Site icon SMZ NEWS

ਦੋ ਫੁੱਟ ਜ਼ਮੀਨ ਨੂੰ ਲੈ ਕੇ ਹੋ ਗਈ ਤਾੜ-ਤਾੜ , ਦੇਖੋ ਕਿਵੇਂ ਹਥਿਆਰਾਂ ਦੀ ਨੋਕ ‘ਤੇ ਕੀਤੀ ਬਦਮਾਸ਼ੀ

ਤਰਨ ਤਾਰਨ ਦੇ ਪਿੰਡ ਮਲੀਆ ਵਿਖ਼ੇ ਅੱਜ ਤੜਕਸਾਰ ਸਿਰਫ਼ ਦੋ ਫੁੱਟ ਜਗ੍ਹਾ ਨੂੰ ਲੈਕੇ ਗੋਲੀਆਂ ਚੱਲ ਪਈਆ, ਜਿਸ ਨਾਲ ਸਥਿਤੀ ਤਣਾਅ ਪੁਰਨ ਹੋ ਗਈ ਫ਼ਿਲਹਾਲ ਗੋਲੀਆਂ ਚੱਲਣ ਵਿੱਚ ਕੋਈ ਆਦਮੀ ਵੀ ਜ਼ਖਮੀ ਨਹੀਂ ਹੋਇਆ | ਹਸਪਤਾਲ ਵਿੱਚ ਲਿਆਂਦੇ ਜ਼ਖਮੀ ਬਜ਼ੁਰਗ ਅਤੇ ਉਸਦੇ ਲੜਕੇ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਹਨਾਂ ਦਾ ਪਿੰਡ ਵਿੱਚ ਇੱਕ ਵਿਅਕਤੀ ਨਾਲ ਦੋ ਫੁੱਟ ਜ਼ਮੀਨ ਨੂੰ ਲੈਕੇ ਝਗੜਾ ਚਲਦਾ ਪਿਆ ਹੈ ਜਿਸ ਦਾ ਕੇਸ ਵੀ ਮਾਨਯੋਗ ਅਦਾਲਤ ਵਿੱਚ ਚਲਦਾ ਪਿਆ ਹੈ ਅਤੇ ਮਾਨਯੋਗ ਅਦਾਲਤ ਵੱਲੋ ਉਹਨਾਂ ਨੂੰ ਅਦਾਲਤ ਵੱਲੋ ਸਟੇਅ ਆਰਡਰ ਮਿਲਿਆ ਹੋਇਆ ਹੈ ਪਰ ਅੱਜ ਸਵੇਰੇ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਉਕਤ ਵਿਅਕਤੀ ਵੱਲੋ ਉਹਨਾਂ ਦੀ ਜ਼ਮੀਨ ਵਿੱਚ ਪਾਣੀ ਛੱਡਿਆ ਸੀ ਜਦੋਂ ਉਹ ਜ਼ਮੀਨ ਤੇ ਪੁੱਜਾ ਤਾਂ ਉਕਤ ਵਿਅਕਤੀ ਉਸਦੇ ਗਲ ਪੈ ਗਏ ਜਿਨ੍ਹਾਂ ਤੇਜਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਅਤੇ ਸਿੱਧੀਆਂ ਗੋਲੀਆਂ ਮਾਰੀਆ ਪਰ ਉਹ ਭੱਜ ਕੇ ਆਪਣੀ ਜਾਨ ਬਚਾਉਣ ਵਿੱਚ ਸਫ਼ਲ ਰਹੇ ਪਰ ਇੱਕ ਵਿਅਕਤੀ ਨੇ ਦਾਤਰ ਨਾਲ ਹਮਲਾ ਕਰ ਦਿੱਤਾ ਜਿਸ ਉਸਦੀ ਬਾਂਹ ਵੱਡੀ ਗਈ ਹੈ|

Exit mobile version