ਜਲੰਧਰ ਨਗਰ ਨਿਗਮ ਦੀਆਂ ਚੋਣਾਂ ਦੌਰਾਨ ਗੋਲੀਆਂ ਚਲਾਈਆਂ ਗਈਆਂ ਹਨ, ਗੋਲੀਬਾਰੀ ਦਾ ਕਾਰਨ ਚੋਣ ਰੰਜਿਸ਼ ਦੱਸਿਆ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਅਵਤਾਰ ਨਗਰ ਦੇ ਰਹਿਣ ਵਾਲੇ ਗੁਰਵਿੰਦਰ ਬਾਬਾ ਨਾਂ ਦੇ ਨੌਜਵਾਨ ਨੇ ਦੋ ਨੌਜਵਾਨਾਂ ਨੂੰ ਗੋਲੀ ਮਾਰ ਦਿੱਤੀ ਹੈ। ਜ਼ਖ਼ਮੀ ਵਿਅਕਤੀ ਸਿਵਲ ਹਸਪਤਾਲ ਵਿੱਚ ਜ਼ਿੰਦਗੀ ਅਤੇ ਮੌਤ ਵਿਚਕਾਰ ਜੂਝ ਰਹੇ ਹਨ। ਗੁਰਵਿੰਦਰ ਬਾਬਾ ਨਾਂ ਦੇ ਨੌਜਵਾਨ ‘ਤੇ ਗੋਲੀਆਂ ਚਲਾਉਣ ਦਾ ਦੋਸ਼ ਹੈ, ਜਿਸ ਬਾਰੇ ਕਿਹਾ ਜਾ ਰਿਹਾ ਹੈ ਕਿ ਚੋਣ ਰੰਜਿਸ਼ ਕਾਰਨ ਗੋਲੀ ਚਲਾਈ ਗਈ ਹੈ। ਕਰਨਵੀਰ ਸਿੰਘ ਅਤੇ ਹਨੀ ਚਾਹਲ ਨੂੰ ਗੋਲੀ ਲੱਗਣ ਦੀ ਸੂਚਨਾ ਹੈ ਅਤੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਮੋਤਾ ਸਿੰਘ ਨਗਰ ਵਿਖੇ ਘਰ ਦੇ ਅੰਦਰ ਵੜ ਕੇ ਨੌਜਵਾਨਾਂ ਤੇ ਹਮਲਾ ਕੀਤਾ ਗਿਆ ਤੇ ਗੋਲੀਆਂ ਚਲਾਈਆਂ ਗਈਆਂ|