਗਤੀ ਤੇਜ਼ੀ ਨਾਲ ਵੱਧਦੀ ਜਾ ਰਹੀ ਹੈ। ਪਿੱਛਲੇ 24 ਘੰਟਿਆਂ ਦੌਰਾਨ ਦੇਸ਼ ‘ਚ ਕੋਰੋਨਾ ਦੇ ਮਾਮਲਿਆਂ ਵਿੱਚ ਸਭ ਤੋਂ ਵੱਡਾ ਉਛਾਲ ਆਇਆ ਹੈ। ਇਸ
Read More
March 6, 20240
लुधियाना में भाजपा नेता पे हुआ FIR ईसाई धर्म की भावनाओं को आहत करने का लगा आरोप
जाब के लुधियाना में भाजपा नेता के खिलाफ पुलिस ने धार्मिक भावनाओं को आहत करने पर FIR दर्ज की है। आरोपी को अभी पुलिस ने गिरफ्तार नहीं किया है। उसकी तलाश में पुलिस छापेमारी कर रही है। भाजपा नेता जतिंद्र
Read More
November 7, 20240
ਦੀਵਾਲੀ ਵਾਲੀ ਰਾਤ ਹੋਏ ਝ/ਗ/ੜੇ ‘ਚ ਬੁਝਿਆ ਗਰੀਬ ਪਰਿਵਾਰ ਦਾ ਚਿਰਾਗ ਬਰਗਰ ਖਾਣ ਗਏ ਨੌਜਵਾਨ ਨੂੰ ਝ/ਗ/ੜਾ ਛੁਡਾਉਣਾ ਪਿਆ ਮਹਿੰਗਾ
ਮਾਮਲਾ ਅੰਮ੍ਰਿਤਸਰ ਦੇ ਕਟੜਾ ਆਹਲੂਵਾਲੀਆ ਤੋ ਦੀਵਾਲੀ ਦੀ ਰਾਤ ਹੋਈ ਘਟਨਾ ਦਾ ਹੈ ਜਿਥੇ ਸੁਨਿਆਰੇ ਦੀ ਦੁਕਾਨ ਤੇ ਕੰਮ ਕਰਨ ਵਾਲੇ 23 ਸਾਲਾਂ ਸ਼ੁਭਮ ਲਈ ਦੀਵਾਲੀ ਦੀ ਰਾਤ ਕਾਲ ਬਣ ਕੇ ਆਈ ਅਤੇ ਇਕ ਝਗੜੇ ਨੂੰ ਛੁਡਾਉਦਿਆ ਝਗੜਾ ਕਰਨ ਵਾਲੇ ਨੋਜਵਾਨਾ ਵਲੋ ਸ਼
Read More
Comment here