ਮਾਮਲਾ ਗੁਰਦਾਸਪੁਰ ਦੇ ਪਿੰਡ ਭੰਡਵਾਂ ਤੋਂ ਸਾਮਣੇ ਆਇਆ ਜਿਥੇ ਇਕ ਗਰੀਬਣੀ ਭੈਣ ਦੇ ਘਰ ਦੀ ਛੱਤ ਪਿੰਡ ਦੇ ਹੀ ਦੋ ਲੋਕਾਂ ਵਲੋਂ ਖੋ ਲਈ ਗਈ ਉਸਦਾ ਘਰ ਕੀਤਾ ਢਹਿਢੇਰੀ ਮਲਬੇ ਚ ਕੀਤਾ ਤਬਦੀਲ ਭੈਣ ਨੇ ਅਤੇ ਉਸਦੇ ਘਰਵਾਲੇ ਨੇ ਰੋਰੋਕੇ ਦੱਸੀ ਸਾਰੀ ਗੱਲ ਕਿ ਉਹ 10 ਤੋਂ 12 ਸਾਲ ਤੋ ਇਸੇ ਜਗਾ ਤੇ ਰਹਿ ਰਹੇ ਹਨ ਅਤੇ ਪਿੰਡ ਦੇ ਹੀ ਦੋਵਾਂ ਲੋਕਾਂ ਵਲੋਂ ਉਸਦਾ ਘਰ ਜੇ.ਸੀ.ਬੀ. ਲਿਆਕੇ ਮਲਬਾ ਬਣਾ ਦਿੱਤਾ ਰਤਾ ਵੀ ਤਰਸ ਨਹੀਂ ਆਇਆ ਕਿ ਕਿੰਝ ਆਪਣੇ ਬੱਚਿਆਂ ਨਾਲ ਰਾਤ ਬਿਤਾਵਾਂਗੀ ਜੇਕਰ ਪਿੰਡ ਚ ਮੇਹਰਬਾਨ ਨਾ ਹੁੰਦੇ ਤਾਂ ਬੂਹਤ ਔਖਾ ਸੀ ਬੱਚਿਆਂ ਨਾਲ ਰਹਿਣਾ ਉਥੇ ਹੀ ਪਿੰਡ ਦੇ ਮੋਹਤਬਰਾਂ ਨੇ ਕਿਹਾ ਕਿ ਜਿਹ੍ਹਨਾਂ ਵਲੋਂ ਇਹ ਘਰ ਢਾਹਿਆ ਗਿਆ ਹੈ ਉਹ ਵੀ ਭੰਡਵਾਂ ਪਿੰਡ ਦੇ ਹੀ ਰਹਿਣ ਵਾਲੇ ਹਨ ਅਤੇ ਆਪਣੇ ਚੰਗੇ ਭਲੇ ਮਹਿਲ ਨਹੀਂ ਦਿਖੇ ਇਸ ਗਰੀਬ ਦੇ ਢਾਰੇ ਨੂੰ ਢਾਹੁਣ ਤੋਂ ਪਹਿਲਾਂ ,ਪੁਲਿਸ ਪ੍ਰਸ਼ਾਸਨ ਨੂੰ ਅਪੀਲ ਕਰਦੇ ਹਾਂ ਜਿਸ ਤਰੀਕੇ ਨਾਲ ਪਰਚਾ ਦਰਜ ਕੀਤਾ ਗਿਆ ਹੈ ਉਵੇਂ ਹੀ ਉਹਨਾਂ ਦੋਸ਼ੀਆਂ ਨੂੰ ਗਿਰਫ਼ਤਾਰ ਕੀਤਾ ਜਾਵੇ |
ਉੱਥੇ ਹੀ ਪੁਲਿਸ ਅਧਿਕਾਰੀ ਜਗਦੀਸ਼ ਰਾਜ ਦਾ ਕਹਿਣਾ ਸੀ ਕਿ ਸ਼ਿਕਾਇਤ ਕਰਤਾ ਦੇ ਬਿਆਨਾਂ ਦੇ ਅਧਾਰ ਤੇ ਕਾਰਵਾਈ ਕੀਤੀ ਗਈ ਹੈ ਕੁੱਲ ਚਾਰ ਲੋਕਾ ਤੇ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਉਹਨਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਕਾਨੂੰਨ ਮੁਤਾਬਕ ਬਣਦੀ ਸਜਾ ਵੀ ਦਿੱਤੀ ਜਾਵੇਗੀ |